ਦੱਖਣੀ ਕੋਰੀਆ ਦੀ ਲੇਖਿਕਾ ਹਾਨ ਕਾਂਗ ਨੂੰ ਮਿਲਿਆ ਸਾਹਿਤ ਦਾ ਨੋਬਲ

ਸਟਾਕਹੋਮ – ਦੱਖਣੀ ਕੋਰੀਆ ਦੀ ਲੇਖਕ ਹਾਨ ਕਾਂਗ ਨੂੰ ਵੀਰਵਾਰ ਨੂੰ ਸਾਹਿਤ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਨੋਬਲ ਕਮੇਟੀ ਨੇ ਕਿਹਾ ਕਿ ਇਹ ਸਨਮਾਨ ਉਸ ਦੇ ਡੂੰਘੇ ਕਾਵਿਕ ਗਦ ਲਈ ਦਿੱਤਾ ਗਿਆ ਹੈ, ਜੋ ਇਤਿਹਾਸਕ ਸਦਮੇ ਦਾ ਸਾਹਮਣਾ ਕਰਦਾ ਹੈ ਅਤੇ ਮਨੁੱਖੀ ਜੀਵਨ ਦੀ ਕਮਜ਼ੋਰੀ ਨੂੰ ਉਜਾਗਰ ਕਰਦਾ ਹੈ। ਸਵੀਡਿਸ਼ ਅਕੈਡਮੀ ਦੀ ਨੋਬਲ ਕਮੇਟੀ ਦੇ ਸਥਾਈ ਸਕੱਤਰ ਮੈਟ ਮਾਲਮ ਨੇ ਸਟਾਕਹੋਮ ਵਿੱਚ ਪੁਰਸਕਾਰ ਦਾ ਐਲਾਨ ਕੀਤਾ। ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ 53 ਸਾਲਾ ਹਾਨ ਨੇ 2016 ’ਚ ‘ਦ ਵੈਜੀਟੇਰੀਅਨ’ ਲਈ ਅੰਤਰਰਾਸ਼ਟਰੀ ਬੁਕਰ ਪੁਰਸਕਾਰ ਜਿੱਤਿਆ ਸੀ। ਇਹ ਨਾਵਲ ਇੱਕ ਔਰਤ ਦੁਆਰਾ ਮਾਸ ਖਾਣਾ ਬੰਦ ਕਰਨ ਦੇ ਫੈਸਲੇ ਦੇ ਵਿਨਾਸ਼ਕਾਰੀ ਨਤੀਜਿਆਂ ’ਤੇ ਅਧਾਰਤ ਹੈ। ਉਸ ਦਾ ਨਾਵਲ ’ਹਿਊਮਨ ਐਕਟਸ’ 2018 ਵਿੱਚ ਅੰਤਰਰਾਸ਼ਟਰੀ ਬੁਕਰ ਪੁਰਸਕਾਰ ਲਈ ਫਾਈਨਲਿਸਟ ਸੀ। ਇਹ ਧਿਆਨ ਦੇਣ ਯੋਗ ਹੈ ਕਿ ਸਾਹਿਤਕ ਪੁਰਸਕਾਰਾਂ ਦੀ ਲੰਬੇ ਸਮੇਂ ਤੋਂ ਯੂਰਪੀਅਨ ਅਤੇ ਉੱਤਰੀ ਅਮਰੀਕੀ ਲੇਖਕਾਂ ਦੀ ਸ਼ੈਲੀ ’ਤੇ ਬਹੁਤ ਜ਼ਿਆਦਾ ਕੇਂਦਿ੍ਰਤ ਹੋਣ ਲਈ ਆਲੋਚਨਾ ਕੀਤੀ ਜਾਂਦੀ ਰਹੀ ਹੈ। ਇਸ ਵਿੱਚ ਮਰਦ ਪ੍ਰਧਾਨ ਹੋਣ ਦਾ ਵੀ ਦੋਸ਼ ਲਾਇਆ ਗਿਆ ਹੈ। ਹੁਣ ਤਕ ਇਸ ਦੇ 119 ਜੇਤੂਆਂ ਵਿੱਚੋਂ ਸਿਰਫ਼ 17 ਔਰਤਾਂ ਹੀ ਹਨ। ਜਿੱਤਣ ਵਾਲੀ ਆਖਰੀ ਮਹਿਲਾ 2022 ਵਿੱਚ ਫਰਾਂਸ ਦੀ ਐਨੀ ਅਰਨੌਕਸ ਸੀ।

Related posts

ਭਾਰਤ ਅਤੇ ਇਟਲੀ ਵਲੋਂ 20 ਬਿਲੀਅਨ ਯੂਰੋ ਦਾ ਵਪਾਰਕ ਟੀਚਾ ਨਿਰਧਾਰਤ !

ਈਰਾਨ ਨੇ ਹੋਰਮੁਜ਼ ਜਲਡਮਰੂ ਰੂਟ ਦੇ ਪ੍ਰਬੰਧਾਂ ਲਈ PGSA ਬਣਾਈ

ਭਾਰਤ ਅਤੇ ਨਾਰਵੇ ਵਲੋਂ 2030 ਤੱਕ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਦਾ ਟੀਚਾ