‘ਦਿ ਕ੍ਰਾਊਨ’ ਤੇ ‘ਟੇਡ ਲਾਸਸੋ’ ਨੇ ਮਚਾਈ ਧਮਾਲ

ਨਵੀਂ ਦਿੱਲੀ – 73ਵੇਂ ਐਮੀ ਐਵਾਰਡਜ਼ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ‘ਚ ‘ਦਿ ਕ੍ਰਾਊਨ’ ਨੂੰ ਕਈ ਕੈਟੇਗਰੀ ‘ਚ ਨੋਮੀਨੇਟ ਕੀਤਾ ਗਿਆ ਸੀ। ਇਨ੍ਹਾਂ ‘ਚ ਉਸ ਨੇ ਸਾਰੇ ਮੁੱਖ ਡਰਾਮਾ ਕੈਟੇਗਰੀ ‘ਚ ਐਵਾਰਡ ਜਿੱਤ ਕੇ ਤਹਿਲਕਾ ਮਚਾ ਦਿੱਤਾ। ਬੈਸਟ ਡਰਾਮਾ ਸੀਰੀਜ ਤੋਂ ਲੈ ਕੇ ਬੈਸਟ ਅਦਾਕਾਰ ਤੇ ਬੈਸਟ ਅਦਾਕਾਰ ਇਨ੍ਹਾਂ ਸਪੋਟਿੰਗ ਰੋਲ ਵਰਗੀਆਂ ਮੁੱਖ ਕੈਟੇਗਰੀ ‘ਚ ‘ਦਿ ਕ੍ਰਾਊਨ’ ਨੇ ਐਵਾਰਡਜ਼ ਜਿੱਤੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਇਸ ਪ੍ਰੋਗਰਾਮ ਦਾ ਆਯੋਜਨ ਕੋਰੋਨਾ ਦੀ ਵਜ੍ਹਾ ਨਾਲ ਵਰਚੂਅਲ ਆਯੋਜਿਤ ਕੀਤਾ ਗਿਆ ਸੀ ਪਰ ਇਸ ਵਾਰ ਹਾਲਾਤ ‘ਚ ਸੁਧਾਰ ਦੇਖਦੇ ਹੋਏ ਐਮੀ ਐਵਾਰਡਜ਼ ‘ਚ ਪਹਿਲਾਂ ਵਰਗਾ ਹੀ ਮਾਹੌਲ ਦੇਖਣ ਨੂੰ ਮਿਲਿਆ। ਟੇਡ ਲਾਸਸੋ ਨੂੰ 13 ਕੈਟੇਗਰੀ ‘ਚ ਨਾਮੀਨੇਟ ਕੀਤਾ ਗਿਆ ਸੀ ਤੇ ਇਸ ਸਾਲ ਦੇ ਈਵੈਂਟ ‘ਚ ਇਸ ਸ਼ੋਅ ਨੇ ਕਮਾਲ ਕਰ ਦਿੱਤਾ। ਇਹ ਐਵਾਰਡ ਅਮਰੀਕਾ ਦੇ ਲਾਸ ਏਂਜਲਸ ‘ਚ ਇਕ ਇੰਡੋਰ-ਆਊਟਡੋਰ ਵੈਨਿਊ ‘ਚ ਆਯੋਜਿਤ ਕੀਤਾ ਗਿਆ ਸੀ। ਤਾਂ ਚੱਲੋ ਦੱਸਦੇ ਹਾਂ ਤੁਹਾਨੂੰ ਇਸ ਸਾਲ ਦੇ ਵਿਨਰਜ਼ ਦੇ ਨਾਂ।

ਆਊਟਸਟੈਂਡਿੰਗ ਰਾਈਟਿੰਗ ਫਾਰ ਆ ਕਾਮੇਡੀ ਸੀਰੀਜ : ਲੂਸੀਆ, ਪਾਲ ਤੇ ਜੇਨ ਸਟਾਸਕੀ (ਹੈਕਸ)

ਰਾਈਟਿੰਗ ਕਾਮੇਡੀ ਸੀਰੀਜ਼ : ਹੈਕਸ

ਵੈਰਾਇਟੀ ਟਾਕ ਸੀਰੀਜ਼ : ਲਾਸਟ ਵੀਕ ਟੂਨਾਈਟ ਵਿਦ ਜਾਨ ਆਲੀਵਰ

ਟੈਲੀਵਿਜ਼ਨ ਮੂਵੀ : ਡਾਲੀ ਪਾਟਰਨ ਕ੍ਰਿਸਮਸ ਆਨ ਦਿ ਸਕਵਾਇਰ

ਆਊਟਸਟੈਂਡਿੰਗ ਸਪੋਰਟਿੰਗ ਅਦਾਕਾਰਾ ਕਾਮੇਡੀ ਸੀਰੀਜ : ਹਨਾ ਵਡਿੰਘਮ

ਆਊਟਸਟੈਂਡਿੰਗ ਰਾਈਟਿੰਗ ਫਾਰ ਡਰਾਮਾ ਸੀਰੀਜ਼ : ਪੀਟਰ ਮਾਰਗਨ

ਆਊਟਸਟੈਂਡਿੰਗ ਸਪੋਰਟਿੰਗ ਅਦਾਕਾਰਾ ਇਨ ਡਰਾਮਾ ਸੀਰੀਜ਼ : ਗਿਲੀਅਨ ਐਂਡਰਸਨ

Related posts

ਕੀ ਜੇਲ੍ਹ ਵਿੱਚ ਹੀ ਮਾਰ-ਮੁਕਾ ਦਿੱਤਾ ਹੈ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ?

ਲਾਹੌਰ ਦੁਨੀਆਂ ਦੇ ਸਭ ਤੋਂ ਪ੍ਰਦੂਸ਼ਤ ਸ਼ਹਿਰਾਂ ਦੀ ਸੂਚੀ ਵਿੱਚ ਸਿਖਰਾਂ ਨੂੰ ਛੋਹਣ ਲੱਗਾ !

ਜੇ ਹਮਾਸ ਨੇ ਹਥਿਆਰ ਨਹੀਂ ਛੱਡੇ ਤਾਂ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਾਵੇਗਾ: ਅਮਰੀਕਨ ਉਪ-ਰਾਸ਼ਟਰਪਤੀ ਵੈਂਸ