ਨਵੀਂ ਦਿੱਲੀ – ਦੇਸ਼ ਤੇ ਦੁਨੀਆ ਵਿਚ ਓਮੀਕ੍ਰੋਨ ਦਾ ਖ਼ਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਭਾਰਤ ਵਿਚ ਇਸ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਦੇਸ਼ ਵਿਚ ਹੁਣ ਤਕ ਓਮੀਕ੍ਰੋਨ ਦੇ 200 ਮਾਮਲੇ ਸਾਹਮਣੇ ਆ ਚੁੱਕੇ ਹਨ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸੋਮਵਾਰ ਨੂੰ ਰਾਜ ਸਭਾ ਵਿਚ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਸ਼ ਵਿਚ 161 ਮਾਮਲੇ ਸਾਹਮਣੇ ਆਏ ਹਨ।ਸੋਮਵਾਰ ਨੂੰ ਦੇਸ਼ ਵਿਚ ਓਮੀਕ੍ਰੋਨ ਦੇ 18 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚ ਦਿੱਲੀ ਵਿਚ ਛੇ, ਕਰਨਾਟਕ ਵਿਚ ਪੰਜ, ਕੇਰਲ ਵਿਚ ਚਾਰ ਤੇ ਗੁਜਰਾਤ ਵਿਚ ਤਿੰਨ ਮਾਮਲੇ ਸ਼ਾਮਲ ਹਨ। ਏਐਨਆਈ ਨੇ ਕੇਂਦਰੀ ਸਿਹਤ ਮੰਤਰਾਲੇ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਧਾਰ ‘ਤੇ ਦੱਸਿਆ ਹੈ ਕਿ ਹੁਣ ਤਕ ਮਹਾਰਾਸ਼ਟਰ ਤੇ ਦਿੱਲੀ ਵਿਚ 54-54, ਤੇਲੰਗਾਨਾ ਵਿਚ 20, ਕਰਨਾਟਕ ਵਿਚ 19, ਰਾਜਸਥਾਨ ਵਿਚ 18, ਕੇਰਲ ਵਿਚ 15, ਗੁਜਰਾਤ ਵਿਚ 14, ਉੱਤਰ ਪ੍ਰਦੇਸ਼ ਵਿਚ ਦੋ, ਇਕ। ਆਂਧਰਾ ਪ੍ਰਦੇਸ਼, ਚੰਡੀਗੜ੍ਹ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਵਿਚ ਹਰੇਕ ਮਾਮਲੇ ਦੀ ਰਿਪੋਰਟ ਕੀਤੀ ਗਈ ਹੈ। ਹੁਣ ਤਕ ਕਰੀਬ 77 ਮਰੀਜ਼ ਠੀਕ ਹੋ ਚੁੱਕੇ ਹਨ।