ਨਰਿੰਦਰ ਮੋਦੀ 14 ਫਰਵਰੀ ਨੂੰ ਆਬੂ ਧਾਬੀ ਵਿੱਚ ਪਹਿਲੇ ਹਿੰਦੂ ਮੰਦਰ ਦਾ ਉਦਘਾਟਨ ਕਰਨਗੇ

ਗਾਂਧੀਨਗਰ – ਭਾਰਤ ਵਿਚ ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਦੇ ਰਾਜਦੂਤ ਅਬਦੁਲਨਾਸਿਰ ਅਲਸ਼ਾਲੀ ਨੇ ਵੀਰਵਾਰ ਨੂੰ ਕਿਹਾ ਕਿ ਆਬੂ ਧਾਬੀ ਵਿਚ ਅਗਲੇ ਮਹੀਨੇ ਬੋਚਾਸਨਵਾਸੀ ਸ਼੍ਰੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ (ਬੀ.ਓ.ਪੀ.ਐੱਸ.) ਹਿੰਦੂ ਮੰਦਰ ਦਾ ਉਦਘਾਟਨ ‘ਸਹਿਣਸ਼ੀਲਤਾ ਅਤੇ ਸਵੀਕ੍ਰਿਤੀ ਦਾ ਜਸ਼ਨ ਮਨਾਉਣ’ ਲਈ ਇਕ ਮਹੱਤਵਪੂਰਨ ਦਿਨ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਫਰਵਰੀ ਨੂੰ ਆਬੂ ਧਾਬੀ ਵਿਚ ਪਹਿਲੇ ਹਿੰਦੂ ਮੰਦਰ ਦਾ ਉਦਘਾਟਨ ਕਰਨਗੇ ਰਾਜਦੂਤ ਅਲਸ਼ਾਲੀ ਨੇ ਕਿਹਾ, ‘ਅਸੀਂ 14 ਫਰਵਰੀ ਨੂੰ ਹੋਣ ਵਾਲੇ ਉਦਘਾਟਨ ਪ੍ਰੋਗਰਾਮ ਦੀ ਉਡੀਕ ਕਰ ਰਹੇ ਹਾਂ…ਇਹ ਇਕ ਬੇਮਿਸਾਲ ਯਾਦਗਾਰੀ ਦਿਨ ਹੋਵੇਗਾ, ਜਿਸ ਵਿਚ ਸਹਿਣਸ਼ੀਲਤਾ, ਸਵੀਕ੍ਰਿਤੀ ਦਾ ਜਸ਼ਨ ਮਨਾਉਣ ਅਤੇ ਇਸ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਦਾ ਇਕ ਖ਼ਾਸ ਮੌਕਾ ਹੋਵੇਗਾ।’ਸਵਾਮੀ ਈਸ਼ਵਰ ਚਰਨ ਦਾਸ ਅਤੇ ਸਵਾਮੀ ਬ੍ਰਹਮਵਿਹਰਿਦਾਸ ਨੇ ਪਿਛਲੇ ਮਹੀਨੇ ਬੀ.ਏ.ਪੀ.ਐੱਸ. ਹਿੰਦੂ ਮੰਦਰ ਵੱਲੋਂ ਪ੍ਰਧਾਨ ਮੰਤਰੀ ਨੂੰ ਪ੍ਰੋਗਰਾਮ ਲਈ ਸੱਦਾ ਦਿੱਤਾ ਸੀ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ ਸੀ। ਰਾਜਦੂਤ ਨੇ 13 ਫਰਵਰੀ ਨੂੰ ਆਬੂ ਧਾਬੀ ਦੇ ਸ਼ੇਖ ਜ਼ਾਇਦ ਸਪੋਰਟਸ ਸਿਟੀ ਸਟੇਡੀਅਮ ਵਿਚ ਹੋਣ ਵਾਲੇ ਪ੍ਰਵਾਸੀ ਭਾਰਤੀਆਂ ਨੇ ਵਿਸ਼ਾਲ ਇਕੱਠ ਦੀ ਵੀ ਪੁਸ਼ਟੀ ਕੀਤੀ ਹੈ। ਇਸ ਪ੍ਰੋਗਰਾਮ ਦਾ ਸਿਰਲੇਖ ‘ਅਹਿਲਾਨ ਮੋਦੀ’ ਹੈ, ਜਿਸ ਦਾ ਅਰਥ ‘ਹੈਲੋ ਮੋਦੀ’ ਹੈ।

Related posts

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

ਭਾਰਤੀ ਡਾਕ ਅੱਜ 17 ਮਾਰਚ ਤੋਂ ਨਵੀਂ ਐਕਸਪ੍ਰੈਸ ਡਿਲੀਵਰੀ ਸੇਵਾ ਸ਼ੁਰੂ ਕਰ ਰਿਹਾ

ਟੀਕਿਆਂ ਨੇ ਦੁਨੀਆ ਭਰ ਵਿੱਚ ਖਤਰਨਾਕ ਬਿਮਾਰੀਆਂ ਨੂੰ ਖਤਮ ਜਾਂ ਪੂਰੀ ਤਰ੍ਹਾਂ ਕੰਟਰੋਲ ਕੀਤਾ