ਚੇਤੇਸ਼ਵਰ ਪੁਜਾਰਾ ਤੇ ਅਜਿੰਕੇ ਰਹਾਣੇ ਨੂੰ ਲੈ ਕੇ ਬਦਲੇ ਗਾਵਸਕਰ ਦੇ ਸੁਰ

ਜੋਹਾਨਸਬਰਗ – ਮਹਾਨ ਕ੍ਰਿਕਟਰ ਸੁਨੀਲ ਗਾਵਸਕਰ ਨੂੰ ਲਗਦਾ ਹੈ ਕਿ ਚੇਤੇਸ਼ਵਰ ਪੁਜਾਰਾ ਤੇ ਅਜਿੰਕੇ ਰਹਾਣੇ ਉਸ ਭਰੋਸੇ ‘ਤੇ ਖ਼ਰੇ ਉਤਰੇ ਜੋ ਉਨ੍ਹਾਂ ‘ਤੇ ਦਿਖਾਇਆ ਗਿਆ ਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਨੌਜਵਾਨ ਯੋਗਤਾਵਾਂ ਤੋਂ ਉਤਸ਼ਾਹਿਤ ਹੋ ਜਾਣਾ ਸੌਖਾ ਹੁੰਦਾ ਹੈ ਪਰ ਟੀਮ ਨੂੰ ਆਪਣੇ ਸੀਨੀਅਰ ਖਿਡਾਰੀਆਂ ‘ਤੇ ਤਦ ਤਕ ਯਕੀਨ ਰੱਖਣਾ ਚਾਹੀਦਾ ਹੈ ਜਦ ਤਕ ਉਹ ਖ਼ਰਾਬ ਤਰੀਕੇ ਨਾਲ ਆਊਟ ਨਾ ਹੋਣ ਲੱਗਣ। ਗਾਵਸਕਰ ਨੇ ਕਿਹਾ ਕਿ ਪੁਜਾਰਾ ਤੇ ਰਹਾਣੇ ਤਜਰਬੇਕਾਰ ਹਨ ਤੇ ਉਨ੍ਹਾਂ ਨੇ ਟੀਮ ਲਈ ਬੀਤੇ ਸਮੇਂ ਵਿਚ ਜੋ ਕੁਝ ਕੀਤਾ ਹੈ ਉਸ ਨਾਲ ਟੀਮ ਨੇ ਉਨ੍ਹਾਂ ਦਾ ਸਮਰਥਨ ਕੀਤਾ। ਉਨ੍ਹਾਂ ਨੂੰ ਖ਼ੁਦ ‘ਤੇ ਯਕੀਨ ਸੀ ਕਿ ਉਹ ਚੰਗਾ ਪ੍ਰਦਰਸ਼ਨ ਕਰਨਗੇ ਤੇ ਉਨ੍ਹਾਂ ਨੇ ਅਜਿਹਾ ਕੀਤਾ ਵੀ। ਕਦੀ ਕਦੀ ਅਸੀਂ ਆਪਣੇ ਸੀਨੀਅਰ ਖਿਡਾਰੀਆਂ ਪ੍ਰਤੀ ਥੋੜ੍ਹਾ ਸਖ਼ਤ ਹੋ ਸਕਦੇ ਹਾਂ ਕਿਉਂਕਿ ਤੁਹਾਡੇ ਕੋਲ ਰੋਮਾਂਚਕ ਨੌਜਵਾਨ ਖਿਡਾਰੀ ਉਡੀਕ ਕਰ ਰਹੇ ਹੁੰਦੇ ਹਨ ਤੇ ਅਸੀਂ ਸਾਰੇ ਉਨ੍ਹਾਂ ਨੂੰ ਥੋੜ੍ਹਾ ਖੇਡਦੇ ਹੋਏ ਦੇਖਣਾ ਚਾਹੁੰਦੇ ਹਾਂ ਪਰ ਜਦ ਤਕ ਇਹ ਸੀਨੀਅਰ ਖਿਡਾਰੀ ਚੰਗਾ ਖੇਡ ਰਹੇ ਹਨ ਤੇ ਬੁਰੀ ਤਰ੍ਹਾਂ ਆਊਟ ਨਹੀਂ ਹੋ ਰਹੇ ਤਾਂ ਮੈਨੂੰ ਲਗਦਾ ਹੈ ਕਿ ਸਾਨੂੰ ਉਨ੍ਹਾਂ ‘ਤੇ ਯਕੀਨ ਕਰਨਾ ਚਾਹੀਦਾ ਹੈ।ਗਾਵਸਕਰ ਕਾਰਜਕਾਰੀ ਕਪਤਾਨ ਕੇਐੱਲ ਰਾਹੁਲ ਦੇ ਮੈਦਾਨ ‘ਤੇ ਖਿਡਾਰੀਆਂ ਨੂੰ ਸਜਾਉਣ ਦੇ ਤਰੀਕੇ ਤੋਂ ਪ੍ਰਭਾਵਿਤ ਨਹੀਂ ਸਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਡੀਨ ਏਲਗਰ ਨੂੰ ਪਾਰੀ ਦੀ ਸ਼ੁਰੂਆਤ ਵਿਚ ਇਕ-ਇਕ ਦੌੜ ਦੇਣਾ ਉਨ੍ਹਾਂ ਲਈ ਚੀਜ਼ਾਂ ਆਸਾਨ ਕਰ ਰਿਹਾ ਸੀ। ਭਾਰਤੀ ਫੀਲਡਿੰਗ ਥੋੜ੍ਹੀ ਚੰਗੀ ਹੋ ਸਕਦੀ ਸੀ ਪਰ ਮੈਚ ਦੱਖਣੀ ਅਫਰੀਕਾ ਨੇ ਮੈਚ ਜਿੱਤਿਆ। ਮੈਨੂੰ ਨਹੀਂ ਲਗਦਾ ਕਿ ਭਾਰਤੀਆਂ ਨੇ ਇਸ ਨੂੰ ਗੁਆਇਆ ਬਲਕਿ ਦੱਖਣੀ ਅਫਰੀਕਾ ਨੇ ਇਹ ਮੈਚ ਜਿੱਤਿਆ।

Related posts

ਵਿਰਾਟ ਕੋਹਲੀ ਨੇ ਆਈਸੀਸੀ ਵਨਡੇ ਬੱਲੇਬਾਜ਼ੀ ਰੈਂਕਿੰਗ ਵਿੱਚ ਨੰਬਰ-1 ਸਥਾਨ ਹਾਸਲ ਕੀਤਾ

ਕਿਸੇ ਚਮਤਕਾਰ ਤੋਂ ਘੱਟ ਨਹੀਂ ਆਸਟ੍ਰੇਲੀਆ ਦੇ ਸਾਬਕਾ ਬੈਟਸਮੈਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ

ਟੀ-20 ਵਿਸ਼ਵ ਕੱਪ 2026 ਲਈ ਨਿਊਜ਼ੀਲੈਂਡ ਦੀ ਟੀਮ ਦਾ ਐਲਾਨ