ਡਾ. ਦਵਿੰਦਰ ਸਿੰਘ ਮਹਾਰਾਣੀ ਏਲਿਜ਼ਾਬੇਥ-2 ਪਲਾਟੀਨਮ ਜੁਬਲੀ ਪੁਰਸਕਾਰ ਨਾਲ ਸਨਮਾਨਿਤ

ਬਰੈਂਪਟਨ – ਓਂਟਾਰੀਓ ਦੇ ਬਰੈਂਪਟਨ ਦੇ ਉੱਘੇ ਨਿਵਾਸੀ ਡਾ. ਦਵਿੰਦਰ ਸਿੰਘ ਲੱਧੜ ਨੂੰ ਸਥਾਨਕ ਭਾਈਚਾਰੇ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਪ੍ਰਸੰਸਾ ਪੱਤਰ ਦੇ ਨਾਲ ਵੱਕਾਰੀ ਮਹਾਰਾਣੀ ਏਲਿਜ਼ਾਬੇਥ £ ਪਲਾਟੀਨਮ ਜੁਬਲੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਡਾ. ਲੱਧੜ ਇਲਾਕੇ ਵਿੱਚ ਭਾਈਚਾਰਕ ਸੇਵਾ ਪ੍ਰਤੀ ਅਟੁੱਟ ਵਚਨਬੱਧਤਾ ਅਤੇ ਸਮਰਪਣ ਭਾਵਨਾ ਲਈ ਜਾਣੇ ਜਾਂਦੇ ਹਨ।ਅਮਰਜੋਤ ਸੰਧੂ, ਬਰੈਂਪਟਨ ਵੈਸਟ ਦੇ ਐੱਮਪੀਪੀ, ਜਿਨ੍ਹਾਂ ਨੇ ਕਮਿਊਨਿਟੀ ਦੀ ਸੇਵਾ ਵਿੱਚ ਉਨ੍ਹਾਂ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ। ਡਾ. ਗੁਰੂ ਕਾਸ਼ੀ ਯੂਨੀਵਰਸਿਟੀ ਦੇ ਪ੍ਰੋ. ਵਾਈਸ ਚਾਂਸਲਰ ਜਗਤਾਰ ਸਿੰਘ ਧੀਮਾਨ ਨੇ ਵੀ ਇਸ ਮਹੱਤਵਪੂਰਨ ਪ੍ਰਾਪਤੀ ਲਈ ਡਾ. ਲੱਧੜ ਨੂੰ ਵਧਾਈ ਦਿੱਤੀ। ਡਾ. ਲੱਧੜ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ ਦੇ ਚਾਂਸਲਰ ਦੇ ਸਲਾਹਕਾਰ ਵਜੋਂ ਵੀ ਕੰਮ ਕਰਦੇ ਹਨ।

Related posts

ਫੈੇਲ ਰਹੀ ਖਾੜੀ ਜੰਗ : ਟਰੰਪ ਨੂੰ ਹੁਣ ਕੰਬਲ ਨਹੀਂ ਛੱਡ ਰਿਹਾ !

ਚੀਨ ਵਲੋਂ ਖਾੜੀ ਵਿੱਚ ਤੁਰੰਤ ਜੰਗਬੰਦੀ ਦੀ ਅਪੀਲ

ਟਰੰਪ ਕੋਰਟ ਵਿੱਚ ਨਿੱਜੀ ਤੌਰ ‘ਤੇ ਹਾਜ਼ਰ ਹੋਣ ਵਾਲੇ ਪਹਿਲੇ ਅਮਰੀਕਨ ਰਾਸ਼ਟਰਪਤੀ ਬਣ ਗਏ !