ਦਿੱਲੀ ‘ਚ ਮੀਂਹ ਨੇ ਤੋੜਿਆ 46 ਸਾਲ ਦਾ ਰਿਕਾਰਡ, ਏਅਰਪੋਰਟ ਬਣਿਆ ਦਰਿਆ, ਸੜਕਾਂ ਸਵਿਮਿੰਗ ਪੂਲ਼

ਨਵੀਂ ਦਿੱਲੀ – ਮੀਂਹ ਦੇ ਮੌਸਮ ‘ਚ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਮੌਨਸੂਨ ਕਈ ਥਾਂ ਭਾਰੀ ਬਾਰਿਸ਼ ਦਾ ਕਾਰਨ ਬਣ ਰਿਹਾ ਹੈ। ਰਾਜਧਾਨੀ ਦਿੱਲੀ ਤੇ ਇਸ ਤੋਂ ਸਟੇ ਇਲਾਕਿਆਂ ‘ਚ ਸ਼ਨਿਚਰਵਾਰ ਸਵੇਰੇ ਤੋਂ ਭਾਰੀ ਮੀਂਹ ਹੋ ਰਿਹਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਅੱਜ ਲਈ ਆਰੇਂਜ ਅਲਰਟ ਜਾਰੀ ਕੀਤਾ ਸੀ। ਇਸ ਦੌਰਾਨ 30 ਤੋਂ 40 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚਲੀ। ਦਿੱਲੀ ਦੇ ਕਈ ਇਲਾਕਿਆਂ ‘ਚ ਭਾਰੀ ਪਾਣੀ ਦੀ ਸਥਿਤੀ ਹੈ। ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਰਨਵੇਅ ‘ਤੇ ਭਰ ਗਿਆ ਹੈ। ਟਰਮੀਨਲ-3 ‘ਤੇ ਫਲਾਈਟ ਪਾਣੀ ‘ਚ ਡੂਬੀ ਨਜ਼ਰ ਆਈ। ਕੁਝ ਫਲਾਈਟਸ ਨੂੰ ਜੈਅਪੁਰ ਡਾਇਵਰਟ ਕੀਤਾ ਗਿਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦਿੱਲੀ ‘ਚ ਸ਼ਨਿਚਰਵਾਰ ਦੀ ਸਵੇਰ ਭਾਰੀ ਮੀਂਹ ਪੈਣ ਨਾਲ ਪਿਛਲੇ 46 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਹੇਠਾਂ ਵੀਡੀਓ ‘ਚ ਦੇਖੋ ਕਿਸ ਤਰ੍ਹਾਂ ਸੜਕਾਂ ਸਵੀਮਿੰਗ ਪੁਲ ਬਣ ਗਈ ਤੇ ਬੱਚੇ ਤੈਰਨ ਲੱਗੇ। ਮੌਨਸੂਨ ਕਾਰਨ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ ਚ ਕਿਤੇ-ਕਿਤੇ ਭਾਰੀ ਮੀਂਹ ਹੋ ਰਿਹਾ ਹੈ। ਇਨ੍ਹਾਂ ਸੂਬਿਆਂਂ ‘ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ।

Related posts

ਮੋਦੀ ਵਲੋਂ ਪਹਿਲਾ ਬਲਾਇੰਡ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਨੂੰ ਵਧਾਈਆਂ

ਭਾਰਤ ਦੇ ਅਹਿਮਦਾਬਾਦ ਵਿੱਚ ਹੋਣਗੀਆਂ ‘ਕਾਮਨਵੈਲਥ ਗੇਮਜ਼ 2030’

‘ਮਹਿਲਾ ਪ੍ਰੀਮੀਅਰ ਲੀਗ 2026’ 9 ਜਨਵਰੀ ਤੋਂ 5 ਫਰਵਰੀ ਤੱਕ ਹੋਵੇਗੀ