ਚੋਣ ਪ੍ਰਚਾਰ ’ਚ ਪੱਖੀ ਨਹੀਂ ਝੱਲ ਸਕੀ ਅਖਿਲੇਸ਼ ਦੀ ਧੀ ਆਦਿਤੀ

ਮੈਨਪੁਰੀ – ਇਸ ਵਾਰ ਦੀਆਂ ਲੋਕ ਸਭਾ ਚੋਣਾਂ ’ਚ ਸੂਬੇ ਦੀ ਮੈਨਪੁਰੀ ਸੀਟ ’ਤੇ ਕਾਫੀ ਦਿਲਚਸਪ ਮੁਕਾਬਲਾ ਹੈ। ਇਕ ਪਾਸੇ ਜਿਥੇ ਸਮਾਜਵਾਦੀ ਪਾਰਟੀ ਨੇ ਇਸ ਸੀਟ ’ਤੇ ਅਖਿਲੇਸ਼ ਯਾਦਵ ਦੀ ਪਤਨੀ ਡਿੰਪਲ ਯਾਦਵ ਨੂੰ ਉਮੀਦਵਾਰ ਬਣਾਇਆ ਹੈ, ਉਥੇ ਹੀ ਦੂਜੇ ਪਾਸੇ ਉਨ੍ਹਾਂ ਦਾ ਮੁਕਾਬਲਾ ਉੱਤਰ ਪ੍ਰਦੇਸ਼ ਸਰਕਾਰ ’ਚ ਕੈਬਨਿਟ ਮੰਤਰੀ ਭਾਜਪਾ ਉਮੀਦਵਾਰ ਜੈਵੀਰ ਸਿੰਘ ਨਾਲ ਹੋਵੇਗਾ। ਇਸ ਵਾਰ ਉਨ੍ਹਾਂ ਦੀ ਧੀ ਆਦਿਤੀ ਯਾਦਵ ਵੀ ਡਿੰਪਲ ਯਾਦਵ ਦੇ ਸਮਰਥਨ ’ਚ ਪ੍ਰਚਾਰ ਕਰਦੀ ਨਜ਼ਰ ਆ ਰਹੀ ਹੈ। ਇਸ ਵਿਚਕਾਰ ਆਦਿਤੀ ਯਾਦਵ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਗਰਮੀ ਕਾਰਨ ਆਲੇ-ਦੁਆਲੇ ਦੇ ਲੋਕ ਉਨ੍ਹਾਂ ਨੂੰ ਪੱਖੀ ਨਾਲ ਹਵਾ ਝੱਲ ਰਹੇ ਸਨ। ਇਸ ਦੌਰਾਨ ਕਿਸੇ ਨੇ ਆਦਿਤੀ ਯਾਦਵ ਦੇ ਹੱਥ ’ਚ ਪੱਖੀ ਫੜਾ ਦਿੱਤੀ। ਆਦਿਤੀ ਯਾਦਵ ਨੇ ਪਹਿਲੀ ਵਾਰ ਪੱਖੀ ਫੜ ਕੇ ਹਵਾ ਝੱਲਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਕਰ ਸਕੀ। ਬਾਅਦ ’ਚ ਆਦਿਤੀ ਯਾਦਵ ਨੇ ਪੱਖੀ ਵਾਪਸ ਕਰ ਦਿੱਤੀ।

Related posts

ਲਤਾ ਮੰਗੇਸ਼ਕਰ ਦਾ ਕ੍ਰਿਕਟ ਨਾਲ ਕਿਉਂ ਸੀ ਪ੍ਰੇਮ ਤੇ ਸਾਰੀ ਉਮਰ ਕੁਆਰੀ ਕਿਉਂ ਰਹੀ ?

ਆਸਟ੍ਰੇਲੀਆ ਨੇ 15 ਇੰਡੀਅਨਜ਼ ਨੂੰ ਕਿਉਂ ਡਿਪੋਰਟ ਕੀਤਾ ?

ਭਾਰਤ ਦੇ ਲਿੰਗ ਅਨੁਪਾਤ ਵਿੱਚ ਦੇਸ਼ ਭਰ ‘ਚ ਵੱਡਾ ਸੁਧਾਰ !