ਨਿਸ਼ਾਦ ਕੁਮਾਰ ਨੇ ਟੋਕੀਓ ਪੈਰਾਲੰਪਿਕ ’ਚ ਜਿੱਤਿਆ ਸਿਲਵਰ

ਨਵੀਂ ਦਿੱਲੀ – ਭਾਰਤੀ ਦੇ ਨਿਸ਼ਾਦ ਕੁਮਾਰ  ਨੇ ਟੋਕੀਓ ’ਚ ਜਾਰੀ ਪੈਰਾਲੰਪਿਕ ਖੇਡਾਂ  ’ਚ ਸਿਲਵਰ ਮੈਡਲ ਜਿੱਤਿਆ ਹੈ। ਉਨ੍ਹਾਂ ਨੇ ਪੁਰਸ਼ਾਂ ਦੀ ਉੱਚੀ ਛਾਲ  ’ਚ ਦੇਸ਼ ਨੂੰ ਸਿਲਵਰ ਮੈਡਲ  ਦਵਾਇਆ ਹੈ। ਨਿਸ਼ਾਦ ਨੇ ਇਸ Event ਦੇ ਫਾਈਨਲ ’ਚ 2.06 ਮੀਟਰ ਦੀ ਛਲਾਂਗ ਲਗਾਈ ਤੇ ਇਸ ਸਾਲ ਦੇ ਏਸ਼ੀਅਨ ਗੇਮਸ ਰਿਕਾਰਡ ਦੀ ਵੀ ਬਰਾਬਰੀ ਕੀਤੀ। ਇਹ ਭਾਰਤ ਦਾ ਇਨ੍ਹਾਂ ਖੇਡਾਂ ’ਚ ਦੂਜਾ ਮੈਡਲ ਹੈ।

ਇਸ Event ਦੇ ਫਾਈਨਲ ’ਚ ਭਾਰਤ ਦੇ ਦੂਜੇ ਪੈਰਾ-ਐਥਲੀਟ ਰਾਮਪਾਲ ਚਾਹਰ 5ਵੇਂ ਨੰਬਰ ’ਤੇ ਰਹੇ। ਹਾਲਾਂਕਿ ਉਨ੍ਹਾਂ ਨੇ ਕਾਫੀ ਵਧੀਆਂ ਪ੍ਰਦਰਸ਼ਨ ਕੀਤਾ ਤੇ 1.94 ਮੀਟਰ ਦੀ ਛਾਲ ਲਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਖੇਡ ਮੰਤਰੀ ਅਨੁਰਾਗ ਠਾਕੁਰ ਤੇ ਪੈਰਾਲੰਪਿਕ ਕਮੇਟੀ ਦੀ ਮੁਖੀ ਦੀਪਾ ਮਲਿਕ ਨੇ ਨਿਸ਼ਾਦ ਨੂੰ ਇਸ ਬਿਹਤਰੀਨ ਪ੍ਰਦਰਸ਼ਨ ਲਈ ਵਧਾਈ ਦਿੱਤੀ ਹੈ।

ਪੀਐੱਮ ਮੋਦੀ ਨੇ ਟਵਿੱਟਰ ’ਤੇ ਲਿਖਿਆ, ‘ਟੋਕੀਓ ਤੋਂ ਇਕ ਹੋਰ ਖੁਸ਼ੀ ਦੀ ਖ਼ਬਰ ਆਈ ਹੈ, ਨਿਸ਼ਾਦ ਕੁਮਾਰ ਨੇ ਪੁਰਸ਼ਾਂ ਦੀ ਉੱਚੀ ਛਾਲ ਟੀ-47 ’ਚ ਸਿਲਵਰ ਮੈਡਲ ਜਿੱਤਿਆ, ਜਿਸ ਤੋਂ ਬੇਹੱਦ ਖੁਸ਼ ਹਾਂ। ਉਹ ਮਿਹਨਤ ਦੇ ਦਮ ’’ਤੇ ਇਕ ਬਿਹਤਰੀਨ ਐਥਲੀਟ ਬਣੇ ਹਨ। ਉਨ੍ਹਾਂ ਨੂੰ ਬਹੁਤ-ਬਹੁਤ ਵਧਾਈ।’

Related posts

ਵਿਰਾਟ ਕੋਹਲੀ ਨੇ ਆਈਸੀਸੀ ਵਨਡੇ ਬੱਲੇਬਾਜ਼ੀ ਰੈਂਕਿੰਗ ਵਿੱਚ ਨੰਬਰ-1 ਸਥਾਨ ਹਾਸਲ ਕੀਤਾ

ਕਿਸੇ ਚਮਤਕਾਰ ਤੋਂ ਘੱਟ ਨਹੀਂ ਆਸਟ੍ਰੇਲੀਆ ਦੇ ਸਾਬਕਾ ਬੈਟਸਮੈਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ

ਟੀ-20 ਵਿਸ਼ਵ ਕੱਪ 2026 ਲਈ ਨਿਊਜ਼ੀਲੈਂਡ ਦੀ ਟੀਮ ਦਾ ਐਲਾਨ