ਨਵੀਂ ਦਿੱਲੀ – ਕੋਰੋਨਾ ਦੇ ਇਕ ਵਾਰ ਫਿਰ ਨਵੇਂ ਵੇਰੀਐਂਟ ਦੇ ਸਾਹਮਣੇ ਆਉਣ ਨਾਲ ਦੁਨੀਆ ਰਾਹਤ ਦਾ ਸਾਹ ਨਹੀਂ ਲੈ ਪਾ ਰਹੀ ਹੈ। ਦੁਨੀਆ ਭਰ ‘ਚ ਕੋਰੋਨਾ ਦੇ ਮਾਮਲੇ ਵਧ ਕੇ 37.43 ਕਰੋੜ ਹੋ ਗਏ ਹਨ। ਹੁਣ ਤਕ ਇਸ ਮਹਾਮਾਰੀ ਨੇ ਦੁਨੀਆ ਭਰ ਵਿੱਚ 56.6 ਲੱਖ ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। ਯੂਰਪ ‘ਚ ਕੋਰੋਨਾ ਦੀ ਲਾਗ ਤੇਜ਼ੀ ਨਾਲ ਫੈਲ ਰਹੀ ਹੈ।
ਫਰਾਂਸ ਅਤੇ ਰੂਸ ਕੋਰੋਨਾ ਮਹਾਮਾਰੀ ਦਾ ਨਵਾਂ ਕੇਂਦਰ ਬਣਦਾ ਜਾਪ ਰਿਹੈ। ਰੂਸ ਵਿਚ ਕੋਰੋਨਾ ਸੰਕਰਮਿਤਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸ ਦੌਰਾਨ ਦੁਨੀਆ ਦੇ ਕਈ ਨੇਤਾ ਕੋਰੋਨਾ ਦੀ ਲਪੇਟ ‘ਚ ਆ ਗਏ ਹਨ।
ਰੂਸ ਵਿੱਚ 124,070 ਮਾਮਲੇ, 621 ਮੌਤਾਂ
ਰੂਸ ‘ਚ ਇਕ ਦਿਨ ‘ਚ ਕੋਰੋਨਾ ਇਨਫੈਕਸ਼ਨ ਦੇ 124,070 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਇਸ ਦੌਰਾਨ 621 ਲੋਕਾਂ ਦੀ ਮੌਤ ਹੋ ਗਈ ਹੈ। ਇੱਕ ਦਿਨ ਪਹਿਲਾਂ, ਰੂਸ ਵਿੱਚ 121,228 ਮਾਮਲੇ ਸਾਹਮਣੇ ਆਏ ਸਨ। ਇਸ ਦੇ ਨਾਲ, ਰੂਸ ਵਿੱਚ ਸੰਕਰਮਿਤਾਂ ਦੀ ਗਿਣਤੀ 11,861,077 ਹੋ ਗਈ ਹੈ, ਜਦੋਂ ਕਿ ਮਹਾਮਾਰੀ ਕਾਰਨ 331,349 ਲੋਕਾਂ ਦੀ ਮੌਤ ਹੋ ਗਈ ਹੈ।
ਫਰਾਂਸ ਵਿੱਚ 249,448 ਮਾਮਲੇ
ਫਰਾਂਸ ਵਿੱਚ ਵੀ ਕੋਰੋਨਾ ਸੰਕਰਮਿਤਾਂ ਦੀ ਗਿਣਤੀ ਘੱਟ ਨਹੀਂ ਹੋ ਰਹੀ ਹੈ। ਫਰਾਂਸ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 249,448 ਨਵੇਂ ਮਾਮਲੇ ਸਾਹਮਣੇ ਆਏ ਹਨ। ਫਰਾਂਸ ਵਿੱਚ ਸੰਕਰਮਿਤਾਂ ਦੀ ਗਿਣਤੀ ਵੱਧ ਕੇ 19,058,073 ਹੋ ਗਈ ਹੈ ਜਦੋਂ ਕਿ ਮਹਾਂਮਾਰੀ ਕਾਰਨ 130,583 ਲੋਕ ਆਪਣੀ ਜਾਨ ਗੁਆਚੁੱਕੇ ਹਨ।
ਕਈ ਨੇਤਾ ਸੰਕਰਮਿਤ ਹੋ ਗਏ
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਕੋਰੋਨਾ ਨਾਲ ਸੰਕਰਮਿਤ ਹੋ ਗਈ ਹੈ। ਇਸ ਦੇ ਨਾਲ ਹੀ ਇਰਾਕ ਦੇ ਵਿਦੇਸ਼ ਮੰਤਰੀ ਫੁਆਦ ਹੁਸੈਨ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਹਾਲ ਹੀ ‘ਚ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੀ ਕੋਰੋਨਾ ਦੀ ਲਪੇਟ ‘ਚ ਆ ਗਏ ਹਨ।
ਇਜ਼ਰਾਈਲ ਦੇ ਪੀ.ਐੱਮ ਨੇ ਕਹੀ ਇਹ ਗੱਲ
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਨੇ ਕਿਹਾ ਕਿ ਦੇਸ਼ ਵਿੱਚ ਓਮੀਕ੍ਰੋਨ ਦੀ ਲਹਿਰ ਹੌਲੀ-ਹੌਲੀ ਸ਼ਾਂਤ ਹੋ ਰਹੀ ਹੈ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਕਿਹਾ ਕਿ ਓਮੀਕ੍ਰੋਨ ਦੇ ਅੰਤ ਦਾ ਜਸ਼ਨ ਮਨਾਉਣਾ ਮੂਰਖਤਾ ਹੋਵੇਗੀ। ਇਜ਼ਰਾਈਲ ਵਿੱਚ ਸੰਕਰਮਿਤਾਂ ਦੀ ਗਿਣਤੀ 2,830,161 ਹੈ ਜਦੋਂ ਕਿ ਮਹਾਮਾਰੀ ਕਾਰਨ 8,725 ਮੌਤਾਂ ਦਰਜ ਕੀਤੀਆਂ ਗਈਆਂ ਹਨ।