ਟਰੂਡੋ ਦੀ ਵਧੀ ਚਿੰਤਾ: ਦੇਸ਼ ਵਿੱਚ ਹਿੰਦੂ ਅਤੇ ਸਿੱਖ ਵੋਟਰ ਕੰਜ਼ਰਵੇਟਿਵ ਪਾਰਟੀ ਨੂੰ ਦੇ ਸਕਦੇ ਨੇ ਵੋਟ

ਟੋਰਾਂਟੋ –  ਕੈਨੇਡਾ ਵਿੱਚ ਅਗਲੇ ਸਾਲ ਅਕਤੂਬਰ ਵਿੱਚ ਚੋਣਾਂ ਹੋ ਸਕਦੀਆਂ ਹਨ। ਇਸ ਤੋਂ ਪਹਿਲਾਂ ਜਾਰੀ ਕੀਤਾ ਗਿਆ ਇੱਕ ਸਰਵੇਖਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਲਿਬਰਲ ਪਾਰਟੀ ਲਈ ਤਣਾਅ ਦਾ ਕਾਰਨ ਬਣ ਸਕਦਾ ਹੈ। ਅਜਿਹੇ ਸੰਕੇਤ ਹਨ ਕਿ ਦੇਸ਼ ਵਿੱਚ ਹਿੰਦੂ ਅਤੇ ਸਿੱਖ ਵੋਟਰ ਵੱਡੀ ਗਿਣਤੀ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ ਵੋਟ ਪਾ ਸਕਦੇ ਹਨ। ਇਸ ਦੇ ਨਾਲ ਹੀ ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਟਰੂਡੋ ਦੀ ਪਾਰਟੀ ਤੋਂ ਮੁਸਲਮਾਨਾਂ ਅਤੇ ਯਹੂਦੀਆਂ ਦਾ ਸਮਰਥਨ ਵੀ ਖੁੱਸਦਾ ਨਜ਼ਰ ਆ ਰਿਹਾ ਹੈ।ਐਂਗਸ ਰੀਡ ਇੰਸਟੀਚਿਊਟ ਜਾਂ ਏ.ਆਰ.ਆਈ ਦੁਆਰਾ ਜਾਰੀ ਕੀਤੇ ਗਏ ਤਾਜ਼ਾ ਸਰਵੇਖਣ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਕੰਜ਼ਰਵੇਟਿਵਾਂ ਨੂੰ 53 ਪ੍ਰਤੀਸ਼ਤ ਹਿੰਦੂ ਸਮਰਥਨ ਪ੍ਰਾਪਤ ਹੈ। ਜਦੋਂ ਕਿ ਸਿੱਖਾਂ ਦੇ ਮਾਮਲੇ ਵਿੱਚ ਇਹ ਇੱਕ ਪੁਆਇੰਟ ਵੱਧ ਹੈ। ਇਸ ਦੇ ਉਲਟ ਲਿਬਰਲਾਂ ਨੂੰ 22 ਫੀਸਦੀ ਹਿੰਦੂਆਂ ਅਤੇ 21 ਫੀਸਦੀ ਸਿੱਖਾਂ ਦਾ ਸਮਰਥਨ ਹਾਸਲ ਹੈ। ਕਿਹਾ ਜਾ ਰਿਹਾ ਹੈ ਕਿ ਰੂੜੀਵਾਦੀਆਂ ਵੱਲ ਇਨ੍ਹਾਂ ਭਾਈਚਾਰਿਆਂ ਦਾ ਝੁਕਾਅ ਬਹੁਤ ਮਹੱਤਵਪੂਰਨ ਹੈ। ਗਾਜ਼ਾ ਅਤੇ ਇਜ਼ਰਾਈਲ ਦੇ ਮੁੱਦੇ ’ਤੇ ਲਗਾਤਾਰ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਹੀ ਟਰੂਡੋ ਸਰਕਾਰ ਦੇ ਹੱਥੋਂ ਮੁਸਲਿਮ ਅਤੇ ਯਹੂਦੀ ਸਮਰਥਨ ਵੀ ਖਿਸਕਦਾ ਨਜ਼ਰ ਆ ਰਿਹਾ ਹੈ। ਦੱਸਿਆ ਗਿਆ ਹੈ ਕਿ 41 ਫੀਸਦੀ ਮੁਸਲਮਾਨ ਨਿਊ ਡੈਮੋਕ੍ਰੇਟਿਕ ਪਾਰਟੀ ਜਾਂ ਐਨ.ਡੀ.ਪੀ ਦਾ ਸਮਰਥਨ ਕਰ ਰਹੇ ਹਨ। ਜਦੋਂ ਕਿ ਲਿਬਰਲਾਂ ਦੇ ਮਾਮਲੇ ਵਿੱਚ ਇਹ ਅੰਕੜਾ 31 ਫੀਸਦੀ ਹੈ।ਕੈਨੇਡਾ ਵਿੱਚ ਰਹਿਣ ਵਾਲੇ ਯਹੂਦੀਆਂ ਦਾ ਵੀ 42 ਫੀਸਦੀ ਸਮਰਥਨ ਹੈ। ਖਾਸ ਗੱਲ ਇਹ ਹੈ ਕਿ ਕੰਜ਼ਰਵੇਟਿਵਾਂ ਨੂੰ ਕੈਨੇਡਾ ’ਚ ਰਹਿਣ ਵਾਲੇ ਮੁਸਲਮਾਨਾਂ ਦਾ 15 ਫੀਸਦੀ ਸਮਰਥਨ ਮਿਲ ਰਿਹਾ ਹੈ।
ਅੰਕੜਿਆਂ ‘’ਚ ਖੁਲਾਸਾ : ਸਟੈਟਿਸਟਿਕਸ ਕੈਨੇਡਾ ਦੀ 2022 ਦੀ ਰਿਪੋਰਟ ਅਨੁਸਾਰ ਸਾਲ 2021 ਦੀ ਮਰਦਮਸ਼ੁਮਾਰੀ ਵਿੱਚ ਦੇਸ਼ ਵਿੱਚ 8 ਲੱਖ 30 ਹਜ਼ਾਰ ਹਿੰਦੂ ਰਹਿੰਦੇ ਹਨ। ਇਹ ਕੁੱਲ ਆਬਾਦੀ ਦਾ ਲਗਭਗ 2.3 ਫੀਸਦੀ ਹੈ। ਖਾਸ ਗੱਲ ਇਹ ਹੈ ਕਿ ਪਿਛਲੇ 20 ਸਾਲਾਂ ‘’ਚ ਇਹ ਗਿਣਤੀ ਦੁੱਗਣੀ ਤੋਂ ਵੀ ਜ਼ਿਆਦਾ ਹੋ ਗਈ ਹੈ। ਇਸੇ ਤਰ੍ਹਾਂ ਸਿੱਖਾਂ ਦੀ ਆਬਾਦੀ 7 ਲੱਖ 70 ਹਜ਼ਾਰ ਹੈ ਅਤੇ 20 ਸਾਲਾਂ ਵਿਚ ਆਬਾਦੀ ਦੁੱਗਣੀ ਤੋਂ ਵੀ ਵੱਧ ਹੋ ਗਈ ਹੈ।

Related posts

ਸੰਯੁਕਤ ਰਾਸ਼ਟਰ ਵਲੋਂ ਵਧ ਰਹੇ ਟਕਰਾਵਾਂ ਅਤੇ ਅੰਤਰਰਾਸ਼ਟਰੀ ਕਾਨੂੰਨ ਦੀ ਅਣਦੇਖੀ ‘ਤੇ ਚਿੰਤਾ ਪ੍ਰਗਟ

ਅਮਰੀਕਾ ਨੇ ਈਰਾਨ ਦੀਆਂ ਮਾਈਨ ਰੱਖਣ ਵਾਲੀਆਂ ਕਿਸ਼ਤੀਆਂ ਅਤੇ ਮਿਜ਼ਾਈਲ ਲਾਂਚ ਸਾਈਟਾਂ ‘ਤੇ ਹਮਲੇ

ਕੀ ਅਮਰੀਕਾ ਈਰਾਨ ਵਿਚਕਾਰ ਅੰਤਿਮ ਸਮਝੌਤਾ ਹੋ ਗਿਆ ਹੈ ?