‘ਦੁਨੀਆਂ ਦਾ ਸਭ ਤੋਂ ਇਕੱਲਾ ਸ਼ਖ਼ਸ’, ਅਜਿਹੇ ਸ਼ਹਿਰ ’ਚ ਹੈ ਘਰ ਜਿੱਥੇ ਹੈ ਭੂਤਾਂ ਦਾ ਬਸੇਰਾ, 25 ਸਾਲਾਂ ਤਕ ਪਾਣੀ ’ਚ ਸੀ ਡੁੱਬਿਆ

ਬਿਊਨਸ ਆਇਰਸ – ਇਕੱਲਾਪਣ ਇਨਸਾਨ ਨੂੰ ਖਾ ਜਾਂਦਾ ਹੈ ਪਰ ਸ਼ਾਇਦ ਅਰਜਨਟੀਨਾ ਦੇ ਇੱਕ ਵਿਅਕਤੀ ਨੂੰ ਇਕੱਲਾ ਰਹਿਣਾ ਇੰਨਾ ਪਸੰਦ ਹੈ ਕਿ ਉਹ ਹਰ ਕਿਸੇ ਤੋਂ ਦੂਰ, ਆਪਣੇ ਪਰਿਵਾਰ ਤੋਂ ਵੀ ਦੂਰ ਅਜਿਹੇ ਸ਼ਹਿਰ ਵਿੱਚ ਰਹਿੰਦਾ ਹੈ ਜੋ 25 ਸਾਲਾਂ ਤਕ ਹੜ੍ਹ ਵਿੱਚ ਡੁੱਬਿਆ ਸੀਤੇ ਅੱਜ ਖੰਡਰ ਵਿੱਚ ਤਬਦੀਲ ਹੋ ਚੁੱਕਾ ਹੈ। ਇਸ ਸ਼ਹਿਰ ਨੂੰ ਲੋਕ ਭੂਤਾਂ ਦਾ ਬਸੇਰਾ ਵੀ ਮੰਨਣ ਲੱਗੇ ਹਨ। ਇਸੇ ਕਾਰਨ ਇਸ ਸ਼ਖ਼ਸ ਨੂੰ ‘ਦੁਨੀਆਂ ਦਾ ਸਭ ਤੋਂ ਇਕੱਲਾ ਆਦਮੀ’ ਮੰਨਿਆ ਜਾਂਦਾ ਹੈ। ਅਸੀਂ ਗੱਲ ਕਰ ਰਹੇ ਹਾਂ ਪਾਬਲੋ ਨੋਵਾਕ ਦੀ ਜੋ 93 ਸਾਲ ਦੇ ਹਨ ਤੇ ਇਕੱਲੇਪਣ ਨਾਲ ਜ਼ਿੰਦਗੀ ਬਿਤਾ ਰਹੇ ਹਨ।ਪਾਬਲੋ ਅਪੇਕਿਊਏਨ ਨਾਂ ਦੇ ਸ਼ਹਿਰ ਵਿੱਚ ਰਹਿੰਦੇ ਹਨ, ਜੋ ਅਰਜਨਟੀਮਾ ਦੇ ਬਿਊਨਸ ਆਇਰਸ ਤੋਂ 400 ਕਿਲੋਮੀਟਰ ਦੂਰ ਹੈ। ਸਾਲ 1985 ਵਿੱਚ ਇਥੇ ਤੂਫ਼ਾਨ ਆਇਆ ਸੀ ਜਿਸ ਦੇ ਬਾਅਦ ਲਹਿਰਾਂ ਨੇ ਇੱਕ ਬੰਨ੍ਹ ਤੋੜ ਦਿੱਤਾ ਸੀ ਤੇ ਇਹ ਸ਼ਹਿਰ ਪਾਣੀ ਤੇ ਦਲਦਲ ਵਿੱਚ ਲੰਬੇ ਸਮੇਂ ਤਕ ਘਿਰਿਆ ਰਿਹਾ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਜਗ੍ਹਾ ਇੱਕ ਸਮੇਂ ਮਹੱਤਵਪੂਰਨ ਟੂਰਿਸਟ ਸਪੌਟ ਹੁੰਦਾ ਸੀ। ਇੱਥੇ ਲੱਗਭਗ 5000 ਲੋਕ ਰਹਿੰਦੇ ਸਨ ਪਰ ਪਾਣੀ ਦੀ ਵਜ੍ਹਾ ਨਾਲ ਸਾਰੇ ਇਸ ਸ਼ਹਿਰ ਨੂੰ ਛੱਡ ਕੇ ਚਲੇ ਗਏ।
ਸਾਲ 2009 ਵਿੱਚ ਜਦੋਂ ਪਾਣੀ ਦਾ ਪੱਧਰ ਹੇਠਾਂ ਆ ਗਿਆ ਤੇ ਮੌਸਮ ਵਿੱਚ ਸੁਧਾਰ ਹੋਇਆ ਤਾਂ ਨਜ਼ਰ ਆਇਆ ਕਿ ਇਹ ਜਗ੍ਹਾ ਦੀ ਕੀ ਹਾਲਤ ਹੋ ਚੁੱਕੀ ਹੈ। ਚਾਰੋਂ ਪਾਸੇ ਖੰਡਰ ਵਰਗੇ ਘਰ ਬਚੇ ਸਨ ਤੇ ਟੁੱਟੇ ਦਰੱਖਤ ਤੇ ਮਲਬਾ ਪਿਆ ਸੀ। ਉਦੋਂ ਪਾਬਲੋ ਆਪਣੇ ਪਸ਼ੂਆਂ ਨਾਲ ਰਹਿਣ ਲਈ ਇੱਥੇ ਵਾਪਸ ਆ ਗਏ। ਉਸ ਨੇ ਇੱਕ ਖੰਡਰ ਘਰ ਨੂੰ ਆਪਣਾ ਘਰ ਬਣਾ ਲਿਆ, ਜਿਸ ਦੇ ਬਾਹਰ ਇੱਕ ਬਾਗ ਵੀ ਸੀ। ਉਨ੍ਹਾਂ ਦਾ ਨਵਾਂ ਘਰ ਛੋਟਾ ਅਤੇ ਮਿੱਟੀ ਨਾਲ ਭਰਿਆ ਹੋਇਆ ਹੈ। ਉਨ੍ਹਾਂ ਕੋਲ ਕੁਰਸੀ, ਅਖ਼ਬਾਰ ਦੇ ਬੰਡਲ ਹਨ ਤੇ ਉਹ ਬਿਨਾਂ ਬਿਜਲੀ ਦੇ ਰਹਿੰਦੇ ਹਨ। ਉਹ ਇਕੱਲੇ ਹੀ ਸਨ ਜੋ ਇੱਥੇ ਪਰਤੇ ਸਨ। ਉਨ੍ਹਾਂ ਦੇ ਪਰਿਵਾਰ ਨੇ ਵੀ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਤੇ ਉਹ ਨਾਲ ਦੇ ਦੂਜੇ ਕਸਬੇ ਵਿੱਚ ਰਹਿਣ ਚਲੇ ਗਏ। ਹੁਣ ਉਹ ਇੱਥੇ ਆਪਣੇ ਪਸ਼ੂਆਂ ਤੇ ਪਾਲਤੂ ਕੁੱਤੇ ਦੇ ਨਾਲ ਰਹਿੰਦੇ ਹਨ। ਪਾਬਲੋ ਨੇ ਕਿਹਾ ਕਿ ਉਹ ਇੱਥੇ ਜਾਨਵਰਾਂ ਨਾਲ ਰਹਿਣ ਆਏ ਸਨ ਫ਼ਿਰ ਕਦੇ ਪਰਤ ਕੇ ਨਹੀਂ ਗਏ। ਉਨ੍ਹਾਂ ਕਿਹਾ ਕਿ ਉਮਰ ਦੇ ਇਸ ਪੜਾਅ ’ਤੇ ਉਹ ਸਿਰਫ਼ ਜੀਵਨ ਦਾ ਆਨੰਦ ਚੁੱਕਣਾ ਚਾਹੁੰਦੇ ਹਨ। ਇਸ ਵਜ੍ਹਾ ਤੋਂ ਉਹ ਇੱਥੇ ਖੁਸ਼ ਰਹਿੰਦੇ ਹਨ। ਪਹਿਲਾਂ ਇਹ ਜਗ੍ਹਾ ਕਾਫ਼ੀ ਮਸ਼ਹੂਰ ਸੀ ਤੇ ਸਾਲ ਵਿੱਚ 20,000 ਤੋਂ ਜ਼ਿਆਦਾ ਟੂਰਿਸਟ ਇਥੇ ਆਉਂਦੇ ਸਨ। ਮੰਨਿਆ ਜਾਂਦਾ ਹੈ ਕਿ ਇੱਥੇ ਇੱਕ ਤਲਾਬ ਸੀ ਜਿਸ ਵਿੱਚ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀਆਂ ਸ਼ਕਤੀਆਂ ਸਨ।

Related posts

ਡੰਕੀ ਰੂਟ : ਮਨੁੱਖੀ ਤਸਕਰਾਂ ਦੁਆਰਾ ਨੌਜਵਾਨਾਂ ਦੇ ਗੈਰ-ਕਾਨੂੰਨੀ ਪ੍ਰਵਾਸ ਲਈ ਵਰਤੇ ਜਾਂਦੇ ਅਣ-ਅਧਿਕਾਰਤ ਖਤਰਨਾਕ ਰਸਤੇ !

ਈਰਾਨ-ਅਮਰੀਕਾ ਦੀ ਜੇਨੇਵਾ ‘ਚ ਦੂਜੇ ਦੌਰ ਦੀ ਗੱਲਬਾਤ ਬੇ-ਸਿੱਟਾ ਰਹੀ !

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !