ਜਿਣਸੀ ਸ਼ੋਸ਼ਣ ਦੇ ਦੋਸ਼ਾਂ ਮਗਰੋਂ ਮਲਿਆਲਮ ਸਿਨੇਮਾ ਦੇ ਡਾਇਰੈਕਟਰ ਰਣਜੀਤ ਤੇ ਅਦਾਕਾਰ ਸਿੱਦਿਕੀ ਨੇ ਅਹੁਦੇ ਛੱਡੇ

ਤਿਰੂਵਨੰਤਪੁਰਮ/ਕੋਚੀ – ਜਸਟਿਸ ਕੇ.ਹੇਮਾ ਕਮੇਟੀ ਵੱਲੋਂ ਆਪਣੀ ਰਿਪੋਰਟ ਵਿਚ ਮਲਿਆਲਮ ਫ਼ਿਲਮ ਇੰਡਸਟਰੀ ਵਿਚ ਮਹਿਲਾ ਪੇਸ਼ੇਵਰਾਂ ਨੂੰ ਤੰਗ-ਪ੍ਰੇਸ਼ਾਨ ਕਰਨ ਤੇ ਉਨ੍ਹਾਂ ਨਾਲ ਜਿਨਸੀ ਦੁਰਾਚਾਰ ਦੇ ਕੀਤੇ ਜਾਣ ਦੇ ਖੁਲਾਸਿਆਂ ਮਗਰੋਂ ਡਾਇਰੈਕਟਰ ਰਣਜੀਤ ਨੇ ਕੇਰਲਾ ਫਿਲਮ ਅਕੈਡਮੀ ਦੇ ਚੇਅਰਮੈਨ ਜਦੋਂਕਿ ਅਦਾਕਾਰ ਸਿੱਦਿਕੀ ਨੇ ਮਲਿਆਲਮ ਮੂਵੀ ਆਰਟਿਸਟਸ ਐਸੋਸੀਏਸ਼ਨ (ਏਐੱਮਐੱਮਏ) ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਰਿਪੋਰਟ ਜਨਤਕ ਹੋਣ ਜਾਣ ਮਗਰੋਂ ਰਣਜੀਤ ਤੇ ਸਿੱਦਿਕੀ ਉੱਤੇ ਅਸਤੀਫ਼ਾ ਦੇਣ ਲਈ ਲਗਾਤਾਰ ਦਬਾਅ ਵੱਧ ਰਿਹਾ ਸੀ। ਉੱਘੇ ਫ਼ਿਲਮਸਾਜ਼ ਰਣਜੀਤ ’ਤੇ ਸਾਲ ਪਹਿਲਾਂ ਇਕ ਬੰਗਾਲੀ ਮਹਿਲਾ ਅਦਾਕਾਰ ਨੇ ਬਦਤਮੀਜ਼ੀ ਦਾ ਦੋਸ਼ ਲਾਇਆ ਸੀ, ਪਰ ਹੇਮਾ ਕਮੇਟੀ ਦੀ ਰਿਪੋਰਟ ਜਨਤਕ ਹੋਣ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਹੈ। ਉਧਰ ਇਕ ਹੋਰ ਮਹਿਲਾ ਅਦਾਕਾਰ ਨੇ 24 ਅਗਸਤ ਨੂੰ ਸਿੱਦਿਕੀ ’ਤੇ ਜਿਣਸੀ ਸ਼ੋਸ਼ਣ ਦੇ ਦੋਸ਼ ਲਾਏ ਸਨ। ਰਣਜੀਤ ਨੇ ਐਤਵਾਰ ਨੂੰ ਕੇਰਲਾ ਚਲਚਿੱਤਰ ਅਕੈਡਮੀ ਤੋਂ ਅਸਤੀਫ਼ਾ ਦੇ ਦਿੱਤਾ ਤੇ ਟੈਲੀਵਿਜ਼ਨ ਚੈਨਲ ਨੂੰ ਇਕ ਆਡੀਓ ਕਲਿਪ ਭੇਜ ਕੇ ਆਪਣੇ ਇਸ ਫੈਸਲੇ ਸਬੰਧੀ ਸੂਚਿਤ ਕਰ ਦਿੱਤਾ। ਉਧਰ ਸੂਬੇ ਦੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸਾਜੀ ਚੇਰੀਅਨ ਨੇ ਕਿਹਾ ਕਿ ਸੂਬਾ ਸਰਕਾਰ ਜਲਦੀ ਹੀ ਫ਼ਿਲਮਸਾਜ਼ ਦਾ ਅਸਤੀਫ਼ਾ ਸਵੀਕਾਰ ਕਰ ਲਏਗੀ।

Related posts

‘ਇੰਡੀਆ AI ਇਮਪੈਕਟ ਸਮਿਟ 2026’ ਦੌਰਾਨ ਨਰਿੰਦਰ ਮੋਦੀ ਦਾ ਭਾਸ਼ਣ !

ਹੁਣ ਵਿੱਤੀ ਘੁਟਾਲਿਆਂ ਦੇ ਦੋਸ਼ੀ ਗੰਭੀਰ ਅਪਰਾਧੀ ਵਜੋਂ ਨਾਮਜ਼ਦ ਹੋਣਗੇ

ਵਿਸ਼ਵ AI ਬਾਜ਼ਾਰ 2030 ਤੱਕ ਲਗਭਗ 1 ਟ੍ਰਿਲੀਅਨ ਡਾਲਰ ਤੱਕ ਹੋ ਸਕਦਾ