ਤਾਲਿਬਾਨ ਨੇ ਅਫ਼ਗਾਨਿਸਤਾਨ ’ਚ ਹੁਣ ਔਰਤਾਂ ਤੇ ਕੁੜੀਆਂ ’ਤੇ ਲਾਈ ਇਹ ਰੋਕ

ਨਵੀਂ ਦਿੱਲੀ – ਤਾਲਿਬਾਨ ਨੇ ਅਫ਼ਗਾਨਿਸਤਾਨ ’ਚ ਹੁਣ ਔਰਤਾਂ ਤੇ ਕੁੜੀਆਂ ’ਤੇ ਕੌਫੀ ਸ਼ਾਪ ਜਾਣ ’ਤੇ ਪਾਬੰਦੀ ਲਾ ਦਿੱਤੀ ਹੈ। ਇੱਥੇ ਉਹ ਆਪਣੇ ਕਿਸੇ ਪੁਰਸ਼ ਜਾਣਕਾਰ ਨਾਲ ਵੀ ਨਹੀਂ ਜਾ ਸਕਣਗੀਆਂ। ਰਾਹਾ ਨਿਊਜ਼ ਮੁਤਾਬਕ ਅਫ਼ਗਾਨਿਸਤਾਨ ਦੇ ਹੇਰਤ ਸੂਬੇ ’ਚ ਤਾਲਿਬਾਨ ਦਫ਼ਤਰ ਦੇ ਮੁਖੀ ਸ਼ੇਖ ਅਜ਼ੀਜ਼ੀ ਉਰ ਰਹਿਮਾਨ ਅਲ ਮੋਹਾਜੇਰ ਨੇ ਇਹ ਆਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਔਰਤਾਂ ਤੇ ਲੜਕੀਆਂ ਦੇ ਸੰਗੀਤ ਸੁਣਨ ਤੇ ਕਿਸੇ ਕੌਫੀ ਸ਼ਾਪ ’ਚ ਜਾਣ ’ਤੇ ਪਾਬੰਦੀ ਹੈ।

ਅਜਿਹੀਆਂ ਦੁਕਾਨਾਂ ’ਤੇ ਔਰਤਾਂ ਨਾਲ ਲੁੱਟ-ਖੋਹ, ਅਗਵਾ ਕਰਨ ਤੇ ਅਜਿਹੀਆਂ ਹੀ ਕਈ ਘਟਨਾਵਾਂ ਹੋ ਸਕਦੀਆਂ ਹਨ। ਤਾਲਿਬਾਨੀ ਆਦੇਸ਼ ’ਚ ਇਹ ਵੀ ਕਿਹਾ ਗਿਆ ਹੈ ਕਿ ਕੌਫੀ ਸ਼ਾਪ ਸਿਰਫ ਰਾਤ ਸਾਢੇ ਨੌਂ ਵਜੇ ਤਕ ਹੀ ਖੁੱਲ੍ਹੀ ਰਹੇਗੀ। ਇਸ ’ਚ ਸਿਰਫ ਪੁਰਸ਼ ਹੀ ਆ ਸਕਣਗੇ।

Related posts

ਜਨਸੰਖਿਆ ਪਰਿਵਰਤਨ ‘ਤੇ ਇੱਕ ਉੱਚ-ਪੱਧਰੀ ਕਮੇਟੀ ਦਾ ਗਠਨ

ਦੌੜਾਕ ਗੁਰਿੰਦਰਵੀਰ ਸਿੰਘ ਵਲੋਂ ਨਵਾਂ ਰਿਕਾਰਡ ਬਨਾਉਣ ‘ਤੇ ਜਲੰਧਰ ਵਿੱਚ ਜਸ਼ਨ

ਸੈਮੀਕੰਡਕਟਰ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਨਵਾਂ ਪੋਰਟਲ ਲਾਂਚ