ਜੋ ਬਾਈਡਨ ਅਗਲੇ ਹਫਤੇ ਕਵਾਡ ਸਿਖਰ ਸੰਮੇਲਨ ਦੀ ਕਰਨਗੇ ਮੇਜ਼ਬਾਨੀ

ਵਿਲਮਿੰਗਟਨ – ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਗਲੇ ਹਫਤੇ ਡੇਲਾਵੇਅਰ ਸਥਿਤ ਅਪਣੀ ਰਿਹਾਇਸ਼ ’ਤੇ ਕਵਾਡ ਨੇਤਾਵਾਂ ਦੇ ਚੌਥੇ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨਗੇ। ਵ੍ਹਾਈਟ ਹਾਊਸ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿਤੀ।ਕਵਾਡ (ਚਹੁੰਪੱਖੀ ਸੁਰੱਖਿਆ ਗੱਲਬਾਤ) ’ਚ ਚਾਰ ਦੇਸ਼ – ਆਸਟਰੇਲੀਆ, ਭਾਰਤ, ਜਾਪਾਨ ਅਤੇ ਅਮਰੀਕਾ ਸ਼ਾਮਲ ਹਨ। ਭਾਰਤ ਨੂੰ ਇਸ ਸਾਲ ਕਵਾਡ ਦੀ ਮੇਜ਼ਬਾਨੀ ਕਰਨੀ ਸੀ ਪਰ ਹੁਣ ਉਹ ਅਗਲੇ ਸਾਲ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਕਵਾਡ ਲੀਡਰਸ਼ਿਪ ਸਿਖਰ ਸੰਮੇਲਨ ਬਾਈਡਨ ਦੀ ਪਹਿਲ ਹੈ ਅਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਦੀ ਵਿਦੇਸ਼ ਨੀਤੀ ਦੀਆਂ ਪ੍ਰਮੁੱਖ ਪਰੰਪਰਾਵਾਂ ਵਿਚੋਂ ਇਕ ਹੈ।ਵਾਇਟ ਹਾਊਸ ਦੀ ਪ੍ਰੈੱਸ ਸਕੱਤਰ ਕੈਰਿਨ ਜੀਨ-ਪਿਅਰੇ ਨੇ ਕਿਹਾ, ‘‘ਰਾਸ਼ਟਰਪਤੀ ਜੋਸੇਫ ਆਰ ਬਾਈਡਨ ਜੂਨੀਅਰ ਸਨਿਚਰਵਾਰ , 21 ਸਤੰਬਰ ਨੂੰ ਡੇਲਾਵੇਅਰ ਦੇ ਵਿਲਮਿੰਗਟਨ ’ਚ ਕਵਾਡ ਨੇਤਾਵਾਂ ਦੇ ਚੌਥੇ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨਗੇ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ੀਦਾ ਦਾ ਸਵਾਗਤ ਕਰਨ ਲਈ ਉਤਸੁਕ ਹਨ।’’ਉਨ੍ਹਾਂ ਕਿਹਾ, ‘‘ਰਾਸ਼ਟਰਪਤੀ ਬਾਈਡਨ ਪਹਿਲੀ ਵਾਰ ਵਿਲਮਿੰਗਟਨ ਵਿਚ ਵਿਦੇਸ਼ੀ ਨੇਤਾਵਾਂ ਦੀ ਮੇਜ਼ਬਾਨੀ ਕਰਨਗੇ- ਇਹ ਕਵਾਡ ਦੇ ਹਰ ਨੇਤਾ ਨਾਲ ਉਨ੍ਹਾਂ ਦੇ ਡੂੰਘੇ ਨਿੱਜੀ ਸਬੰਧਾਂ ਅਤੇ ਸਾਡੇ ਸਾਰੇ ਦੇਸ਼ਾਂ ਲਈ ਕਵਾਡ ਦੀ ਮਹੱਤਤਾ ਨੂੰ ਦਰਸਾਉਂਦਾ ਹੈ।’’

Related posts

ਜੇ ਕਮਾਂਡਰ ਸੁਲੇਮਾਨੀ ਨਾ ਮਰਦਾ ਤਾਂ ਅੱਜ ਈਰਾਨ-ਅਮਰੀਕਾ ਸਮਝੌਤਾ ਸੰਭਵ ਨਾ ਹੁੰਦਾ – ਟਰੰਪ

ਅਮਰੀਕਾ-ਈਰਾਨ ਸਮਝੌਤੇ ਤੋਂ ਬਾਅਦ 34 ਭਾਰਤੀ ਜਹਾਜ਼ ਹੋਰਮੁਜ਼ ਜਲਡਮਰੂ ਤੋਂ ਰਵਾਨਾ ਹੋਣਗੇ

ਅਮਰੀਕਾ ਦੇ ਸਹਿਯੋਗ ਤੋਂ ਬਿਨਾਂ ਇਜ਼ਰਾਈਲ ਦਾ ਬਚਾਅ ਬੇਹੱਦ ਮੁਸ਼ਕਲ ਹੋ ਜਾਂਦਾ – ਟਰੰਪ