ਟਲਿਆ ਵੱਡਾ ਰੇਲ ਹਾਦਸਾ, ਪਟੜੀ ’ਤੇ ਮਿਲਿਆ ਗੈਸ ਸਿਲੰਡਰ

ਲਖਨਊ – ਉਤਰਾਖੰਡ ਦੇ ਰੁੜਕੀ ’ਚ ਰੇਲਵੇ ਟਰੈਕ ’ਤੇ ਗੈਸ ਸਿਲੰਡਰ ਰੱਖੇ ਜਾਣ ਦੀ ਖ਼ਬਰ ਮਿਲੀ ਹੈ। ਇਹ ਘਟਨਾ ਮਾਲ ਗੱਡੀ ਨੂੰ ਪਲਟਣ ਦੀ ਸਾਜਿਸ਼ ਦੇ ਤਹਿਤ ਅੰਜਾਮ ਦਿੱਤੀ ਗਈ ਸੀ। ਜਿਸ ਟਰੈਕ ’ਤੇ ਇਹ ਸਿਲੰਡਰ ਮਿਲਿਆ ਸੀ, ਉਸ ਦੀ ਵਰਤੋਂ ਫੌਜ ਦੇ ਸਾਜ਼ੋ-ਸਾਮਾਨ ਨੂੰ ਲੈ ਕੇ ਜਾਣ ਵਾਲੀ ਮਾਲ ਗੱਡੀ ਦੀ ਆਵਾਜਾਈ ਹੋਣ ਵਾਲੀ ਸੀ। ਜਿਵੇਂ ਹੀ ਮਾਲ ਗੱਡੀ ਦੇ ਲੋਕੋ ਪਾਇਲਟ ਨੂੰ ਗੈਸ ਸਿਲੰਡਰ ਦੀ ਮੌਜੂਦਗੀ ਦਾ ਪਤਾ ਲੱਗਾ ਤਾਂ ਉਸ ਨੇ ਤੁਰੰਤ ਐਮਰਜੈਂਸੀ ਬ੍ਰੇਕ ਲਗਾ ਕੇ ਰੇਲ ਗੱਡੀ ਨੂੰ ਰੋਕ ਦਿੱਤਾ। ਉਨ੍ਹਾਂ ਦੀ ਚੌਕਸੀ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਲੋਕੋ ਪਾਇਲਟ ਨੇ ਤੁਰੰਤ ਇਸ ਦੀ ਸੂਚਨਾ ਮੁਰਾਦਾਬਾਦ ਰੇਲਵੇ ਕੰਟਰੋਲ ਰੂਮ ਨੂੰ ਦਿੱਤੀ। ਸੂਚਨਾ ਮਿਲਦੇ ਹੀ ਰੇਲਵੇ ਕਰਮਚਾਰੀ ਮੌਕੇ ’ਤੇ ਪਹੁੰਚੇ ਅਤੇ ਗੈਸ ਸਿਲੰਡਰ ਨੂੰ ਟਰੈਕ ਤੋਂ ਹਟਾਇਆ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਰੇਲਵੇ ਪੁਲਸ ਨੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਰੇਲਵੇ ਪ੍ਰੋਟੈਕਸ਼ਨ ਫੋਰਸ (ਆਰ.ਪੀ.ਐੱਫ.) ਨੇ ਟਰੈਕ ’ਤੇ ਕਰੀਬ ਪੰਜ ਕਿਲੋਮੀਟਰ ਤਕ ਤਿੱਖੀ ਚੈਕਿੰਗ ਮੁਹਿੰਮ ਚਲਾਈ ਪਰ ਟਰੈਕ ’ਤੇ ਗੈਸ ਸਿਲੰਡਰ ਕਿਸ ਨੇ ਰੱਖਿਆ ਸੀ, ਇਸ ਬਾਰੇ ਅਜੇ ਤਕ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਧਾਂਡੇਰਾ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਕੋਲ ਗੈਸ ਸਿਲੰਡਰ ਰੱਖਿਆ ਗਿਆ ਹੈ ਅਤੇ ਅਣਪਛਾਤੇ ਵਿਅਕਤੀਆਂ ਖ਼?ਲਾਫ਼ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਜਿਸ ਥਾਂ ਤੋਂ ਗੈਸ ਸਿਲੰਡਰ ਮਿਲਿਆ ਹੈ, ਉਹ ਬੰਗਾਲ ਇੰਜੀਨੀਅਰਿੰਗ ਗਰੁੱਪ ਅਤੇ ਸੈਂਟਰ ਦੇ ਹੈੱਡਕੁਆਰਟਰ ਦੇ ਨੇੜੇ ਹੈ। ਇਸ ਸਟੇਸ਼ਨ ਤੋਂ ਫੌਜ ਦੀਆਂ ਗੱਡੀਆਂ ਅਤੇ ਸਿਪਾਹੀ ਮਾਲ ਗੱਡੀਆਂ ਰਾਹੀਂ ਹੋਰ ਚੌਕੀਆਂ ਨੂੰ ਜਾਂਦੇ ਹਨ। ਫੌਜ ਲਈ ਵੱਖਰਾ ਰੇਲਵੇ ਟਰੈਕ ਵੀ ਵਿਛਾਇਆ ਗਿਆ ਹੈ, ਜਿਸ ਨਾਲ ਇਸ ਘਟਨਾ ਦੀ ਗੰਭੀਰਤਾ ਹੋਰ ਵੀ ਵਧ ਜਾਂਦੀ ਹੈ।

Related posts

ਭਾਰਤ ਖੰਡਿਤ ਟ੍ਰਾਂਸਐਟਲਾਂਟਿਕ ਦੁਨੀਆ ਨੂੰ ਇਕੱਠੇ ਰੱਖ ਸਕਦਾ ਹੈ !

ਭਾਰਤ ਸਰਕਾਰ ਵਲੋਂ ਭਾਰਤ ਦੇ ਰਾਸ਼ਟਰੀ ਗੀਤ ਲਈ ਵੱਡੇ ਦਿਸ਼ਾ-ਨਿਰਦੇਸ਼ ਜਾਰੀ

ਅਭਿਸ਼ੇਕ ਸ਼ਰਮਾ ਆਈਸੀਸੀ ਟੀ20 ਬੱਲੇਬਾਜ਼ੀ ਰੈਂਕਿੰਗ ਵਿੱਚ ਟੌਪ ‘ਤੇ