ਦਿੱਲੀ ਆਬਕਾਰੀ ਨੀਤੀ ਮਾਮਲਾ ਈਡੀ ਨੇ ‘ਆਪ’ ਵਿਧਾਇਕ ਦੁਰਗੇਸ਼ ਪਾਠਕ ਨੂੰ ਭੇਜਿਆ ਨੋਟਿਸ

ਨਵੀਂ ਦਿੱਲੀ – ਆਮ ਆਦਮੀ ਪਾਰਟੀ ਦੇ ਇਕ ਹੋਰ ਆਗੂ ਵਿਰੁਧ ਦਿੱਲੀ ਆਬਕਾਰੀ ਨੀਤੀ ਮਾਮਲੇ ਵਿਚ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦੁਰਗੇਸ਼ ਪਾਠਕ ਨੂੰ ਸੰਮਨ ਭੇਜ ਕੇ ਅੱਜ ਈਡੀ ਦਫ਼ਤਰ ਵਿਚ ਤਲਬ ਕੀਤਾ ਹੈ। ਮਨੀਸ਼ ਸਿਸੋਦੀਆ, ਸੰਜੇ ਸਿੰਘ ਅਤੇ ਅਰਵਿੰਦ ਕੇਜਰੀਵਾਲ ਤੋਂ ਬਾਅਦ ਹੁਣ ਜਾਂਚ ਏਜੰਸੀ ਨੇ ਦੁਰਗੇਸ਼ ਪਾਠਕ ਵਿਰੁਧ ਕਾਰਵਾਈ ਸ਼ੁਰੂ ਕੀਤੀ ਹੈ।
ਉਧਰ ਆਬਕਾਰੀ ਨੀਤੀ ਨਾਲ ਸਬੰਧਤ ਕਥਿਤ ਘਪਲੇ ਦੇ ਮਾਮਲੇ ’ਚ ਕੇਜਰੀਵਾਲ ਦੇ ਨਿੱਜੀ ਸਕੱਤਰ ਵਿਭਵ ਕੁਮਾਰ ਤੋਂ ਈਡੀ ਹੈੱਡਕੁਆਰਟਰ ਵਿਚ ਪੁੱਛਗਿੱਛ ਕੀਤੀ ਜਾ ਰਹੀ ਹੈ। ਈਡੀ ਦੀ ਹਿਰਾਸਤ ’ਚ ਅਰਵਿੰਦ ਕੇਜਰੀਵਾਲ ਅਪਣੀ ਪਤਨੀ ਤੋਂ ਇਲਾਵਾ ਅਪਣੇ ਪੀਏ ਵਿਭਵ ਨਾਲ ਵੀ ਮੁਲਾਕਾਤ ਕਰ ਰਹੇ ਸਨ।
ਜਾਣਕਾਰੀ ਮੁਤਾਬਕ ਇਨਫੋਰਸਮੈਂਟ ਡਾਇਰੈਕਟੋਰੇਟ ਪਹਿਲਾਂ ਵੀ ਕੇਜਰੀਵਾਲ ਦੇ ਨਿੱਜੀ ਸਕੱਤਰ ਵਿਭਵ ਕੁਮਾਰ ਅਤੇ ਦੁਰਗੇਸ਼ ਪਾਠਕ ਤੋਂ ਪੁੱਛਗਿੱਛ ਕਰ ਚੁੱਕੀ ਹੈ। ਉਨ੍ਹਾਂ ਨੂੰ ਅੱਜ ਦੁਪਹਿਰ 2 ਵਜੇ ਈਡੀ ਦਫ਼ਤਰ ਵਿਚ ਤਲਬ ਕੀਤਾ ਗਿਆ ਹੈ।

Related posts

ਭਾਰਤ, ਅਫਗਾਨਿਸਤਾਨ ਨੂੰ ਹਰਾ ਕੇ ਇੱਕ ਰੋਜ਼ਾ ਕ੍ਰਿਕਟ ਲੜੀ ‘ਚ 2-0 ਨਾਲ ਅੱਗੇ

ਆਰਐਸਐਸ ਦੀ ਕਾਨੂੰਨੀ ਸਥਿਤੀ ਵਾਰੇ ਫਿਰ ਚਰਚਾ ਛਿੜੀ !

ਨੋਇਡਾ ਇੰਟਰਨੈਸ਼ਨਲ ਤੋਂ ਪੈਸੇਂਜਰ ਤੇ ਕਾਰਗੋ ਉਡਾਣਾਂ ਨਾਲ ਪੰਜਾਬ ਸਮੇਤ ਸਰਹੱਦੀ ਰਾਜਾਂ ਨੂੰ ਹੋਈ ਸੌਖ !