ਟੀਐੱਲ ਨਾਲ ਨਹੀਂ ਬਣੀ ਗੱਲ, ਇਮਰਾਨ ਦੇ ਛੁਟੇ ਪਸੀਨੇ

ਇਸਲਾਮਾਬਾਦ – ਇਮਰਾਨ ਸਰਕਾਰ ਦਾ ਤਹਿਰੀਕ-ਏ-ਲਬੈਇਕ ਪਾਕਿਸਤਾਨ, ਟੀਐਲਪੀ ਨਾਲ ਸਮਝੌਤਾ ਪੂਰਾ ਨਹੀਂ ਹੋਇਆ ਹੈ। ਟੀਐਲਪੀ ਨੇ ਆਪਣੇ ਵਰਕਰਾਂ ਨੂੰ ਇਸਲਾਮਾਬਾਦ ਜਾਣ ਲਈ ਕਿਹਾ ਹੈ। ਵੱਡੇ ਪੱਧਰ ‘ਤੇ ਪ੍ਰਦਰਸ਼ਨਾਂ ਤੇ ਹੰਗਾਮੇ ਦੇ ਡਰੋਂ ਸਰਕਾਰ ਦੇ ਹੱਥ ਫੁੱਲ ਗਏ ਹਨ। ਨਤੀਜੇ ਵਜੋਂ ਇਸਲਾਮਾਬਾਦ ਤੇ ਰਾਵਲਪਿੰਡੀ ਵਿਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੇ ਸੁਰੱਖਿਆ ਬਲਾਂ ਨੇ ਪਾਬੰਦੀਸ਼ੁਦਾ ਤਹਿਰੀਕ-ਏ-ਲਬੈਇਕ ਪਾਕਿਸਤਾਨ (ਟੀਐਲਪੀ) ਦੇ ਪ੍ਰਦਰਸ਼ਨਕਾਰੀਆਂ ਨੂੰ ਸ਼ਹਿਰ ਵਿਚ ਦਾਖਲ ਹੋਣ ਤੋਂ ਰੋਕਣ ਲਈ ਕੰਟੇਨਰਾਂ ਨਾਲ ਸੜਕਾਂ ਨੂੰ ਸੀਲ ਕਰਨਾ ਸ਼ੁਰੂ ਕਰ ਦਿੱਤਾ।

Related posts

ਡੁਬਈ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ‘ਤੇ ਹੋ ਸਕਦੀ ਕੈਦ ਤੇ ਦੇਸ਼ ਨਿਕਾਲਾ

ਮਿਡਲ-ਈਸਟ ਯੁੱਧ : ਭਾਰਤ ਵਲੋਂ ਨਵੀਂ ਦਿੱਲੀ ‘ਚ ਕੰਟਰੋਲ ਰੂਮ ਸਥਾਪਿਤ

ਰਿਆਧ, ਜਾਰਡਨ ਅਤੇ ਯਰੂਸ਼ਲਮ ਲਈ ਅਮਰੀਕਨ ਦੂਤਾਵਾਸ ਵਲੋਂ ਯਾਤਰੀਆਂ ਲਈ ਸਲਾਹ ਜਾਰੀ