ਨਾਸਾ ਦੀਆਂ ਸੈਟੇਲਾਈਟ ਤਸਵੀਰਾਂ ਨੇ ਪਰਾਲੀ ਸਾੜਨ ਦੇ ਮਾਮਲਿਆਂ ਤੇ ਪੰਜਾਬ ਦੇ ਦਾਅਵਿਆ ਦੀ ਖੋਲ੍ਹੀ ਪੋਲ: ਹਰਿਆਣਾ

ਚੰਡੀਗੜ੍ਹ – ਹਰਿਆਣਾ ਸਰਕਾਰ ਨੇ ਨਾਸਾ ਵੱਲੋਂ ਜਾਰੀ ਕੀਤੀਆਂ ਗਈਆਂ ਪਰਾਲੀ ਸਾੜਨ ਦੀਆਂ ਸੈਟੇਲਾਈਟ ਤਸਵੀਰਾਂ ਜਾਰੀ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੇ ਸਰਹੱਦੀ ਸੂਬੇ ’ਚ ਪਰਾਲੀ ਸਾੜਨ ਦੇ ਮਾਮਲਿਆਂ ’ਚ ਕਮੀ ਦੇ ਸਬੰਧ ’ਚ ਦਿੱਲੀ ਅਤੇ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਖੁੱਲ੍ਹ ਗਈ ਹੈ। ਦਰਅਸਲ ਪੰਜਾਬ ਸਰਕਾਰ ਲਗਾਤਾਰ ਦਾਅਵਾ ਕਰਦੀ ਹੈ ਕਿ ਪ੍ਰਦਸ਼ਣ ਘੱਟ ਹੈ। ਜਦਕਿ ਦਿੱਲੀ ਸਰਕਾਰ ਹਰਿਆਣਾ ’ਤੇ ਜ਼ਿਆਦਾ ਪਰਾਲੀ ਸਾੜਨ ਦਾ ਦੋਸ਼ ਲਾਉਾਂਦੀਰਹੀ ਹੈ।
ਇਹ ਤਸਵੀਰਾਂ 25 ਅਤੇ 26 ਅਕਤੂਬਰ ਨੂੰ ਲਈਆਂ ਗਈਆਂ ਸਨ। ਸੈਟੇਲਾਈਟ ਤਸਵੀਰਾਂ ਵਿਚ ਹਰਿਆਣਾ ’ਚ ਪੰਜਾਬ ਤੋਂ ਅੱਧੇ ਐਕਟਿਵ ਫਾਇਰ ਦੇ ਕੇਸ ਦਿੱਸ ਰਹੇ ਹਨ, ਜਦਕਿ ਪੰਜਾਬ ਸਰਕਾਰ ਵਲੋਂ ਪਰਾਲੀ ਘੱਟ ਸਾੜਨ ਦਾ ਦਾਅਵਾ ਕੀਤਾ ਜਾ ਰਿਹਾ ਸੀ। ਹਰਿਆਣਾ ਦਾ ਇਹ ਦਾਅਵਾ ਉਦੋਂ ਸਾਹਮਣੇ ਆਇਆ ਹੈ, ਜਦੋਂ ਪੰਜਾਬ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਸੂਬੇ ’ਚ 15 ਸਤੰਬਰ ਤੋਂ 25 ਅਕਤੂਬਰ ਦਰਮਿਆਨ ਪਿਛਲੇ ਸਾਲ ਦੀ ਤੁਲਨਾ ਵਿਚ ਇਸ ਸਾਲ ਦੀ ਤੁਲਨਾ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ 53 ਫ਼ੀਸਦੀ ਕਮੀ ਆਈ ਹੈ।

Related posts

ਭਗਵੰਤ ਮਾਨ ਵਲੋਂ ਨੀਦਰਲੈਂਡ ਦੇ ਹਾਕੀ ਓਲੰਪੀਅਨ ਬੋਵੇਲੈਂਡਰ ਨੂੰ ਪੰਜਾਬ ਆਉਣ ਦਾ ਸੱਦਾ

ਚੰਡੀਗੜ੍ਹ ਤੋਂ ਮਿਡਲ-ਈਸਟ ਲਈ ਉਡਾਣਾਂ ਮੁਅੱਤਲ ਹੋਣ ਨਾਲ ਯਾਤਰੀਆਂ ਨੂੰ ਅਸੁਵਿਧਾ

ਮਨੀਸ਼ ਤਿਵਾੜੀ ਵੱਲੋ ਸੀਸੀਟੀਵੀ ਕੈਮਰਿਆ ਦਾ ਉਦਘਾਟਨ