ਖੇਡ ਜਗਤ ਲਈ 25 ਮਈ ਦਾ ਦਿਨ ਬਹੁਤ ਹੀ ਦੁਖਦਾਇਕ ਖ਼ਬਰ ਲੈ ਕੇ ਚੜ੍ਹਿਆ, ਕਿਉਂਕਿ ਇਸ ਦਿਨ ਸਵੇਰੇ 6.17 ਮਿੰਟ ਉੱਪਰ, ਹਾਕੀ ਖੇਡ ਦਾ ਇੱਕ ਅਜਿਹਾ ਸਿਤਾਰਾ, ਸਦਾ ਲਈ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ, ਜਿਸ ਦੇ ਹਾਕੀ ਜਗਤ ਵਿੱਚ ਪਾਏ ਵਡਮੁੱਲੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਬਲਬੀਰ ਸਿੰਘ ਸੀਨੀਅਰ (96) ਪਿਛਲੇ ਕੁੱਝ ਦਿਨਾਂ ਤੋਂ ਦਿਲ ਦੀ ਬਿਮਾਰੀ ਤੋਂ ਪੀੜਤ ਸਨ ਅਤੇ ਉਨ੍ਹਾਂ ਦਾ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਜਿੱਥੇ ਉਨ੍ਹਾਂ ਨੇ ਆਪਣੇ ਜੀਵਨ ਦੇ ਆਖ਼ਰੀ ਸਾਹ ਲਏ। ਇੱਥੇ ਦੱਸਣਯੋਗ ਹੈ ਕਿ ਉਹ ਪਿਛਲੇ ਸਾਲ ਵੀ ਸਾਹ ਸਬੰਧੀ ਤਕਲੀਫ਼ ਹੋਣ ਕਾਰਨ ਜਨਵਰੀ ਵਿੱਚ ਚੰਡੀਗੜ੍ਹ ਵਿਖੇ ਪੀ.ਜੀ.ਆਈ ਵਿੱਚ ਇੱਕ ਲੰਮਾ ਸਮਾਂ ਇਲਾਜ ਤੋਂ ਬਾਅਦ ਆਪਣੇ ਘਰ ਪਰਤੇ ਸਨ। ਬਲਬੀਰ ਸਿੰਘ ਜੀ ਦੇ ਤਿੰਨ ਪੁੱਤਰ ਅਤੇ ਇੱਕ ਧੀ ਸੁਸ਼ਬੀਰ ਕੌਰ, ਜਿਸ ਕੌਲ ਉਹ ਅੱਜਕੱਲ੍ਹ ਚੰਡੀਗੜ੍ਹ ਵਿੱਚ ਰਹਿ ਰਹੇ ਸਨ । ਉਨ੍ਹਾਂ ਦੀ ਧਰਮ ਪਤਨੀ ਸੁਸ਼ੀਲ ਕੌਰ 1983 ਵਿੱਚ ਹੀ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਸਨ।
ਬਲਬੀਰ ਸਿੰਘ ਸੀਨੀਅਰ ਆਪਣੀਆਂ ਗੌਰਵਮਈ ਖੇਡ ਉਪਲਬਧੀਆਂ ਕਾਰਨ, ਸਾਡੇ ਸਾਰਿਆ ਦੇ ਦਿਲਾਂ ਵਿੱਚ ਹਮੇਸ਼ਾ ਹੀ ਵੱਸਦਾ ਰਹਿਣਗੇ ਅਤੇ ਆਉਣ ਵਾਲੀਆ ਨਸਲਾਂ ਉਨ੍ਹਾਂ ਦੇ ਸ਼ਾਨਮੱਤੇ ਖੇਡ ਜੀਵਨ ਤੋਂ ਪ੍ਰੇਰਨਾ ਲੈਂਦੀਆਂ ਰਹਿਣਗੀਆਂ। ਭਾਰਤੀ ਟੀਮ ਦੇ ਸਫਲ ਕਪਤਾਨ ਅਤੇ ਮਹਾਨ ਸੈਂਟਰ ਫਾਰਵਰਡ ਖਿਡਾਰੀ ਰਹੇ ਉਲੰਪੀਅਨ ਬਲਬੀਰ ਸਿੰਘ ਸੀਨੀਅਰ, ਜਿੰਨਾ ਆਪਣੀ ਖੇਡ ਕਲਾਂ ਦੀ ਧਾਕ ਪੂਰੀ ਦੁਨੀਆ ਵਿੱਚ ਪਾਈ ਜੀ ਦਾ ਪੂਰਾ ਨਾਮ ਬਲਬੀਰ ਸਿੰਘ ਦੁਸਾਂਝ ਸੀ ਪਰ ਪੂਰੀ ਦੁਨੀਆ ਉਨ੍ਹਾਂ ਨੂੰ ਬਲਬੀਰ ਸਿੰਘ ਸੀਨੀਅਰ ਦੇ ਨਾਮ ਨਾਲ
ਆਪ ਨੇ ਮੋਗੇ ਦੇ ਦੇਵ ਸਮਾਜ ਸਕੂਲ ਵਿਖੇ ਆਪਣੇ ਖੇਡ ਜੀਵਨ ਦੀ ਸ਼ੁਰੂਆਤ ਗੋਲ-ਕੀਪਰ ਵਜੋਂ ਕੀਤੀ ਪਰ ਬਾਅਦ ਵਿੱਚ ਉਹ ਫਾਰਵਰਡ ਲਾਈਨ ਵਿੱਚ ਖੇਡਣ ਲੱਗੇ। ਹਰਬੇਲ ਸਿੰਘ ਜੋ ਕਿ ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਹਾਕੀ ਟੀਮ ਦੇ ਕੋਚ ਸਨ ਉਹ ਬਲਬੀਰ ਸਿੰਘ ਦੀ ਖੇਡ ਕਲਾਂ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਉਨ੍ਹਾਂ ਦੇ ਜ਼ੋਰ ਦੇਣ ਤੇ ਬਲਬੀਰ ਸਿੰਘ ਸਿੱਖ ਨੈਸ਼ਨਲ ਕਾਲਜ ਲਾਹੌਰ ਤੋਂ ਖ਼ਾਲਸਾ ਕਾਲਜ ਅੰਮ੍ਰਿਤਸਰ 1942 ‘ਚ ਵਿੱਚ ਆ ਕੇ ਉਨ੍ਹਾਂ ਦੀ ਦੇਖ ਰੇਖ ਵਿੱਚ ਹਾਕੀ ਖੇਡਣ ਲੱਗੇ ।1942 ‘ਚ ਹੀ ਉਨ੍ਹਾਂ ਦੀ ਪੰਜਾਬ ਯੂਨੀਵਰਸਿਟੀ ਦੀ ਟੀਮ ਵਿੱਚ ਚੋਣ ਹੋਈ ਅਤੇ ਉਨ੍ਹਾਂ ਦੀ ਕਪਤਾਨੀ ਦੇ ਅੰਦਰ ਹੀ ਯੂਨੀਵਰਸਿਟੀ ਲਗਾਤਾਰ 1943, 44, 45 ਵਿੱਚ ਇੰਟਰ ਯੂਨੀਵਰਸਿਟੀ ਖ਼ਿਤਾਬ ਜਿੱਤਣ ਵਿੱਚ ਕਾਮਯਾਬ ਰਹੀ। ਉਹ ਵੰਡ ਤੋਂ ਪਹਿਲਾ ਦੇ ਪੰਜਾਬ ਦੀ 1947 ‘ਚ ਨੈਸ਼ਨਲ ਚੈਂਪੀਅਨ ਜਿੱਤਣ ਵਾਲੀ ਟੀਮ ਦੇ ਖਿਡਾਰੀ ਵੀ ਰਹੇ। ਪੰਜਾਬ ਪੁਲਿਸ ਵਿੱਚ ਨੌਕਰੀ ਕਰਦੇ ਉਨ੍ਹਾਂ ਨੇ 1941 ਤੋਂ 1961 ਤੱਕ ਪੰਜਾਬ ਪੁਲਿਸ ਹਾਕੀ ਟੀਮ ਦੀ ਕਪਤਾਨੀ ਵੀ ਕੀਤੀ ਸੀ ।
ਉਨ੍ਹਾਂ ਨੇ 1948 ‘ਚ ਆਪਣੀ ਪਹਿਲੀ ਲੰਡਨ ਓਲਪਿੰਕ ਖੇਡਦਿਆਂ ਆਪਣੇ ਪਹਿਲੇ ਹੀ ਮੈਚ ਵਿੱਚ ਅਰਜਨਟੀਨਾ ਦੇ ਖ਼ਿਲਾਫ਼ 6 ਗੋਲ ਹੀ ਨਹੀਂ ਕੀਤੇ ਸਗੋਂ ਹੈਟ੍ਰਿਕ ਵੀ ਬਣਾਈ। ਫਾਈਨਲ ਮੈਚ ਵਿੱਚ ਭਾਰਤ ਨੇ ਬਰਤਾਨੀਆ ਜਿਨ੍ਹਾਂ ਨੇ ਸਾਡੇ ਦੇਸ਼ ਤੇ 200 ਸਾਲ ਰਾਜ ਕੀਤਾ ਉਸ ਦੇਸ਼ ਦੀ ਟੀਮ ਨੂੰ ਉਸ ਦੇ ਖੇਡ ਮੈਦਾਨ ਅੰਦਰ 4-0 ਨਾਲ ਹਰਾਇਆ, ਇਸ ਵਿੱਚ ਬਲਬੀਰ ਸਿੰਘ ਦੇ ਵੀ 2 ਸ਼ਾਨਦਾਰ ਗੋਲ ਸ਼ਾਮਿਲ ਸਨ।
ਇਸ ਓਲਪਿੰਕ ਵਿੱਚ ਬਰਤਾਨੀਆ ਦੇ ਖ਼ਿਲਾਫ਼ ਸੈਮੀ ਫਾਈਨਲ ਵਿੱਚ ਉਨ੍ਹਾਂ ਨੇ ਇਕ ਵਾਰ ਫਿਰ ਹੈਟ-ਟ੍ਰਿਕ ਬਣਾਈ, ਇਹ ਮੈਚ ਭਾਰਤ ਬਲਬੀਰ ਸਿੰਘ ਦੇ ਹੀ ਤਿੰਨ ਗੋਲਾਂ ਨਾਲ ਜਿੱਤਿਆ। ਫਾਈਨਲ ਵਿੱਚ ਉਨ੍ਹਾਂ ਨੇ ਜੋ ਰਿਕਾਰਡ ਬਣਾਇਆ ਉਹ ਅੱਜ 68 ਸਾਲ ਹੋਣ ਤੋਂ ਬਾਅਦ ਵੀ ਕਾਇਮ ਹੈ ਜਦੋਂ ਬਲਬੀਰ ਸਿੰਘ ਨੇ ਇਕ ਤੋਂ ਬਾਅਦ ਇਕ ਪੰਜ ਗੋਲ ਕਰਕੇ ਭਾਰਤ ਨੂੰ ਨੀਦਰਲੈਂਡ ਦੇ ਖ਼ਿਲਾਫ਼ 6-1 ਨਾਲ ਵੱਡੀ ਜਿੱਤ ਦਿਵਾਉਣ ਵਿੱਚ ਮੁੱਖ ਭੂਮਿਕਾ ਨਿਭਾਈ। ਉਨ੍ਹਾਂ ਦਾ ਇਹ ਰਿਕਾਰਡ ਗਿਨਿਜ਼ ਵਰਲਡ ਰਿਕਾਰਡ ਵਿੱਚ ਦਰਜ ਹੈ। ਇਸ ਹੀ ਓਲਪਿੰਕ ਵਿੱਚ ਇਕ ਰੋਚਕ ਘਟਨਾ ਵੀ ਵਾਪਰੀ ਜਦੋਂ ਇਕ ਮਹਿਲਾ ਪ੍ਰਸੰਸਕ ਨੇ ਬਲਬੀਰ ਸਿੰਘ ਦੀ ਜਰਸੀ ਦਾ 13 ਨੰਬਰ ਹੋਣ ਕਾਰਨ ਉਸ ਨੂੰ ਕਿਹਾ ਕਿ ਇਹ ਨੰਬਰ ਸ਼ੁੱਭ ਨਹੀਂ ਮੰਨਿਆ ਜਾਂਦਾ ਪਰ ਬਲਬੀਰ ਸਿੰਘ ਜੀ ਨੇ ਬੜੀ ਨਿਮਰਤਾ ਨਾਲ ਜਵਾਬ ਦਿੱਤਾ ਕਿ ਸਾਡੀ ਸੰਸਕ੍ਰਿਤੀ ਅਨੁਸਾਰ 13 ਪ੍ਰਮਾਤਮਾ ਨੂੰ ਸੰਬੋਧਨ ਕਰਨ ਲਈ ਵਰਤਿਆ ਜਾਂਦਾ ਹੈ, ਇਸ ਲਈ ਇਹ ਮੇਰੇ ਲਈ ਅਸ਼ੁਭ ਨਹੀਂ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਓਲਪਿੰਕ ਵਿੱਚ ਭਾਰਤੀ ਟੀਮ ਨੇ ਕੁੱਲ ਗੋਲ ਵੀ 13 ਹੀ ਕੀਤੇ ਜਿਸ ਵਿੱਚ ਬਲਬੀਰ ਸਿੰਘ ਦੇ 9 ਗੋਲ ਸ਼ਾਮਿਲ ਸਨ।
1956 ‘ਚ ਮੈਲਬੋਰਨ, ਅਸਟ੍ਰੇਲੀਆ ਵਿੱਚ ਹੋਈਆਂ ਓਲਪਿੰਕ ਖੇਡਾਂ ਵਿੱਚ ਬਲਬੀਰ ਸਿੰਘ ਨੂੰ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ ਸੀ । ਉਨ੍ਹਾਂ ਨੇ ਆਪਣੇ ਪਹਿਲੇ ਹੀ ਮੈਚ ਵਿੱਚ ਅਫ਼ਗ਼ਾਨਿਸਤਾਨ ਦੇ ਖ਼ਿਲਾਫ਼ ਪੰਜ ਗੋਲ ਕੀਤੇ ਪਰ ਬਦਕਿਸਮਤੀ ਨਾਲ ਸੱਟ ਲੱਗਣ
1957 ‘ਚ ਬਲਬੀਰ ਸਿੰਘ ਖੇਡ ਵਰਗ ਵਿੱਚ ਪਦਮਸ਼੍ਰੀ ਪ੍ਰਾਪਤ ਕਰਨ ਵਾਲੇ ਪਹਿਲੇ ਖਿਡਾਰੀ ਬਣੇ। ਉਹ, 1958 ਦੀਆਂ ਏਸ਼ੀਅਨ ਖੇਡਾਂ ‘ਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਟੀਮ ਦੇ ਮੈਂਬਰ ਰਹੇ। 1962 ਦੀ ਭਾਰਤ-ਚੀਨ ਜੰਗ ਵੇਲੇ ਬਲਬੀਰ ਸਿੰਘ ਜੀ ਨੇ ਆਪਣੇ ਤਿੰਨ ਉਲਪਿੰਕ ਸੋਨ ਤਗਮੇ ਪ੍ਰਧਾਨ ਮੰਤਰੀ ਰੀਲੀਫ ਫੰਡ ਵਿੱਚ ਦੇ ਦਿੱਤੇ ਸਨ। 1971 ਦੀ ਵਿਸ਼ਵ ਕੱਪ ਵਿੱਚ ਤਾਂਬੇ ਦਾ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦੇ ਬਲਬੀਰ ਸਿੰਘ ਕੋਚ ਰਹੇ ਅਤੇ 1975 ਦੀ ਵਿਸ਼ਵ ਕੱਪ ਵਿਜੇਤਾ ਟੀਮ ਦੇ ਉਹ ਚੀਫ਼ ਕੋਚ ਅਤੇ ਮੈਨੇਜਰ ਰਹੇ। ਬਲਬੀਰ ਸਿੰਘ ਨੇ ਆਪਣੇ ਪਿਤਾ ਜੀ ਦੀ ਮੌਤ ਹੋਣ ਅਤੇ ਆਪਣੀ ਧਰਮ ਪਤਨੀ ਸੁਸ਼ੀਲ ਕੌਰ ਨੂੰ ਬਰੇਨ ਸਟ੍ਰੋਕ ਹੋਣ ਦੇ ਬਾਵਜੂਦ ਭਾਰਤੀ ਟੀਮ ਦੀ ਸਿਖਲਾਈ ਵਿੱਚ ਕੋਈ ਵਿਘਨ ਨਹੀਂ ਆਉਣ ਦਿੱਤਾ ਉਹ ਕਹਿੰਦੇ ਹਨ ਕਿ ਦੇਸ਼ ਸਭ ਤੋਂ ਪਹਿਲਾ, ਉਨ੍ਹਾਂ ਦੇ ਇਸ ਜਜ਼ਬੇ ਦੇ ਫਲਸਰੂਪ ਹੀ ਭਾਰਤੀ ਟੀਮ 1975 ‘ਚ ਵਿਸ਼ਵ ਵਿਜੇਤਾ ਬਣੀ। ਬਲਬੀਰ ਸਿੰਘ ਜੀ ਨੂੰ ਉਨ੍ਹਾਂ ਦੀ ਖੇਡ ਉਪਲਬਧੀਆਂ ਲਈ ਕਈ ਮਾਣ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਸੀ ।1958 ‘ਚ ਡੋਮੈਨਿਕ ਗਣਰਾਜ ਦੁਆਰਾ 1956 ਦੇ ਉਲੰਪਿਕ ਦੀ ਯਾਦਗਾਰ ਮਨਾਉਣ ਲਈ, ਉਨ੍ਹਾਂ ਤੇ ਡਾਕ ਟਿਕਟ ਵੀ ਜਾਰੀ ਕੀਤਾ ਗਿਆ। 1982 ‘ਚ ਨਵੀਂ ਦਿੱਲੀ ਵਿੱਚ ਹੋਈਆਂ ਏਸ਼ੀਆ ਖੇਡਾਂ ਮੌਕੇ ਉਨ੍ਹਾਂ ਦੁਆਰਾ ਹੀ ਪਵਿੱਤਰ ਲਾਟ ਨੂੰ ਰੌਸ਼ਨ ਕੀਤਾ ਗਿਆ ਸੀ ।ਇਸ ਤੋਂ ਇਲਾਵਾ, ਸਾਲ 1982 ਵਿਚ ਪੈਟਰੋਇਟ ਅਖ਼ਬਾਰ ਦੁਆਰਾ ਕਰਵਾਏ ਗਏ ਇਕ ਕੌਮੀ ਸਰਵੇਖਣ ਵਿਚ ਉਨ੍ਹਾਂ ਨੂੰ ਸਦੀ ਦੇ ਭਾਰਤੀ ਖਿਡਾਰੀ ਵਜੋਂ ਵੀ ਚੁਣਿਆ ਗਿਆ ਸੀ ।
2006 ‘ਚ ਉਨ੍ਹਾਂ ਨੂੰ ਸਭ ਤੋ ਸਰਵੋਤਮ ਸਿੱਖ ਹਾਕੀ ਖਿਡਾਰੀ ਦੇ ਸਨਮਾਨ ਨਾਲ ਨਿਵਾਜਿਆ ਗਿਆ ਸੀ । 2012 ‘ਚ ਉਹ ਏਸ਼ੀਆ ਮਹਾਂਦੀਪ ਤੋਂ ਇਕਲੌਤੇ ਖਿਡਾਰੀ ਹਨ ਜਿਨ੍ਹਾਂ ਨੂੰ ਕਿ ਕੌਮਾਂਤਰੀ ਓਲਪਿੰਕ ਕਮੇਟੀ ਨੇ ਓਲਪਿੰਕ ਇਤਿਹਾਸ ਦੇ 16 ਆਈਕਾਨ ਖਿਡਾਰੀਆਂ ਵਿੱਚ ਸ਼ਾਮਿਲ ਕੀਤਾ ਜਿਨ੍ਹਾਂ ਵਿੱਚ ਅੱਠ ਪੁਰਸ਼ ਅਤੇ ਅੱਠ ਮਹਿਲਾ ਖਿਡਾਰੀ ਸ਼ਾਮਲ ਸਨ। 2015 ‘ਚ ਸ. ਬਲਬੀਰ ਸਿੰਘ ਜੀ ਨੂੰ ਉਨ੍ਹਾਂ ਦੀਆਂ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਮੇਜਰ ਧਿਆਨ ਚੰਦ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਦੋ ਕਿਤਾਬਾਂ ਵੀ
2016 ‘ਚ ਪੰਜਾਬ ਯੂਨੀਵਰਸਿਟੀ ਦੁਆਰਾ ਉਨ੍ਹਾਂ ਨੂੰ ਪੰਜਾਬ ਯੂਨੀਵਰਸਿਟੀ ਖੇਲ ਰਤਨ ਅਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ ।ਸ. ਬਲਬੀਰ ਸਿੰਘ ਹਮੇਸ਼ਾ ਆਪਣੀ ਇੱਛਾ ਦੱਸਦੇ ਆਖਦੇ ਹੁੰਦੇ ਸਨ ਕਿ ਉਨ੍ਹਾਂ ਦੀਆਂ ਹੁਣ ਦੋ ਇੱਛਾਵਾਂ ਹਨ ਇਕ ਤਾਂ ਉਹ ਭਾਰਤੀ ਹਾਕੀ ਟੀਮ ਓਲਪਿੰਕ ਵਿੱਚ ਸੋਨ ਤਗਮਾ ਜਿੱਤਦੇ ਦੇਖਣਾ ਚਾਹੁੰਦੇ ਸਨ ਤੇ ਦੂਜੀ ਉਨ੍ਹਾਂ ਦੇ ਮੈਡਲ ਅਤੇ ਬਲੈਜ਼ਰ ਜੋ ਕਿ ਸਪੋਰਟਸ ਅਥਾਰਿਟੀ ਆਫ਼ ਇੰਡੀਆ ਨੂੰ ਸਪੋਰਟਸ ਮਿਊਜ਼ੀਅਮ ਵਿੱਚ ਰੱਖਣ ਨੂੰ ਦਿੱਤੇ ਸਨ ਜੋ ਕਿ ਸ਼ਾਇਦ ਲਾਪਤਾ ਹੋ ਗਏ ਹਨ ਉਹ ਉਨ੍ਹਾਂ ਨੂੰ ਵਾਪਸ ਮਿਲ ਜਾਣ। ਪਿਛਲੇ ਹੀ ਸਾਲ ਹੀ ਪੰਜਾਬ ਸਰਕਾਰ ਨੇ ਉਨ੍ਹਾ ਨੂੰ ਮਹਾਰਾਜਾ ਰਣਜੀਤ ਸਿੰਘ ਸਨਮਾਨ ਨਾਲ ਸਨਮਾਨਿਤ ਕੀਤਾ ਸੀ। ਆਪਣੇ ਦੇਸ਼ ਨਾਲ ਅਥਾਹ ਪਿਆਰ ਅਤੇ ਸਭ ਧਰਮਾਂ ਦਾ ਬਰਾਬਰ ਸਤਿਕਾਰ ਕਰਨ ਵਾਲੇ ਇਸ ਮਹਾਨ ਖਿਡਾਰੀ ਨੂੰ ‘ਭਾਰਤ ਰਤਨ’ ਦਿਵਾਉਣ ਲਈ ਕਈ ਮੁਹਿੰਮਾਂ ਚਲਾਈਆਂ ਗਈਆਂ, ਪਰ ਅਫ਼ਸੋਸ ਕਿ ਇਹ ਮੁਹਿੰਮਾਂ ਉਨ੍ਹਾਂ ਨੂੰ ਜਿਉਂਦੇ ਜੀਅ ਤਾਂ ਭਾਰਤ ਰਤਨ ਨਹੀਂ ਦਵਾ ਸਕੀਆਂ। ਉਨ੍ਹਾਂ ਦੇ ਜੀਵਨ ਭਰ ਦੀਆਂ ਪ੍ਰਾਪਤੀਆ ਦੇਖਦੇ ਹੋਏ ਇਹੀ ਕਿਹਾ ਜਾ ਸਕਦਾ ਹੈ ਕਿ ਉਹ ਇਸ ਸਨਮਾਨ ਦੇ ਪ੍ਰਬਲ ਦਾਅਵੇਦਾਰ ਸਨ। ਹੁਣ ਵੇਖਣਾ ਹੋਵੇਗਾ ਕਿ ਉਨ੍ਹਾਂ ਨੂੰ ਇਹ ਸਨਮਾਨ ਜੀਵਨ ਉਪਰੰਤ ਵੀ ਮਿਲ ਪਾਉਂਦਾ ਹੈ ਕਿ ਨਹੀਂ ?