ਡਿਜੀਟਲ ਰੂਪ ਨਾਲ ਅਪਡੇਟ ਕੀਤੇ ਜ਼ਮੀਨੀ ਰਿਕਾਰਡ ਯੋਜਨਾਬੰਦੀ ’ਚ ਕਰਦੇ ਹਨ ਮਦਦ : ਸ਼ਿਵਰਾਜ ਚੌਹਾਨ

ਨਵੀਂ ਦਿੱਲੀ – ਕੇਂਦਰੀ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੋਮਵਾਰ ਨੂੰ ਕਿਹਾ ਕਿ ਡਿਜੀਟਲ ਤੌਰ ’ਤੇ ਅਪਡੇਟ ਕੀਤੇ ਗਏ ਅਤੇ ਪਾਰਦਰਸ਼ੀ ਜ਼ਮੀਨੀ ਰਿਕਾਰਡ ਜ਼ਮੀਨੀ ਸਰੋਤਾਂ ਨੂੰ ਅਨੁਕੂਲ ਬਣਾਉਣ ਅਤੇ ਨੀਤੀ ਨਿਰਮਾਣ ਅਤੇ ਯੋਜਨਾ ਬਣਾਉਣ ਵਿਚ ਮਦਦ ਕਰਨ ਲਈ ਵੱਖ-ਵੱਖ ਏਜੰਸੀਆਂ ਨਾਲ ਜਾਣਕਾਰੀ ਸਾਂਝੀ ਕਰਨ ਵਿਚ ਮਦਦ ਕਰਨਗੇ। ਚੌਹਾਨ ਨੇ ਸ਼ਹਿਰੀ ਜ਼ਮੀਨੀ ਰਿਕਾਰਡਾਂ ਦੇ ਸਰਵੇਖਣ/ਮੁੜ-ਸਰਵੇਖਣ ’ਚ ਆਧੁਨਿਕ ਤਕਨੀਕਾਂ ਦੀ ਵਰਤੋਂ ਬਾਰੇ ਇਕ ਅੰਤਰਰਾਸ਼ਟਰੀ ਕਾਰਜਸ਼ਾਲਾ ਦਾ ਵਰਚੁਅਲ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰ ਡਿਜੀਟਲ ਇੰਡੀਆ ਲੈਂਡ ਰਿਕਾਰਡ ਆਧੁਨਿਕੀਕਰਨ ਪ੍ਰੋਗਰਾਮ (ਡੀਆਈਐੱਲਆਰਐੱਮਪੀ) ਦੇ ਅਧੀਨ ਜ਼ਮੀਨੀ ਰਿਕਾਰਡਾਂ ਦੇ ਡਿਜੀਟਲੀਕਰਨ ਅਤੇ ਸਾਂਭ-ਸੰਭਾਲ ਨੂੰ ਉਤਸ਼ਾਹ ਦੇ ਰਹੀ ਹਨ। ਗੁਣਵੱਤਾਪੂਰਨ ਜ਼ਮੀਨੀ ਰਿਕਾਰਡ ਦੇ ਮਹੱਤਵ ਦੱਸਦੇ ਹੋਏ ਚੌਹਾਨ ਨੇ ਕਿਹਾ ਕਿ ਡਿਜੀਟਲ ਰੂਪ ਨਾਲ ਅਪਡੇਟ ਅਤੇ ਪਾਰਦਰਸ਼ੀ ਜ਼ਮੀਨੀ ਰਿਕਾਰਡ ਸਰੋਤਾਂ ਨੂੰ ਅਨੁਕੂਲ ਬਣਾਉਣ, ਨੀਤੀ ਨਿਰਮਾਣ ਅਤੇ ਯੋਜਨਾ ਬਣਾਉਣ ’ਚ ਮਦਦ ਲਈ ਵੱਖ-ਵੱਖ ਏਜੰਸੀਆਂ ਨਾਲ ਸੂਚਨਾ ਸਾਂਝੀ ਕਰਨ ਦੀ ਸਹੂਲਤ ਪ੍ਰਦਾਨ ਕਰਦੇ ਹਨ।

Related posts

10 ਹਜ਼ਾਰ ਤੋਂ 4 ਲੱਖ : ਚਾਂਦੀ ਦੀਆਂ ਕੀਮਤਾਂ ਅਸਮਾਨ ਨੂੰ ਛੋਹਣ ਲੱਗੀਆਂ !

ਪ੍ਰਧਾਨ ਮੰਤਰੀ ਹਲਵਾਰਾ ਹਵਾਈ ਅੱਡੇ ਦਾ ਉਦਘਾਟਨ ਕਰਨਗੇ, ਭਾਜਪਾ ਮੰਤਰੀਆਂ ਦੀ ਪਹਿਲੀ ਉਡਾਣ ਦਿੱਲੀ ਤੋਂ ਲੈਂਡ ਕਰੇਗੀ

ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਬ੍ਰਿਟਿਸ਼ ਨਾਗਰਿਕ ਹੋਣ ਦਾ ਦੋਸ਼ ਵਾਲੀ ਪਟੀਸ਼ਨ ਖਾਰਜ