ਡਟਨ ਵਲੋਂ ਮੌਰਿਸਨ ਨੂੰ ਚਲਦਾ ਕੀਤੇ ਜਾਣ ਦੇ ਦੋਸ਼ਾਂ ਨੂੰ ਖਾਰਜ

ਕੈਨਬਰਾ – ਆਸਟ੍ਰੇਲੀਆ ਦੇ ਰੱਖਿਆ ਮੰਤਰੀ ਪੀਟਰ ਡੱਟਨ ਨੇ ਸਾਲ 2022 ਵਿਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੂੰ ਬਰਖਾਸਤ ਕਰਨ ਦੀ ਤਿਆਰੀ ਕਰਨ ਵਾਲੀਆਂ ਰਿਪੋਰਟਾਂ ਨੂੰ ਖਾਰਿਜ ਕਰ ਦਿੱਤਾ ਹੈ। ਡੱਟਨ ਨੇ ਕਿਹਾ ਕਿ ਉਹ ਚੋਣਾਂ ਦੀ ਅਗਵਾਈ ਕਰਨ ਵਿਚ ਮੌਰਿਸਨ ਤੋਂ ਪਿੱਛੇ ਹਨ, ਚੋਣਾਂ ਦੇ ਇਸ ਸਾਲ ਦੀ ਪਹਿਲੀ ਛਮਾਹੀ ਵਿਚ ਹੋਣ ਦੀ ਆਸ ਹੈ।

ਨਿਊ ਸਾਊਥ ਵੇਲਜ਼ ਦੇ ਸਾਬਕਾ ਪ੍ਰੀਮੀਅਰ ਅਤੇ ਸਾਬਕਾ ਵਿਦੇਸ਼ ਮੰਤਰੀ ਬੌਬ ਕਾਰ ਨੇ ਦਾਅਵਾ ਕੀਤਾ ਕਿ ਉਸ ਸਮੇਂ ਦੇ ਐੱਨ.ਐੱਸ.ਡਬਲਊ. ਪ੍ਰੀਮੀਅਰ ਗਲੇਡਿਸ ਬੇਰੇਜ਼ੀਕੇਲੀਅਨ ਨਾਲ ਡੱਟਨ ਦੀ ਇਕ ਚੈਟ ਲੀਕ ਹੋਈ ਸੀ ਜਿਸ ਵਿਚ ਮੌਰਿਸਨ ਬਾਰੇ ਇਤਰਾਜ਼ਯੋਗ ਸ਼ਬਦ ਕਹੇ ਗਏ ਸਨ। ਬੌਬ ਕਾਰ ਨੇ ਹਾਲ ਹੀ ਵਿਚ ਸੋਸ਼ਲ ਮੀਡੀਆ ‘ਤੇ ਲਿਖਿਆ ਸੀ ਕਿ ਜੇਕਰ ਪ੍ਰਧਾਨ ਮੰਤਰੀ ਮੌਰਿਸਨ ਕੋਲ ਇਕ ਹੋਰ ਹਫ਼ਤੇ ਦਾ ਸਮਾਂ ਬਚਿਆ ਹੈ ਤਾਂ ਚੋਣਾਂ ਤੋਂ ਪਹਿਲਾਂ ਲੀਡਰਸ਼ਿਪ ਵਿਚ ਤਬਦੀਲੀ ਹੋਣ ਦੀ ਇਕ ਸੰਭਾਵਨਾ ਰਹਿ ਜਾਂਦੀ ਹੈ।

ਦੂਜੇ ਪਾਸੇ ਡੱਟਨ ਨੇ ਕਿਹਾ ਕਿ ਉਹਨਾਂ ‘ਤੇ ਲੱਗੇ ਦੋਸ਼ ਝੂਠੇ ਅਤੇ ਬੇਬੁਨਿਆਦ ਹਨ। ਉਹਨਾਂ ਦੱਸਿਆ ਕਿ ਮੈਂ ਸਕੌਟ ਮੌਰਿਸਨ ਪ੍ਰਤੀ ਪਹਿਲੇ ਦਿਨ ਤੋਂ ਵਫਾਦਾਰ ਰਿਹਾ ਹਾਂ ਅਤੇ ਅੱਗੇ ਵੀ ਅਜਿਹਾ ਹੀ ਬਣਿਆ ਰਹਾਂਗਾ ਕਿਉਂਕਿ ਮੈਂ ਦੇਖਿਆ ਹੈ ਕਿ ਮੁਸ਼ਕਲ ਹਾਲਾਤ ਵਿਚ ਉਹਨਾਂ ਨੇ ਕਿਸ ਤਰ੍ਹਾਂ ਸਾਡਾ ਮਾਰਗ ਦਰਸ਼ਨ ਕੀਤਾ ਹੈ।

ਜ਼ਿਕਰਯੋਗ ਹੈ ਕਿ ਪੀਟਰ ਡੱਟਨ ਸੰਸਦ ਮੈਂਬਰਾਂ ਦੇ ਇਕ ਸਮੂਹ ਵਿਚ ਸ਼ਾਮਲ ਰਹੇ ਹਨ ਜੋ ਸਾਲ 2018 ਵਿਚ ਸਾਬਕਾ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਦੇ ਪਤਨ ਲਈ ਜ਼ਿੰਮੇਵਾਰ ਹੈ। ਉਹਨਾਂ ਨੇ ਇਸ ਮਗਰੋਂ ਆਸਟ੍ਰੇਲੀਆ ਦੇ 30ਵੇਂ ਪ੍ਰਧਾਨ ਮੰਤਰੀ ਬਣਨ ਲਈ ਚੋਣ ਲੜੀ ਪਰ ਉਹ ਹਾਰ ਗਏ। ਸਾਬਕਾ ਵਿਰੋਧੀ ਲੇਬਰ ਪਾਰਟੀ ਦੇ ਨੇਤਾ ਬਿਲ ਸ਼ਾਰਟਨ ਨੇ ਵਰਤਮਾਨ ਸਰਕਾਰ ਤੋਂ ਪਾਰਟੀ ਦੇ ਅੰਦਰ ਦੀ ਲੜਾਈ ਨਾਲ ਨਜਿੱਠਣ ਦੀ ਅਪੀਲ ਕੀਤੀ। ਗੌਰਤਲਬ ਹੈ ਕਿ ਸਾਲ 2019 ਦੀਆਂ ਚੋਣਾਂ ਵਿਚ ਮੌਰਿਸਨ ਨੇ ਬਿਲ ਸ਼ਾਰਟਨ ਨੂੰ ਹਰਾਇਆ ਸੀ।

Related posts

$100 Million Boost for Bushfire Recovery Across Victoria

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

Sussan Ley Extends Thai Pongal 2026 Greetings to Tamil Community