ਜਸਟਿਨ ਥਾਮਸ ਨੇ ਕਿਹਾ, ‘ਵੁਡਸ ਦੂਜਿਆਂ ਤੋਂ ਡਰ ਰਿਹੈ’

ਕੋਲੰਬਸ –  ਗੋਲਫ ਸੈਸ਼ਨ ਦੇ ਸ਼ੁਰੂ ਹੋਣ ਦੇ ਪੰਜ ਹਫਤਿਆਂ ਬਾਅਦ ਵੀ ਧਾਕੜ ਗੋਲਫਰ ਟਾਈਗਰ ਵੁਡਸ ਦੇ ਵਾਪਸੀ ਨਾ ਕਰਨ ‘ਤੇ ਉਸ਼ਦੇ ਨੇੜਲੇ ਦੋਸਤ ਜਸਟਿਨ ਥਾਮਸ ਨੇ ਤਾਅਨਾ ਮਾਰਦੇ ਹੋਏ ਕਿਹਾ ਕਿ ਉਹ ਦੂਜਿਆਂ ਖਿਡਾਰੀਆਂ ਤੋਂ ਡਰ ਰਿਹਾ ਹੈ। ਵੁਡਸ ਕੋਰੋਨਾ ਵਾਇਰਸ ਦੇ ਕਾਰਣ ਮਾਰਚ ਵਿਚ ਸੈਸ਼ਨ ਮੁਲਤਵੀ ਹੋਣ ਤੋਂ ਬਾਅਦ ਇਸ ਹਫਤੇ ਆਯੋਜਿਤ ਹੋਣ ਵਾਲੇ ਪੀ. ਜੀ. ਏ. ਟੂਰ ‘ਰਿਟਰਨ ਟੂ ਗੋਲਫ’ ਵਿਚ ਪਹਿਲੀ ਵਾਰ ਹਿੱਸਾ ਲਵੇਗਾ। ਪੀ. ਜੀ. ਏ. ਟਰ ਦਾ ਆਯੋਜਨ ਮੁਇਰਫੀਲਡ ਪਿੰਡ ਵਿਚ ਲਗਾਤਾਰ ਦੂਜੇ ਹਫਤੇ ਹੋਵੇਗਾ। ਇਸ ਟੂਰਨਾਮੈਂਟ ਵਿਚ ਵਿਸ਼ਵ ਨੰਬਰ ਇਕ ਰੋਰੀ ਮੈਕਲਰਾਏ ਵੀ ਵਾਪਸੀ ਕਰੇਗਾ।
ਵੁਡਸ ਨੇ ਹਾਲਾਂਕਿ ਖੁਦ ਵਾਪਸੀ ਦੀ ਪੁਸ਼ਟੀ ਨਹੀਂ ਕੀਤੀ ਪਰ ਇਹ ਕਿਆਸ ਲਾਈ ਜਾ ਰਹੀ ਹੈ ਕਿ ਉਹ ਮੈਦਾਨ ‘ਤੇ ਉਤਰੇਗਾ। ਥਾਮਸ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਹ ਫਿਰ ਤੋਂ ਸ਼ੁਰੂਆਤ ਕਰਨਗੇ। ਮੈਂ ਉਸ ਨੂੰ ਕਹਿ ਰਿਹਾ ਸੀ ਕਿ ਉਹ ਸਾਡੇ ਸਾਰਿਆ ਵਿਰੁੱਧ ਖੇਡਣ ਤੋਂ ਡਰ ਰਹੇ ਹਨ, ਇਸ ਲਈ ਘਰ ‘ਚ। ਮੈਂ ਉਨ੍ਹਾਂ ਨੂੰ ਮੁਸ਼ਕਿਲ ‘ਚ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ- ਅਸੀਂ ਉਸਦੀ ਵਾਪਸੀ ਨਾਲ ਰੋਮਾਂਚਿਤ ਹਾਂ। ਉਹ ਸ਼ਾਨਦਾਰ ਦਿਖ ਰਹੇ ਹਨ।

Related posts

ਵਿਰਾਟ ਕੋਹਲੀ ਨੇ ਆਈਸੀਸੀ ਵਨਡੇ ਬੱਲੇਬਾਜ਼ੀ ਰੈਂਕਿੰਗ ਵਿੱਚ ਨੰਬਰ-1 ਸਥਾਨ ਹਾਸਲ ਕੀਤਾ

ਕਿਸੇ ਚਮਤਕਾਰ ਤੋਂ ਘੱਟ ਨਹੀਂ ਆਸਟ੍ਰੇਲੀਆ ਦੇ ਸਾਬਕਾ ਬੈਟਸਮੈਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ

ਟੀ-20 ਵਿਸ਼ਵ ਕੱਪ 2026 ਲਈ ਨਿਊਜ਼ੀਲੈਂਡ ਦੀ ਟੀਮ ਦਾ ਐਲਾਨ