ਡਬਲਿਊ ਟੀ ਸੀ ਫਾਈਨਲ ਤੇ ਚੈਂਪੀਅਨਜ਼ ਟਰਾਫੀ ’ਚ ਰੋਹਿਤ ਹੋਣਗੇ ਕਪਤਾਨ: ਜੈ ਸ਼ਾਹ

ਮੁੰਬਈ – ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਜੈ ਸ਼ਾਹ ਨੇ ਕਿਹਾ ਹੈ ਕਿ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਰਤ ਰੋਹਿਤ ਦੀ ਕਪਤਾਨੀ ’ਚ 2025 ਵਿਚ ਹੋਣ ਵਾਲੀ ਚੈਂਪੀਅਨਜ਼ ਟਰਾਫੀ ਅਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊਟੀਸੀ) ਜਿੱਤੇਗਾ। ਸ੍ਰੀ ਸ਼ਾਹ ਨੇ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਟੀਮ ਇੰਡੀਆ ਨੂੰ ਵਧਾਈ ਦਿੰਦੇ ਹੋਏ ਵੀਡੀਓ ਸੰਦੇਸ਼ ਜਾਰੀ ਕੀਤਾ। ਉਨ੍ਹਾਂ ਕਿਹਾ,‘ਮੈਂ ਰਾਜਕੋਟ ਵਿੱਚ ਕਿਹਾ ਸੀ ਕਿ ਅਸੀਂ ਜੂਨ ਵਿੱਚ ਭਾਰਤੀ ਦਿਲ ਵੀ ਜਿੱਤਾਂਗੇ ਤੇ ਕੱਪ ਵੀ, ਅਸੀਂ ਭਾਰਤੀ ਝੰਡੇ ਨੂੰ ਲਹਿਰਾਵਾਂਗੇ ਅਤੇ ਇਸ ਜਿੱਤ ਵਿੱਚ ਸਾਡੇ ਕਪਤਾਨ ਦਾ ਬਹੁਤ ਵੱਡਾ ਯੋਗਦਾਨ ਹੈ। ਮੈਂ ਸੂਰਿਆਕੁਮਾਰ ਯਾਦਵ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ ਅਤੇ ਹਾਰਦਿਕ ਪਾਂਡਿਆ ਦਾ ਉਨ੍ਹਾਂ ਦੇ ਯੋਗਦਾਨ ਲਈ ਧੰਨਵਾਦ ਕਰਨਾ ਚਾਹਾਂਗਾ। ਇਸ ਜਿੱਤ ਤੋਂ ਬਾਅਦ ਅਗਲਾ ਟੀਚਾ ਡਬਲਿਊਟੀਸੀ ਫਾਈਨਲ ਅਤੇ ਚੈਂਪੀਅਨਜ਼ ਟਰਾਫੀ ਹੈ। ਮੈਨੂੰ ਭਰੋਸਾ ਹੈ ਕਿ ਰੋਹਿਤ ਸ਼ਰਮਾ ਦੀ ਕਪਤਾਨੀ ’ਚ ਅਸੀਂ ਇਨ੍ਹਾਂ ਦੋਵਾਂ ਟੂਰਨਾਮੈਂਟਾਂ ’ਚ ਚੈਂਪੀਅਨ ਬਣਾਂਗੇ।’

Related posts

ਚੇਨਈ ਸੁਪਰ ਕਿੰਗਜ਼ ਨੇ ਆਈਪੀਐਲ ‘ਚ 19ਵੀਂ ਵਾਰ ਮੁੰਬਈ ਇੰਡੀਅਨਜ਼ ਨੂੰ ਹਰਾਇਆ

ਰਾਜਸਥਾਨ ਰਾਇਲਜ਼ ਦੀ ਆਈਪੀਐਲ 2026 ਵਿੱਚ ਆਪਣੀ ਪੰਜਵੀਂ ਜਿੱਤ

ਅਭਿਸ਼ੇਕ ਸ਼ਰਮਾ : ਟੀ-20 ‘ਚ 4 ਵਾਰ 130+ ਰੱਨ ਬਨਾਉਣ ਵਾਲਾ ਦੁਨੀਆਂ ਦਾ ਪਹਿਲਾ ਬੱਲੇਬਾਜ਼ !