ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖ਼ਾਨ ਦੇ ਪਰਿਵਾਰ ਦੀ ਆਖ਼ਰੀ ਮੈਂਬਰ ਬੇਗ਼ਮ ਮੁਨੱਵਰ-ਉਨ-ਨਿਸਾ ਦਾ ਇੰਤਕਾਲ

ਮਲੇਰਕੋਟਲਾ – ਵਿਧਾਇਕ ਅਮਰਗੜ੍ਹ ਪ੍ਰੋਫ਼ੈਸਰ ਜਸਵੰਤ ਸਿੰਘ ਗੱਜਣਮਾਜਰਾ ਅਤੇ ਵਿਧਾਇਕ ਮਲੇਰਕੋਟਲਾ ਡਾ. ਜਮੀਲ ਉਰ ਰਹਿਮਾਨ ਨੇ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਸਾਹਿਬ ਦੇ ਪਰਿਵਾਰ ਦੇ ਆਖਰੀ ਮੈਂਬਰ 103 ਸਾਲਾਂ ਬੇਗਮ ਮੁਨੱਵਰ-ਉਨ-ਨਿਸਾ ਸੁਪਤਨੀ ਨਵਾਬ-ਇਫਤਿਖਾਰ-ਅਲੀ-ਖ਼ਾਨ ਦੀ ਮੌਤ ’ਤੇ ਅਫ਼ਸੋਸ ਜਾਹਿਰ ਕੀਤਾ।
ਦੋਵੇਂ ਵਿਧਾਇਕਾਂ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਰੱਬ ਦਾ ਭਾਣਾ ਮੰਨਣ ਦਾ ਬਲ ਬਖਸ਼ਣ । ਦੁਖੀ ਪਰਿਵਾਰ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਏ.ਡੀ.ਜੀ.ਪੀ. (ਆਈ.ਟੀ.ਬੀ.ਪੀ) ਹਰਪ੍ਰੀਤ ਸਿੰਘ ਸਿੱਧੂ ਨੇ ਅਤੇ ਡਿਪਟੀ ਕਮਿਸ਼ਨਰ ਡਾ.ਪੱਲਵੀ ਨੇ ਵੀ ਇਸ ਮੌਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਵਿਧਾਇਕਾਂ ਤੋਂ ਇਲਾਵਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸਾਕੀਬ ਅਲੀ ਰਾਜਾ, ਏ.ਡੀ.ਜੀ.ਪੀ. (ਆਈ.ਟੀ.ਬੀ.ਪੀ), ਐਸ.ਡੀ.ਐਮ. ਸ੍ਰੀ ਹਰਬੰਸ ਸਿੰਘ ਅਤੇ ਡੀ.ਐਸ.ਪੀ. ਕੁਲਦੀਪ ਸਿੰਘ ਨੇ ਰੀਥਾਂ ਰੱਖਕੇ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ। ਬੇਗ਼ਮ ਸਾਹਿਬ ਦੇ ਵਫ਼ਾਤ ਪਾਉਣ ’ਤੇ ਉਨ੍ਹਾਂ ਦੀ ਮਿ੍ਰਤਕ ਦੇਹ ਨੁੰ ਬੇਗ਼ਮ ਸਾਹਿਬਾ ਦੀ ਸ਼ਥਾਨਕ ਰਿਹਾਇਸ਼ ਮੁਬਾਰਿਕ ਮੰਜ਼ਿਲ ਮਹਿਲ ਵਿਖੇ ਲੋਕਾਂ ਦੇ ਆਖ਼ਰੀ ਦਰਸ਼ਨ ਲਈ
ਰੱਖਿਆ ਗਿਆ ਹੈ।ਸ਼ਹਿਰ ਦੇ ਲੋਕ ਬੇਗ਼ਮ ਸਾਹਿਬਾ ਦੇ ਆਖ਼ਰੀ ਦਰਸ਼ਨ ਕਰਨ ਲਈ ਪੁੱਜੇ । ਇਸ ਮੌਕੇ ਅਜੀਜ ਉੱਲ ਹੱਕ ਉਫ ਅਜ਼ੀਜ਼ ਮੀਆ, ਸ੍ਰੀ ਕਮਲਜੀਤ ਸਿੰਘ ਬੋਪਾਰਾਏ,ਕਾਰਜ ਸਾਧਕ ਅਫ਼ਸਰ ਸ੍ਰੀ ਅਪਰਅਪਾਰ ਸਿੰਘ,ਐਮ.ਈ. ਜਸਵੀਰ ਸਿੰਘ, ਚੌਧਰੀ ਸ਼ਮੂਸ਼ਦੀਨ,ਅਸਰਫ ਅਬਦੁੱਲਾ ਤੋਂ ਇਲਾਵਾ ਸ਼ਹਿਰ ਨਿਵਾਸੀ ਮੌਜੂਦ ਸਨ।

Related posts

ਸੁਪਰੀਮ ਕੋਰਟ ਦਾ ਹੁਕਮ : ਭਾਰਤ ਸਰਕਾਰ ਭਾਈ ਰਾਜੋਆਣਾ ਦੀ ਦਇਆ ਯਾਚਿਕਾ ‘ਤੇ ਦੋ ਹਫ਼ਤਿਆਂ ‘ਚ ਜਵਾਬ ਦੇਵੇ !

ਪੰਜਾਬ ਸਰਕਾਰ ਦੁਆਰਾ ਬਣਾਏ ਗਏ ਬੇਅਦਬੀ ਵਿਰੋਧੀ ਕਾਨੂੰਨ ਨੂੰ ਹਾਈਕੋਰਟ ‘ਚ ਚੈਲੰਜ !

ਅਭਿਸ਼ੇਕ ਸ਼ਰਮਾ : ਟੀ-20 ‘ਚ 4 ਵਾਰ 130+ ਰੱਨ ਬਨਾਉਣ ਵਾਲਾ ਦੁਨੀਆਂ ਦਾ ਪਹਿਲਾ ਬੱਲੇਬਾਜ਼ !