ਦੇਸ਼ ਦੇ ਸਭ ਤੋਂ ਵੱਡੇ ਧਰਮ ਪਰਿਵਰਤਨ ਰੈਕੇਟ ਦਾ ਭਾਂਡਾ ਭੱਜਿਆ

ਮੁਜੱਫਰਨਗਰ – ਉੱਤਰ ਪ੍ਰਦੇਸ਼ ਦੇ ਅੱਤਵਾਦ ਰੋਕੂ ਦਸਤੇ   ਨੇ ਦੇਸ਼ ਦੇ ਸਭ ਤੋਂ ਵੱਡੇ ਧਰਮ ਪਰਿਵਰਤਨ ਰੈਕੇਟ ਦਾ ਭਾਂਡਾ ਭੰਨਿਆ ਹੈ। ਉਸਨੇ ਇਸਲਾਮਕ ਵਿਦਵਾਨ ਮੌਲਾਨਾ ਕਲੀਮ ਸਿੱਦੀਕੀ ਨੂੰ ਮੇਰਠ ਤੋਂ ਗ੍ਰਿਫ਼ਤਾਰ ਕੀਤਾ ਹੈ। ਯੂਪੀ ਏਟੀਐੱਸ ਮੁਤਾਬਕ ਸਿੱਦੀਕੀ ਨੂੰ ਧਰਮ ਪਰਿਵਰਤਨ ਕਰਵਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦਾ ਨਾਂ ਉਮਰ ਗੌਤਮ (ਮਾਮਲੇ ਦੀ ਜਾਂਚ ਦੌਰਾਨ ਸਾਹਮਣੇ ਆਇਆ ਸੀ। ਉਮਰ ਨੂੰ ਜੂਨ ‘ਚ ਪੁਲਿਸ ਵੱਲੋਂ ਕਥਿਤ ਰੂਪ ‘ਚ ਧਰਮ ਪਰਿਵਰਤਨ ਰੈਕੇਟ ਚਲਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰਨ ਤੋਂ ਬਾਅਦ ਜੇਲ੍ਹ ‘ਚ ਡੱਕ ਦਿੱਤਾ ਗਿਆ ਸੀ।

64 ਸਾਲਾ ਇਸਲਾਮਕ ਵਿਦਵਾਨ ਸ਼ੱਕੀ ਗਤੀਵਿਧੀਆਂ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਦੇ ਰਡਾਰ ‘ਤੇ ਸਨ। ਮੰਗਲਵਾਰ ਦੇਰ ਰਾਤ ਮੇਰਠ ਪਹੁੰਚਦੇ ਹੀ ਉਸ ਨੂੰ ਚੁੱਕ ਲਿਆ ਗਿਆ। ਫਿਲਹਾਲ ਪੁਲਿਸ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ। ਏਟੀਐੱਸ ਦੇ ਬੁਲਾਰੇ ਅਨੁਸਾਰ ਮੌਲਾਨਾ ਕਲੀਮ ਸਿੱਦੀਕੀ ਯੂਪੀ ਦੇ ਮੁਜੱਫਰਨਗਰ ਦੇ ਫੂਲਤ ਦਾ ਰਹਿਣ ਵਾਲਾ ਹੈ। ਪੁਲਿਸ ਮੁਤਾਬਕ ਇਸਲਾਮਕ ਮੌਲਵੀ ਜਾਮੀਆ ਇਮਾਮ ਵੱਲੀਉੱਲ੍ਹਾ ਟਰੱਸਟ  ਚਲਾਉਂਦਾ ਹੈ। ਜੋ ਕਈ ਮਦਰੱਸਿਆਂ ਨੂੰ ਫੰਡ ਕਰਦਾ ਹੈ ਜਿਸ ਦੇ ਲਈ ਸਿੱਦੀਕੀ ‘ਤੇ ਵਿਦੇਸ਼ੀ ਫੰਡਿੰਗ ਹਾਸਲ ਕਰਨ ਦਾ ਦੋਸ਼ ਹੈ।

Related posts

ਸੁਪਰੀਮ ਕੋਰਟ ਵਲੋਂ ਸੀਬੀਆਈ ਨੂੰ ਡਿਜੀਟਲ ਗ੍ਰਿਫ਼ਤਾਰੀਆਂ ਦੀ ਸੁਤੰਤਰ ਜਾਂਚ ਕਰਨ ਦਾ ਹੁਕਮ

ਭਾਰਤ ਦੁਨੀਆ ਦੇ 60 ਪ੍ਰਤੀਸ਼ਤ ਟੀਕਿਆਂ ਦਾ ਉਤਪਾਦਨ ਕਰਦਾ ਹੈ

ਭਾਰਤ ਵਿੱਚ ਸਾਰੇ ਮੋਬਾਈਲ ਫੋਨਾਂ ‘ਚ ਹੁਣ ‘ਸੰਚਾਰ ਸਾਥੀ’ ਮੋਬਾਈਲ ਐਪ ਹੋਣਾ ਲਾਜ਼ਮੀ