ਨੀਰਜ ਚੋਪੜਾ ਵਲੋਂ ਮੋਦੀ ਦੀ ਸ਼ਲਾਘਾ

ਮੈਨੂੰ ਉਮੀਦ ਨਹੀਂ ਸੀ ਕਿ ਸੀਜ਼ਨ ਇਸ ਤਰ੍ਹਾਂ ਖਤਮ ਹੋਵੇਗਾ : ਨੀਰਜ ਚੋਪੜਾ

ਨਵੀਂ ਦਿੱਲੀ – ਟੋਕੀਓ ਓਲੰਪਿਕ ਦੇ ਸੋਨ ਤਗਮਾ ਜੇਤੂ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੱਦਾਖ ਵਿਚ ਇਕ ਓਪਨ ਸਿੰਥੈਟਿਕ ਟਰੈਕ ਅਤੇ ਫੁੱਟਬਾਲ ਸਟੇਡੀਅਮ ਬਣਾਉਣ ਦੇ ਫ਼ੈਸਲੇ ਦਾ ਸਵਾਗਤ ਕੀਤਾ। ਨੀਰਜ ਨੇ ਇਕ ਟਵੀਟ ਵਿਚ ਕਿਹਾ, ‘ਦੇਸ਼ ਦੇ ਹਰ ਕੋਨੇ ਵਿਚ ਖੇਡਾਂ ਅਤੇ ਐਥਲੈਟਿਕਸ ਲਈ ਬੁਨਿਆਦੀ ਢਾਂਚਾ ਤਿਆਰ ਕਰਨਾ ਬਹੁਤ ਖੁਸ਼ੀ ਦੀ ਗੱਲ ਹੈ।ਉਮੀਦ ਹੈ ਕਿ ਵੱਧ ਤੋਂਂ ਵੱਧ ਬੱਚੇ ਇਸ ਦੀ ਵਰਤੋਂ ਕਰ ਸਕਣਗੇ।’

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ‘ਮਨ ਕੀ ਬਾਤ’ ਪ੍ਰੋਗਰਾਮ ਵਿਚ ਕਿਹਾ ਸੀ, ‘ਅੱਜ ਮੈਂ ਤੁਹਾਡੇ ਨਾਲ ਲੱਦਾਖ ਬਾਰੇ ਅਜਿਹੀ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਹਾਂ, ਜਿਸ ਨੂੰ ਜਾਣ ਕੇ ਤੁਸੀਂ ਯਕੀਨਨ ਮਾਣ ਮਹਿਸੂਸ ਕਰੋਗੇ। ਲੱਦਾਖ ਵਿਚ ਜਲਦ ਹੀ ਇਕ ਪ੍ਰਭਾਵਸ਼ਾਲੀ ਓਪਨ ਸਿੰਥੈਟਿਕ ਟਰੈਕ ਅਤੇ ਐਸਟਰੋ ਟਰਫ ਫੁੱਟਬਾਲ ਸਟੇਡੀਅਮ ਬਣ ਕੇ ਤਿਆਰ ਹੋ ਜਾਵੇਗਾ। ਇਹ ਸਟੇਡੀਅਮ 10 ਹਜ਼ਾਰ ਫੁੱਟ ਤੋਂ ਵੱਧ ਦੀ ਉਚਾਈ ‘ਤੇ ਬਣਾਇਆ ਜਾ ਰਿਹਾ ਹੈ, ਜਿਸ ਦਾ ਨਿਰਮਾਣ ਜਲਦੀ ਹੀ ਮੁਕੰਮਲ ਹੋ ਜਾਵੇਗਾ। ਇਹ ਲੱਦਾਖ ਦਾ ਸਭ ਤੋਂ ਵੱਡਾ ਓਪਨ ਸਟੇਡੀਅਮ ਹੋਵੇਗਾ, ਜਿੱਥੇ 30 ਹਜ਼ਾਰ ਦਰਸ਼ਕ ਇਕੱਠੇ ਬੈਠ ਸਕਦੇ ਹਨ। ਲੱਦਾਖ ਦੇ ਇਸ ਆਧੁਨਿਕ ਫੁੱਟਬਾਲ ਸਟੇਡੀਅਮ ਵਿਚ 8 ਮਾਰਗੀ ਸਿੰਥੈਟਿਕ ਟਰੈਕ ਵੀ ਹੋਵੇਗਾ।’

Related posts

ਲੜਕੀਆਂ ਨੂੰ ਸਵੈ-ਰੱਖਿਆ ਤੇ ਜੰਗਜੂ ਕਲਾ ‘ਚ ਨਿਪੁੰਨ ਕਰਨਾ ਸ਼ਲਾਘਾਯੋਗ ਕਾਰਜ – ਮਨਤਾਰ ਸਿੰਘ ਬਰਾੜ

ਚੇਨਈ ਸੁਪਰ ਕਿੰਗਜ਼ ਨੇ ਆਈਪੀਐਲ ‘ਚ 19ਵੀਂ ਵਾਰ ਮੁੰਬਈ ਇੰਡੀਅਨਜ਼ ਨੂੰ ਹਰਾਇਆ

ਰਾਜਸਥਾਨ ਰਾਇਲਜ਼ ਦੀ ਆਈਪੀਐਲ 2026 ਵਿੱਚ ਆਪਣੀ ਪੰਜਵੀਂ ਜਿੱਤ