ਵਾਸ਼ਿੰਗਟਨ – ਰਸਾਇਣ ਵਿਗਿਆਨ ਲਈ 2021 ਦਾ ਨੋਬਲ ਪੁਰਸਕਾਰ ਬੁੱਧਵਾਰ ਨੂੰ ਐਲਾਨਿਆ ਗਿਆ ਹੈ। ਸਾਲ 2021 ਦਾ ਰਸਾਇਣ ਵਿਗਿਆਨ ਦਾ ਨੋਬਲ ਪੁਰਸਕਾਰ ਡੇਵਿਡ ਮੈਕਮਿਲਨ ਅਤੇ ਬੈਂਜਾਮਿਨ ਲਿਸਟ ਨੂੰ ਦਿੱਤਾ ਗਿਆ ਹੈ। ਹਾਲਾਂਕਿ ਇਨ੍ਹਾਂ ਦੋਵਾਂ ਦੇ ਨਾਵਾਂ ਦੇ ਐਲਾਨ ਨੇ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਕਿਉਂਕਿ ਇਹ ਦੋਵੇਂ ਸੂਚੀ ਵਿੱਚ ਨਹੀਂ ਸਨ। ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਿਜ਼ ਨੇ ਐਲਾਨ ਕੀਤਾ ਹੈ ਕਿ ਡੇਵਿਡ ਮੈਕਮਿਲਨ ਅਤੇ ਬੈਂਜਾਮਿਨ ਲਿਸਟ ਨੂੰ ਲਈ ਨੋਬਲ ਪੁਰਸਕਾਰ ਦਿੱਤਾ ਜਾਵੇਗਾ। ਦੋਵੇਂ ਪਿਛਲੇ ਦੋ ਦਹਾਕਿਆਂ ਤੋਂ ਇਸ ‘ਤੇ ਕੰਮ ਕਰ ਰਹੇ ਸਨ।