ਜੰਮੂ-ਕਸ਼ਮੀਰ ’ਚ ਵੋਟਿੰਗ ਤੋਂ ਪਹਿਲਾਂ 2 ਅਤਿਵਾਦੀ ਹਮਲੇ, ਭਾਜਪਾ ਨੇਤਾ ਤੇ ਇਕ ਜੋੜੇ ’ਤੇ ਗੋਲੀਬਾਰੀ

ਸ੍ਰੀਨਗਰ – ਜੰਮੂ-ਕਸ਼ਮੀਰ ’ਚ ਸ਼ਨੀਵਾਰ (18 ਮਈ) ਰਾਤ ਨੂੰ ਇਕ ਘੰਟੇ ਦੇ ਅੰਦਰ ਦੋ ਥਾਵਾਂ ’ਤੇ ਅਤਿਵਾਦੀ ਹਮਲੇ ਹੋਏ। ਪਹਿਲੀ ਘਟਨਾ ਅਨੰਤਨਾਗ ਦੇ ਪਹਿਲਗਾਮ ਨੇੜੇ ਖੁੱਲ੍ਹੇ ਟੂਰਿਸਟ ਕੈਂਪ ਵਿਚ ਵਾਪਰੀ। ਇੱਥੇ ਅਤਿਵਾਦੀਆਂ ਨੇ ਇੱਕ ਸੈਲਾਨੀ ਜੋੜੇ ਨੂੰ ਗੋਲੀ ਮਾਰ ਦਿੱਤੀ। ਇਹ ਜੋੜਾ ਰਾਜਸਥਾਨ ਦੇ ਜੈਪੁਰ ਦਾ ਰਹਿਣ ਵਾਲਾ ਹੈ। ਰਿਜ਼ੋਰਟ ਵਿਚ ਪਤੀ-ਪਤਨੀ ਠਹਿਰੇ ਹੋਏ ਸਨ।
ਔਰਤ ਦਾ ਨਾਂ ਫਰਾਹ ਅਤੇ ਪਤੀ ਦਾ ਨਾਂ ਤਬਰੇਜ਼ ਹੈ। ਪਤੀ ਦੇ ਸਿਰ ਵਿਚ ਗੋਲੀ ਲੱਗੀ ਹੈ। ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਦੌਰਾਨ ਪਤਨੀ ਫਰਾਹ ਦੀ ਛਾਤੀ ਅਤੇ ਮੋਢੇ ’ਤੇ ਸੱਟਾਂ ਲੱਗੀਆਂ। ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਜੋੜੇ ਨੂੰ ਨੇੜਲੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਦੋਵਾਂ ਦੀ ਹਾਲਤ ਨੂੰ ਦੇਖਦੇ ਹੋਏ ਦੇਰ ਰਾਤ ਉਨ੍ਹਾਂ ਨੂੰ ਜੀਐਮਸੀ ਅਨੰਤਨਾਗ ਰੈਫਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਐਤਵਾਰ ਸਵੇਰੇ ਦੋਹਾਂ ਨੂੰ ਸ਼੍ਰੀਨਗਰ ਦੇ ਹਸਪਤਾਲ ’ਚ ਸ਼ਿਫਟ ਕਰ ਦਿੱਤਾ ਗਿਆ।
ਇਸ ਘਟਨਾ ਤੋਂ ਥੋੜ੍ਹੀ ਦੇਰ ਬਾਅਦ ਅਤਿਵਾਦੀਆਂ ਨੇ ਰਾਤ ਕਰੀਬ 10.30 ਵਜੇ ਸ਼ੋਪੀਆਂ ਦੇ ਹੀਰਪੋਰਾ ’ਚ ਸਥਾਨਕ ਭਾਜਪਾ ਨੇਤਾ ਏਜਾਜ਼ ਅਹਿਮਦ ਸ਼ੇਖ ਨੂੰ ਗੋਲੀ ਮਾਰ ਦਿੱਤੀ। ਏਜਾਜ਼ ਅਹਿਮਦ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਏਜਾਜ਼ ਅਹਿਮਦ ਸਾਬਕਾ ਸਰਪੰਚ ਸੀ। ਘਟਨਾ ਨੂੰ ਲੈ ਕੇ ਇਲਾਕੇ ’ਚ ਸਰਚ ਆਪਰੇਸ਼ਨ ਜਾਰੀ ਹੈ।
ਦੋਵੇਂ ਹਮਲੇ ਜੰਮੂ-ਕਸ਼ਮੀਰ ’ਚ ਉਦੋਂ ਹੋਏ ਹਨ ਜਦੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਹਿਲੀ ਵਾਰ ਲੋਕ ਸਭਾ ਚੋਣਾਂ ਹੋ ਰਹੀਆਂ ਹਨ। ਬਾਰਾਮੂਲਾ ਸੀਟ ’ਤੇ ਪੰਜਵੇਂ ਪੜਾਅ ’ਚ 20 ਮਈ ਨੂੰ ਵੋਟਿੰਗ ਹੋਣੀ ਹੈ। ਅਨੰਤਨਾਗ-ਰਾਜੌਰੀ ਸੀਟ ’ਤੇ ਛੇਵੇਂ ਪੜਾਅ ’ਚ 25 ਮਈ ਨੂੰ ਵੋਟਿੰਗ ਹੋਵੇਗੀ। ਊਧਮਪੁਰ ਅਤੇ ਜੰਮੂ ਵਿੱਚ 19 ਅਤੇ 26 ਅਪ੍ਰੈਲ ਨੂੰ ਵੋਟਿੰਗ ਹੋਈ ਹੈ। ਸ੍ਰੀਨਗਰ ਵਿੱਚ 13 ਮਈ ਨੂੰ ਵੋਟਿੰਗ ਹੋਈ ਸੀ।

Related posts

ਜਨਸੰਖਿਆ ਪਰਿਵਰਤਨ ‘ਤੇ ਇੱਕ ਉੱਚ-ਪੱਧਰੀ ਕਮੇਟੀ ਦਾ ਗਠਨ

ਦੌੜਾਕ ਗੁਰਿੰਦਰਵੀਰ ਸਿੰਘ ਵਲੋਂ ਨਵਾਂ ਰਿਕਾਰਡ ਬਨਾਉਣ ‘ਤੇ ਜਲੰਧਰ ਵਿੱਚ ਜਸ਼ਨ

ਸੈਮੀਕੰਡਕਟਰ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਨਵਾਂ ਪੋਰਟਲ ਲਾਂਚ