ਚੰਡੀਗੜ੍ਹ – ਪੂਰੇ ਦੇਸ਼ ‘ਚ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ‘ਤੇ ਸ਼ੂਗਰ ਦਾ ਸਭ ਤੋਂ ਜ਼ਿਆਦਾ ਖ਼ਤਰਾ ਹੈ। ਆਬਾਦੀ ਅਨੁਸਾਰ ਦੇਖਿਆ ਜਾਵੇ ਤਾਂ ਚੰਡੀਗੜ੍ਹ ਦੇ ਲੋਕ ਸਭ ਤੋਂ ਵੱਧ ਸ਼ੂਗਰ ਤੋਂ ਪ੍ਰਭਾਵਿਤ ਹਨ। ਅਜਿਹੇ ‘ਚ ਚੰਡੀਗੜ੍ਹ ਨੂੰ ਦੇਸ਼ ਦੀ ‘ਕੈਪੀਟਲ ਆਫ਼ ਡਾਇਬਟੀਜ਼’ ਕਿਹਾ ਜਾ ਸਕਦਾ ਹੈ। ਇਹ ਕਹਿਣਾ ਹੈ ਪੀਜੀਆਈ ਦੇ ਇੰਡੋਕ੍ਰਿਨੋਲਾਜੀ ਵਿਭਾਗ ਦੇ ਮੁੱਖ ਪ੍ਰਰੋਫੈਸਰ ਸੰਜੈ ਭੜਾੜਾ ਦਾ। ਉਨ੍ਹਾਂ ਕਿਹਾ ਕਿ ਹਰ ਸਾਲ ਸ਼ਹਿਰ ‘ਚ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਹ ਇੱਕ ਚਿੰਤਾ ਦਾ ਵਿਸ਼ਾ ਹੈ। ਸਮੇਂ ‘ਤੇ ਸ਼ੂਗਰ ਦਾ ਪਤਾ ਨਾ ਲੱਗਣ ਕਾਰਨ ਲੋਕਾਂ ਦੀ ਮੌਤ ਤੱਕ ਹੋ ਜਾਂਦੀ ਹੈ। ਕਿਉਂਕਿ ਸ਼ੂਗਰ ਦੇ ਨਾਲ ਵਿਅਕਤੀ ਨੂੰ ਹਾਈਪਰਟੈਂਸ਼ਨ (ਬਲੱਡ ਪ੍ਰਰੈਸ਼ਰ) ਵੀ ਹੁੰਦਾ ਹੈ। ਇਹ ਦੋਵੇਂ ਬਿਮਾਰੀਆਂ ਇੱਕ ਦੂਜੇ ਦੀਆਂ ਪੂਰਕ ਹਨ। ਜਿਸ ਵਿਅਕਤੀ ਨੂੰ ਸ਼ੂਗਰ ਅਤੇ ਬਲੱਡ ਪ੍ਰਰੈਸ਼ਰ ਦੀ ਬਿਮਾਰੀ ਹੋਵੇ, ਉਸ ਵਿਅਕਤੀ ਨੂੰ 90 ਫੀਸਦ ਤੱਕ ਦਿਲ ਦੇ ਰੋਗ ਹੋਣਾ ਤੈਅ ਹੈ।