ਜੋਨਾਥਨ ਕ੍ਰਿਸਟੀ ਨੂੰ ਕਿਦਾਂਬੀ ਸ਼੍ਰੀਕਾਂਤ ਨੇ ਸਖ਼ਤ ਮੁਕਾਬਲੇ ’ਚ ਹਰਾਇਆ

ਕੁਆਲਾਲੰਪੁਰ – ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਨੇ ਪਿਛੜਣ ਤੋਂ ਬਾਅਦ ਵਾਪਸੀ ਕੀਤੀ ਅਤੇ ਮੰਗਲਵਾਰ ਨੂੰ ਇੱਥੇ ਮਲੇਸ਼ੀਆ ਓਪਨ ਸੁਪਰ 1000 ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ ‘’ਚ ਪਹੁੰਚ ਕੇ ਦੁਨੀਆਂ ਦੇ ਪੰਜਵੇਂ ਨੰਬਰ ਦੇ ਖਿਡਾਰੀ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਨੂੰ ਸਖਤ ਮੁਕਾਬਲੇ ‘’ਚ ਹਰਾ ਦਿੱਤਾ।ਆਂਧਰਾ ਪ੍ਰਦੇਸ਼ ਦੇ ਗੁੰਟੂਰ ਦੇ 30 ਸਾਲਾ ਸ੍ਰੀਕਾਂਤ ਨੇ ਪਹਿਲੇ ਦੌਰ ਦੇ ਇੱਕ ਘੰਟੇ ਪੰਜ ਮਿੰਟ ਤੱਕ ਚੱਲੇ ਮੈਚ ਵਿੱਚ ਛੇਵਾਂ ਦਰਜਾ ਪ੍ਰਾਪਤ ਕ੍ਰਿਸਟੀ ਨੂੰ 12-21, 21-18, 21-16 ਨਾਲ ਹਰਾਇਆ। ਵਿਸ਼ਵ ਦੇ ਸਾਬਕਾ ਨੰਬਰ ਇਕ ਖਿਡਾਰੀ ਸ਼੍ਰੀਕਾਂਤ ਅਗਲੇ ਦੌਰ ‘’ਚ ਹਾਂਗਕਾਂਗ ਦੇ ਐਨਜੀ ਕਾ ਲੋਂਗ ਐਂਗਸ ਨਾਲ ਭਿੜੇਗਾ।ਵਿਸ਼ਵ ਚੈਂਪੀਅਨਸ਼ਿਪ 2021 ਚਾਂਦੀ ਦਾ ਤਮਗ਼ਾ ਜੇਤੂ ਸ਼੍ਰੀਕਾਂਤ ਆਮ ਤੌਰ ‘’ਤੇ ਤਿੰਨ ਗੇਮਾਂ ਦੇ ਮੈਚ ਦੇ ਦਬਾਅ ਨੂੰ ਸੰਭਾਲਣ ਵਿੱਚ ਅਸਫਲ ਰਹਿੰਦਾ ਹੈ ਪਰ ਮੰਗਲਵਾਰ ਨੂੰ ਪਹਿਲੀ ਗੇਮ ਹਾਰਨ ਦੇ ਬਾਵਜੂਦ, ਉਨ੍ਹਾਂ ਨੇ ਆਪਣਾ ਸੰਜਮ ਬਰਕਰਾਰ ਰੱਖਿਆ ਅਤੇ ਜਿੱਤ ਦਰਜ ਕੀਤੀ।ਸ਼੍ਰੀਕਾਂਤ ਨੇ ਇੰਡੋਨੇਸ਼ੀਆ ਦੇ ਖਿਡਾਰੀਆਂ ਖਿਲਾਫ ਕੁਝ ਸ਼ਾਨਦਾਰ ਮੈਚ ਖੇਡੇ ਹਨ। ਉਨ੍ਹਾਂ ਨੇ ਕ੍ਰਿਸਟੀ ਖ਼ਿਲਾਫ਼ 11 ਵਿੱਚੋਂ ਛੇ ਮੈਚ ਜਿੱਤੇ ਹਨ।ਸ਼੍ਰੀਕਾਂਤ ਨੇ ਕ੍ਰਿਸਟੀ ਦੀਆਂ ਗਲਤੀਆਂ ਦਾ ਫਾਇਦਾ ਉਠਾਉਂਦੇ ਹੋਏ ਜ਼ਬਰਦਸਤ ਵਾਪਸੀ ਕੀਤੀ ਅਤੇ ਲਗਾਤਾਰ ਸੱਤ ਅੰਕ ਲੈ ਕੇ 16-14 ਦੀ ਬੜ੍ਹਤ ਬਣਾ ਲਈ ਅਤੇ ਫਿਰ ਆਸਾਨੀ ਨਾਲ ਗੇਮ ਅਤੇ ਮੈਚ ਜਿੱਤ ਲਿਆ।

Related posts

ਆਸਮੀਨ ਕੌਰ ਨੇ ਮੁੱਕੇਬਾਜ਼ੀ ਵਿੱਚ ਚਾਂਦੀ ਦਾ ਮੈਡਲ ਜਿੱਤਿਆ

ਟੀ-20 ਵਿਸ਼ਵ ਕੱਪ : ਆਸਟ੍ਰੇਲੀਆ ਨੇ ਓਮਾਨ ਨੂੰ ਹਰਾ ਕੇ ਆਖਰੀ ਮੈਚ ਜਿੱਤਿਆ

ਟੀ-20 ਵਿਸ਼ਵ ਕੱਪ 2026 : ਨਿਊਜ਼ੀਲੈਂਡ ਨੇ ਕੈਨੇਡਾ ਨੂੰ ਹਰਾ ਕੇ ਸੁਪਰ 8 ‘ਚ ਜਗ੍ਹਾ ਬਣਾਈ