ਨਿਊ ਸਾਊਥ ਵੇਲਜ਼ ‘ਚ ਕੋਵਿਡ ਨੂੰ ਕਾਬੂ ਕਰਨ ਲਈ ਕਰਫਿਊ ਸਮੇਤ ਹੋਰ ਸਖਤ ਨਿਯਮ

ਸਿਡਨੀ – ਨਿਰੰਤਰ ਬਦਲ ਰਹੇ ਡੈਲਟਾ ਦੇ ਪ੍ਰਕੋਪ ਦੀ ਜਵਾਬੀ ਕਾਰਵਾਈ ਵਜੋਂ, ਨਿਊ ਸਾਊਥ ਵੇਲਜ਼, ਗਰੇਟਰ ਸਿਡਨੀ ਵਿੱਚ ਮੌਜੂਦਾ ਲਗਾਏ ਗਏ ਲੌਕਡਾਉਨ ਨੂੰ ਅੱਗੇ ਸਤੰਬਰ ਦੇ ਅੰਤ ਤੱਕ ਵਧਾ ਦੇਵੇਗਾ ਅਤੇ ਨਵੇਂ ਨਿਯਮ ਲਾਗੂ ਕਰੇਗਾ ਜੋ ਕਿ ਖਾਸ ਤੌਰ ‘ਤੇ ਚਿੰਤਾ ਦਾ ਵਿਸ਼ੇ ਬਣੇ ਹੋਏ ਲੋਕਲ ਗੌਰਮਿੰਟ ਖੇਤਰਾਂ ਨੂੰ ਨਿਸ਼ਾਨੇ ‘ਤੇ ਰੱਖੇਗਾ, ਜਿੱਥੇ ਕਿ ਬਹੁਤ ਵੱਡੀ ਮਾਤਰਾ ਵਿੱਚ, ਜ਼ਿਆਦਾਤਰ ਮਾਮਲੇ ਸਾਮਹਣੇ ਆ ਰਹੇ ਹਨ।

ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲੈਡਿਸ ਬੈਰੇਜੀਕਲੀਅਨ, ਡਿਪਟੀ ਪ੍ਰੀਮੀਅਰ ਜੌਹਨ ਬੈਰੀਲੇਰੋ ਅਤੇ ਸਿਹਤ ਤੇ ਡਾਕਟਰੀ ਰਿਸਰਚ ਮੰਤਰੀ ਬ੍ਰੈਡ ਹੈਜੇLਰਡ ਨੇ ‘ਇੰਡੋ ਟਾਈਮਜ਼’ ਨੂੰ ਭੇਜੀ ਜਾਣਕਾਰੀ ਦੇ ਵਿੱਚ ਕਿਹਾ ਹੈ ਕਿ ਨਿਊ ਸਾਊਥ ਵੇਲਜ਼ ਹੈਲਥ ਅਤੇ ਪੁਲਿਸ ਨੇ ਇਕੱਠਿਆਂ ਰਲ੍ਹ ਕੇ, ਸੂਬੇ ਲਈ ਵਧੇਰੇ ਕੋਵਿਡ ਨਿਯੰਤਰਣ ਤਿਆਰ ਕੀਤੇ ਹਨ ਤਾਂ ਜੋ ਫੈਲਾਅ ਨੂੰ ਘਟਾਇਆ ਜਾ ਸਕੇ ਅਤੇ ਆਗਿਆ ਪਾਲਣ ਨੂੰ ਯਕੀਨੀ ਬਣਾਇਆ ਜਾ ਸਕੇ।

ਚਿੰਤਾ ਦਾ ਵਿਸ਼ਾ ਬਣੇ ਹੋਏ ਲੋਕਲ ਗੌਰਮਿੰਟ ਏਰੀਏ ਲਈ ਵਧੇਰੇ ਨਿਯਮ:

ਸੋਮਵਾਰ, 23 ਅਗਸਤ, ਸਵੇਰੇ 12:01 ਵਜੇ ਤੋਂ, ਚਿੰਤਾ ਦਾ ਵਿਸ਼ੇ ਬਣੇ ਹੋਏ ਲੋਕਲ ਗੌਰਮਿੰਟ ਏਰੀਏ ਦੇ ਰਿਹਾਇਸ਼ੀਆਂ ਅਤੇ ਵਪਾਰਾਂ ਉੱਤੇ, ਥੱਲੇ ਦੱਸੇ ਗਏ ਵਧੇਰੇ ਨਿਯਮ ਲਾਗੂ ਹੋਣਗੇ:

• ਰਾਤ 9 ਵਜੇ ਤੋਂ ਸਵੇਰ 5 ਵਜੇ ਤੱਕ, ਹੁਣ (ਅਧਿਕਾਰਤ ਕਾਮਿਆਂ, ਐਮਰਜੈਂਸੀ (ਅਪਾਤਕਾਲ) ਅਤੇ ਮੈਡੀਕਲ ਸੰਭਾਲ ਕਰਮੀਆਂ ਨੂੰ ਛੱਡ ਕੇ), ਬਾਕੀਆਂ ਲਈ ਕਰਫ਼ਿਊ ਲਗਾਏ ਜਾਣਗੇ ਤਾਂ ਜੋ ਘੱਟ ਉਮਰ ਦੇ ਲੋਕਾਂ ਦੇ ਆਉਣ-ਜਾਣ ਨੂੰ ਘਟਾਉਣ ਵਿੱਚ ਸਹਾਇਤਾ ਮਿਲ ਸਕੇ।
• ਬਾਹਰ ਖੁੱਲੇ੍ਹ ਵਿੱਚ ਕਸਰਤ ਕਰਨਾ, ਹਰ ਰੋਜ਼, ਦਿਨ ‘ਚ ਇੱਕ ਵਾਰ ਤੱਕ ਸੀਮਤ ਹੈ।
• ਕਲਿੱਕ ਅਤੇ ਕੁੱਲੈਕਟ: ਬਾਗ-ਬਗੀਚੇ ਕੇਂਦਰ ਅਤੇ ਬੂਟਿਆਂ ਦੀਆਂ ਨਰਸਰੀਆਂ, ਦਫਤਰੀ ਸਮਾਨ ਦੀਆਂ ਦੁਕਾਨਾਂ, ਹਾਰਡਵੇਅਰ ਅਤੇ ਨਿਰਮਾਣ (ਬਿਲਡਿੰਗ) ਦਾ ਸਮਾਨ, ਲੈਂਡਸਕੇਪਿੰਗ ਮਟਿਰੀਅਲ ਸਮਾਨ, ਪੇਂਡੂ ਸਥਾਨਾਂ ਲਈ ਸਮਾਨ ਅਤੇ ਪਾਲਤੂ ਪਸ਼ੂਆਂ ਦਾ ਸਮਾਨ ਵੇਚਦੀਆਂ ਦੁਕਾਨਾਂ ਨੂੰ ਛੱਡ ਕੇ, ਰੀਟੇਲ (ਪ੍ਰਚੂਨ) ਪਰਿਸਰਾਂ ਨੂੰ ਬੰਦ ਰਹਿਣਾ ਪਵੇਗਾ (ਕਾਰੀਗਰਾਂ, ਟਰੇਡਸ ਪੀਪਲ) ਨੂੰ ਇਜਾਜ਼ਤ ਹੈ ਕਿ ਜਿਥੇ ਸਬੰਧਤ ਹੋਵੇ, ਉੱਥੇ ਦੁਕਾਨ ਅੰਦਰ ਜਾ ਕੇ ਖਰੀਦਦਾਰੀ ਕਰ ਸਕਦੇ ਹਨ); ਅਤੇ
• ਸਾਰੀਆਂ ਪ੍ਰੀਖਿਆਵਾਂ ਅਤੇ ਦੂਜੇ ਸਿੱਖਿਆ ਜਾਂ ਪੇਸ਼ੇਵਰਾਂ ਦੀਆਂ ਵਿਕਾਸ ਸਬੰਧੀ (ਪ੍ਰੋਫੇਸ਼ਨਲ ਡਿਵੈਲੱਪਮੈਂਟ) ਗਤੀਵਿਧੀਆਂ ਹੁਣ ਆਨਲਾਈਨ ਕਰ ਦਿੱਤੀਆਂ ਜਾਣਗੀਆਂ, ਪਰ ਇਸ ਵਿੱਚ ਐਚ ਐਸ ਸੀ ਸ਼ਾਮਲ ਨਹੀਂ ਹੈ। ਸਰਕਾਰ ਆਪਣੀ ਸਿੱਖਿਆ ਸਬੰਧੀ ਯੋਜਨਾ ਬਾਰੇ ਆਉਣ ਵਾਲੇ ਸਮੇਂ ਵਿੱਚ ਵਧੇਰੀ ਜਾਣਕਾਰੀ ਪ੍ਰਦਾਨ ਕਰੇਗੀ।
ਚਿੰਤਾ ਦਾ ਵਿਸ਼ੇ ਬਣੇ ਲੋਕਲ ਗੌਰਮਿੰਟ ਏਰੀਏ ਦੇ ਅਧਿਕਾਰਤ ਕਾਮਿਆਂ ਅਤੇ ਕੰਮਕਾਜ ਦੇ ਸਥਾਨਾਂ ਉੱਤੇ, ਥੱਲੇ ਦੱਸੀਆਂ ਗਈਆਂ ਨਵੀਆਂ ਪਾਬੰਦੀਆਂ ਦੀ ਸ਼ੁਰੂਆਤ ਕੀਤੀ ਜਾਵੇਗੀ:
• ਚਾਈਲਡਕੇਅਰ (ਬਾਲਵਾੜੀ) ਅਤੇ ਅਪਾਹਜਤਾ ਸਹਾਇਕ ਕਰਮੀ ਜੋ ਚਿੰਤਾ ਦਾ ਵਿਸ਼ੇ ਬਣੇ ਏਰੀਏ ਵਿੱਚ ਰਹਿੰਦੇ ਜਾਂ ਕੰਮ ਕਰਦੇ ਹਨ, ਉਹਨਾਂ ਨੂੰ ਹੁਣ 30 ਅਗਸਤ ਤੱਕ ਆਪਣੀ ਪਹਿਲੀ ਖੁਰਾਕ ਲੈਣੀ ਹੀ ਪਵੇਗੀ;
• ਅਧਿਕਾਰਤ ਕਾਮੇ ਜੋ ਆਪਣੇ ਚਿੰਤਾ ਦਾ ਵਿਸ਼ੇ ਬਣੇ ਹੋਏ ਏਰੀਏ ਤੋਂ ਬਾਹਰ ਕਿਤੇ ਕੰਮ ਕਰਦੇ, ਉਹਨਾਂ ਨੂੰ ਕੰਮ ਕਰਨ ਦੀ ਇਜਾਜ਼ਤ ਸਿਰਫ਼ ਤਾਂ ਹੋਵੇਗੀ ਜੇ ਉਹਨਾਂ ਦੇ ਕੰਮ ਕਰਨ ਵਾਲੇ ਸਥਾਨਾਂ ‘ਤੇ ‘ਰੈਪਿਡ ਐਂਟੀਜੈਨੱ ਟੈਸਟਿੰਗ’ ਲਾਗੂ ਕੀਤੀ ਗਈ ਹੋਵੇ ਜਾਂ ਜੇ ਉਹਨਾਂ ਨੇ ਆਪਣੀ ਵੈਕਸੀਨ ਦੀ ਪਹਿਲੀ ਖੁਰਾਕ 30 ਅਗਸਤ ਤੱਕ ਲੈ ਲਿੱਤੀ ਹੋਵੇ।
• ਸ਼ਨੀਵਾਰ, 28 ਅਗਸਤ ਤੋਂ ਅਧਿਕਾਰਤ ਕਾਮੇ ਜੋ ਆਪਣੇ ਚਿੰਤਾ ਦਾ ਵਿਸ਼ੇ ਬਣੇ ਹੋਏ ਲੋਕਲ ਗੌਰਮਿੰਟ ਏਰੀਏ ਤੋਂ ਬਾਹਰ ਕਿਤੇ ਕੰਮ ਕਰਦੇ ਹਨ, ਉਹਨਾਂ ਨੂੰ ਆਪਣੇ ਨਾਲ ਸਰਵਿਸ ਨਿਊ ਸਾਊਥ ਵੇਲਜ਼ ਵੱਲੋਂ ਜਾਰੀ ਕੀਤੀ ਗਈ ਇੱਕ ‘ਪਰਮਿਟ’ ਰੱਖਣੀ ਪਵੇਗੀ ਜੋ ਇਹ ਘੋਸ਼ਣਾ ਕਰਦੀ ਹੋਵੇ ਕਿ ਉਹ ਇੱਕ ਅਧਿਕਾਰਤ ਕਾਮਾ ਹੈ ਅਤੇ ਆਪਣੇ ਘਰੋਂ ਕੰਮ ਨਹੀਂ ਕਰ ਸਕਦਾ/ਸਕਦੀ; ਅਤੇ
• ਸ਼ਨੀਵਾਰ, 28 ਅਗਸਤ ਤੋਂ ਕੋਈ ਵੀ, ਜਿਹੜਾ ਕੰਮ-ਕਾਜ ਦੇ ਸਿਲਸਿਲੇ ਵਿੱਚ ਚਿੰਤਾ ਦਾ ਵਿਸ਼ੇ ਬਣੇ ਹੋਏ ਲੋਕਲ ਗੌਰਮਿੰਟ ਏਰੀਏ ਅੰਦਰ ਦਾਖਲ ਹੁੰਦਾ ਹੈ, ਉਸਨੂੰ ਸਰਵਿਸ ਨਿਊ ਸਾਊਥ ਵੇਲਜ਼ ਵੱਲੋਂ ਜਾਰੀ ਕੀਤਾ ਗਿਆ ਵਰਕਰ ਪਰਮਿਟ ਆਪਣੇ ਨਾਲ ਰੱਖਣਾ ਹੋਵੇਗਾ।
ਸੋਮਵਾਰ 23 ਅਗਸਤ, ਸਵੇਰ 12:01 ਵਜੇ ਤੋਂ, ਕੈਂਟਰਬਰੀ-ਬੈਂਕਸਟਾਊਨ, ਕੰਬਰਲੈਂਡ ਅਤੇ ਫੇਅਰਫੀਲਡ ਲੋਕਲ ਗੌਰਮਿੰਟ ਏਰੀਏ ਦੇ ਕਾਮਿਆਂ ਨੂੰ, ਆਪਣੇ ਲੋਕਲ ਗੌਰਮਿੰਟ ਏਰੀਏ ਤੋਂ ਬਾਹਰ ਕੰਮ ਕਰਨ ਲਈ, ਹੁਣ ਪਿਛਲੇ ਬੀਤੇ 72 ਘੰਟਿਆਂ ਦੇ ਅੰਦਰ-ਅੰਦਰ ਕੋਵਿਡ-19 ਦਾ ਟੈਸਟ ਕਰਵਾਇਆ ਹੋਣਾ ਲਾਜ਼ਮੀ ਨਹੀਂ ਹੋਵੇਗਾ।
ਨਿਊ ਸਾਊਥ ਵੇਲਜ਼ ਪੁਲਿਸ ਫੋਰਸ ਨੂੰ ਵੀ ਵਿਸ਼ੇਸ਼ ਤਾਕਤਾਂ ਦੇ ਦਿੱਤੀਆਂ ਜਾਣਗੀਆਂ, ਜਿਹਨਾਂ ਵਿੱਚ ਸ਼ਾਮਲ ਹਨ:
• ਪੁਲਿਸ ਕਮੀਸ਼ਨਰ ਨੂੰ ਦਿੱਤੀ ਗਈ ਤਾਕਤ ਕਿ ਉਹ ਅਪਾਰਟਮੈਂਟ ਬਲਾਕਸ ਦੀ ਤਾਲਬੰਦੀ ਕਰ ਸਕਣ, ਜਿਸ ਵੇਲੇ ਨਿਊ ਸਾਊਥ ਵੇਲਜ਼ ਸਿਹਤ ਵਿਭਾਗ, ਕੋਵਿਡ ਤੋਂ ਹੋਣ ਵਾਲੇ ਖਤਰੇ ਦੀ ਜਾਂਚ ਕਰ ਰਿਹਾ ਹੈ;
• ਪੁਲਿਸ ਕਮੀਸ਼ਨਰ ਨੂੰ ਦਿੱਤੀ ਦਿੱਤੀ ਗਈ ਤਾਕਤ ਕਿ ਉਹ ਕਿਸੇ ਰਿਹਾਇਸ਼ੀ ਪਰਿਸਰ ਨੂੰ ਇੱਕ ਕੋਵਿਡ-19 ਜ਼ੋਖਮ ਵਾਲਾ ਪਰਿਸਰ ਘੋਸ਼ਿਤ ਕਰ ਦੇਣ ਜਿਸ ਦੇ ਸਾਰੇ ਲੋਕਾਂ ਨੂੰ ਪੁਲਿਸ ਵਲੋਂ ਆਗਿਆ ਪਾਲਨ ਕਰਦੀ ਜਾਂਚ ਕਰਨ ਵੇਲੇ, ਪੁਲਿਸ ਦੇ ਸਾਮਹਣੇ ਆਉਣ ਲਈ, ਉੱਥੇ ਹੀ ਮੌਜੂਦ ਰਹਿਣ ਲਈ ਕਹਿ ਸਕਦੇ ਹਨ।
• ਪੁਲਿਸ ਨੂੰ ਦਿੱਤੀ ਇਹ ਤਾਕਤ ਕਿ ਕੋਈ ਵਿਅਕਤੀ ਜਿਸਨੂੰ ਜੁਰਮਾਨਾ (ਇੰਫਰਿੰਜਮੈਂਟ ਨੋਟਿਸ) ਦਿੱਤਾ ਗਿਆ ਹੈ, ਉਸਨੂੰ ਆਦੇਸ਼ ਦੇ ਸਕਣ ਕਿ ਉਹ ਆਪਣੇ ਘਰ, ਜਿੱਥੇ ਉਹ ਰਹਿੰਦਾ ਹੈ, ਉੱਥੇ ਵਾਪਸ ਚਲਾ ਜਾਵੇ।
• ਲੋਕਲ ਗੌਰਮਿੰਟ ਏਰੀਏ ਤੋਂ ਬਾਹਰ ਵਾਲਾ ਕੋਈ ਵਿਅਕਤੀ, ਜੋ ਕਿਸੇ ਚਿੰਤਾ ਦਾ ਵਿਸ਼ੇ ਬਣੇ ਹੋਏ ਲੋਕਲ ਗੌਰਮਿੰਟ ਏਰੀਏ ਦੇ ਅੰਦਰ ਬਗੈਰ ਕਿਸੇ ਵਾਜਬ ਕਾਰਣ ਦੇ ਪਾਇਆ ਜਾਂਦਾ ਹੈ, ਉਸਨੂੰ 1000 ਡਾਲਰ ਦਾ ਜੁਰਮਾਨਾ ਕੀਤਾ ਜਾਵੇਗਾ ਅਤੇ ਆਪਣੇ ਘਰ ਅੰਦਰ 14 ਦਿਨਾਂ ਲਈ ਆਪਣੇ ਆਪਨੂੰ ਵੱਖਰਾ ਰੱਖਣ (ਆਈਸੋਲੇਟ ਕਰਿ) ਲਈ ਕਿਹਾ ਜਾਵੇਗਾ।

(ਖੇਤਰੀ ਨਿਊ ਸਾਊਥ ਵੇਲਜ਼ ਸਮੇਤ) ਗ੍ਰੇਟਰ ਸਿਡਨੀ ਲਈ 28 ਅਗਸਤ ਤੱਕ ਚੁੱਕੇ ਗਏ ਵਧੇਰੇ ਕਦਮ

ਸੋਮਵਾਰ 23 ਅਗਸਤ, 12:01 ਵਜੇ ਤੋਂ, 28 ਅਗਸਤ ਤੱਕ (ਖੇਤਰੀ ਨਿਊ ਸਾਊਥ ਵੇਲਜ਼ ਸਮੇਤ) ਗ੍ਰੇਟਰ ਸਿਡਨੀ ਵਿੱਚ ਥੱਲੇ ਦੱਸਿਆ ਗਿਆ ਵਧੇਰਾ ਨਿਯਮ ਵੀ ਲਾਗੂ ਕੀਤਾ ਜਾਵੇਗਾ:

• ਮਾਸਕ ਪਾਉਣਾ ਲਾਜ਼ਮੀ ਹੋਵੇਗਾ ਜਦੋਂ ਤੁਸੀਂ ਆਪਣੇ ਘਰੋਂ ਬਾਹਰ ਹੋ, ਪਰ ਕਸਰਤ ਕਰਦੇ ਵੇਲੇ ਨਹੀਂ।
ਬਚਪਨ ਦੀ ਮੁੱਢਲੀ ਸਿੱਖਿਆ ਅਤੇ ਦੇਖਭਾਲ ਕੇਂਦਰਾਂ ਵਿੱਚ ਬਹੁਤ ਸਾਰੇ ਮਾਮਲੇ ਵੇਖਣ ਵਿੱਚ ਆਏ ਹਨ, ਇਸ ਕਰ ਕੇ ਸਮੁੱਚੇ ਸੂਬੇ ਦੇ ਮਾਪਿਆਂ ਅਤੇ ਦੇਖਭਾਲ ਕਰਤਾਵਾਂ ਨੂੰ ਜ਼ੋਰ ਪਾ ਕੇ ਪ੍ਰੇਰਨਾ ਦਿੱਤੀ ਜਾਂਦੀ ਹੈ ਕਿ ਜੇ ਉਹਨਾਂ ਬੱਚਿਆਂ ਨੂੰ ਇਹਨਾਂ ਸੇਵਾਵਾਂ ‘ਤੇ ਭੇਜਣਾ ਲਾਜ਼ਮੀ ਨਾ ਹੋਵੇ, ਤਾਂ ਉਹ ਆਪਣੇ ਬੱਚਿਆਂ ਨੂੰ ਘਰੇ ਹੀ ਰੱਖਣ।

Related posts

Funding Boost For Local Libraries Across Victoria

Dr Ziad Nehme Becomes First Paramedic to Receive National Health Minister’s Research Award

REFRIGERATED TRANSPORT BUSINESS FOR SALE