ਪਟਿਆਲਾ ਬੰਦ ਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ, ਬਜਾਰ ਰਹੇ ਮੁਕੰਮਲ ਬੰਦ

ਪਟਿਆਲਾ -ਬੀਤੇ ਦਿਨ ਪਟਿਆਲਾ ਵਿਖੇ ਸਿਵ ਸੈਨਾ ਵੱਲੋਂ ਖਾਲਿਸਤਾਨ ਵਿਰੋਧੀ ਮਾਰਚ ਕੱਢਣ ਦੇ ਐਲਾਨ ਤੋਂ ਬਾਅਦ ਵਾਪਰੀ ਘਟਨਾ ਨੂੰ ਲੈ ਕੇ ਅੱਜ ਹਿੰਦੂ ਜਥੇਬੰਦੀਆਂ ਵੱਲੋਂ ਪਟਿਆਲਾ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸ ਬੰਦ ਦੇ ਸੱਦੇ ਨੂੰ ਪਟਿਆਲਾ ਵਿਚ ਭਰਵਾਂ ਹੁੰਗਾਰਾ ਮਿਲਿਆ, ਜਿਸ ਦੇ ਮੱਦੇਨਜਰ ਪਟਿਆਲਾ ਦੇ ਮੁੱਖ ਬਾਜਾਰ ਜਿਵੇਂ ਲਾਹੋਰੀ ਗੇਟ, ਆਰੀਆ ਸਮਾਜ, ਸੇਰੇ ਪੰਜਾਬ ਮਾਰਕੀਟ, ਧਰਮਪੁਰਾ ਬਾਜਾਰ, ਅਨਾਰਦਾਨਾ ਚੌਂਕ, ਸੇਰਾਂਵਾਲਾ ਗੇਟ, ਅਦਾਲਤ ਬਾਜਾਰ, ਏ ਟੈਂਕ, ਕਿਲਾ ਚੌਕੀ, ਸਰਹੰਦੀ ਗੇਟ, ਸਰਹੰਦੀ ਮਾਰਕੀਟ, ਰਾਘੋਮਜਾਰਾ ਸਮੇਤ ਹੋਰ ਸਾਰੀਆਂ ਮਾਰਕੀਟ ਲਗਭਗ ਬੰਦ ਰਹੀਆਂ।

ਇਸ ਦੋਰਾਨ ਹਿੰਦੂ ਜਥੇਬੰਦੀਆਂ ਵੱਲੋਂ ਪਟਿਆਲਾ ਸਹਿਰ ਚੋਂ ਮਾਰਚ ਕੱਢਣ ਦਾ ਪ੍ਰੋਗਰਾਮ ਉਲੀਕਿਆ ਹੋਇਆ ਸੀ। ਇਸ ਪ੍ਰੋਗਰਾਮ ਦੇ ਮੱਦੇਨਜਰ ਵੀ ਪਟਿਆਲਾ ਸਹਿਰ ਵਿਚ ਚੱਪੇ ਚੱਪੇ ਤੇ ਪੁਲਿਸ ਤਾਇਨਾਤ ਕੀਤੀ ਹੋਈ ਸੀ। ਹਰ ਜਗਾ ਬੈਰੀਕੇਟ ਲਗਾ ਕੇ ਸਹਿਰ ਨੂੰ ਪੂਰੀ ਤਰਾਂ ਸੀਲ ਕੀਤਾ ਹੋਇਆ ਸੀ ਅਤੇ ਪਾਰੀ ਪੁਲਿਸ ਬਲ ਤਾਇਨਾਤ ਕੀਤੇ ਗਏ ਸਨ। ਜਾਣਕਾਰੀ ਮੁਤਾਬਿਕ ਆਪਣੇ ਦਿੱਤੇ ਸੱਦੇ ਮੁਤਾਬਿਕ ਹਿੰਦੂ ਜਥੇਬੰਦੀਆਂ ਦੇ ਆਗੂ  ਸਵੇਰੇ 9 ਵਜੇ ਸਥਾਨਕ ਮੰਦਰ ਸ਼੍ਰੀ ਕਾਲੀ ਮਾਤਾ ਵਿਖੇ ਇਕੱਤਰ ਹੋਏ ਸੁਰੂ ਹੋ ਗਏ। ਇਸ ਦੋਰਾਨ ਮਹਾਂ ਮੰਡਲੇਸਵਰ 1008 ਪੰਚਾਨੰਦਗਿਰੀ ਮਹਾਰਾਜ, ਰਾਜੇਸ ਕੇਹਰ, ਸਿਵ ਸੈਨਾ ਆਗੂ ਪਵਨ ਗੁਪਤਾ ਸਮੇਤ ਹੋਰ ਵੱਡੀ ਗਿਣਤੀ ਵਿਚ ਆਗੂਆਂ ਨੇ ਮਾਰਚ ਕੱਢਣ ਦੀ ਤਿਆਰੀ ਸੁਰੂ
ਕੀਤੀ ਸੀ।

ਇਸ ਮੌਕੇ ਜਿਲਾ ਪ੍ਰਸਾਸਨ ਵੱਲੋਂ ਡਿਪਟੀ ਕਮਿਸਨਰ ਸਾਕਸੀ ਸਾਹਨੀ, ਐਸਐਸਪੀ ਡਾ ਨਾਨਕ ਸਿੰਘ ਸਮੇਤ ਹੋਰ ਉਚ ਅਧਿਕਾਰੀਆਂ ਨੇ ਮੰਦਰ ਵਿਖੇ ਹਿੰਦੂ ਸੰਗਠਨ ਦੇ ਆਗੂਆਂ ਨਾਲ ਲੰਬੀ ਗਲਬਾਤ ਕੀਤੀ। ਇਸ ਲੰਬਾ ਸਮਾਂ ਚੱਲੀ ਵਾਰਤਾ ਤੋਂ ਬਾਅਦ ਪ੍ਰਸਾਸਨਨਿਕ ਅਧਿਕਾਰੀਆਂ ਵੱਲੋਂ ਵਿਸਵਾਸ ਦਿਵਾਇਆ ਗਿਆ ਕਿ ਜਿਨਾ ਸਰਾਰਤੀ ਅਨਸਰਾਂ ਨੇ ਇਹ ਮਾਹੋਲ ਖਰਾਬ ਕਰਨ ਦੀ ਸੁਰੂਆਤ ਕੀਤੀ ਹੈ ਅਤੇ ਮੰਦਰ ਤੇ ਹਮਲਾ ਕੀਤਾ ਹੈ, ਉਨਾ ਨੂੰ 2 ਦਿਨਾ ਅੰਦਰ ਫੜ ਕਿ ਸਲਾਖਾ ਪਿਛੇ ਕੀਤਾ ਜਾਏਗਾ। ਪ੍ਰਸਾਸਨ ਵੱਲੋਂ ਦਿੱਤੇ ਇਸਅ ਭਰੋਸੇ ਤੋਂ ਬਾਅਦ ਹਿੰਦੂ ਸੰਗਠਨਾ ਨੇ ਆਪਣਾ ਮਾਰਚ ਕੱਢਣ ਦਾ ਪ੍ਰੋਗਰਾਮ 48 ਘੰਟਿਆ ਲਈ ਟਾਲ ਦਿੱਤਾ ਅਤੇ ਕਿਹਾ ਕਿ ਜੇਕਰ 2 ਦਿਨਾ ਅੰਦਰ ਇਨਾ ਸਰਾਰਤੀ ਅਨਸਰਾਂ ਨੂੰ ਗ੍ਰਿਫਤਾਰ ਨਾਂ ਕੀਤਾ ਗਿਆ ਤਾਂ 2 ਦਿਨਾ ਬਾਅਦ ਪੰਜਾਬ ਪੱਧਰ ਤੇ ਬੰਦ ਦਾ ਸੱਦਾ ਦੇ ਕੇ ਮਾਰਚ ਕੱਢਿਆ ਜਾਏਗਾ। ਇਸ ਮੋਕੇ ਮਹਾਂਮੰਡਲੇਸਵਰ ਪੰਚਾਨੰਦ ਗਿਰੀ ਮਹਾਰਾਜ ਨੇ ਕਿਹਾ ਕਿ ਜਿਨਾ ਵਿਅਕਤੀਆਂ ਕਾਰਨ ਇਹ ਮਾਹੋਲ ਖਰਾਬ ਹੋਇਆ ਹੈ, ਉਹ ਸਾਰੇ ਸਰਾਰਤੀ ਅਨਸਰ ਬਾਹਰਲੇ ਸਨ, ਪਟਿਆਲਾ ਦਾ ਕੋਈ  ਵੀ ਸਿੱਖ ਮੰਦਰ ਦੀ ਆਸਥਾ ਨੂੰ ਠੇਸ ਨਹੀਂ ਪਹੁੰਚਾਏਗਾ।

ਉਨਾਂ ਕਿਹਾ ਕਿ ਭੜਕਾਊ ਜਥੇਬੰਦੀ ਸਿੱਖ ਫਾਰ ਜਸਟਿਸ ਨੇ ਕਿਹਾ ਸੀ ਕਿ ਅਸੀਂ ਹਿਮਾਚਲ ਅਤੇ ਹਰਿਆਣਾ ‘ਚ ਡੀਸੀ ਅਤੇ ਐਸਐਸਪੀ ਦੇ ਦਫਤਰਾਂ ਅੱਗੇ ਖਾਲਿਸਤਾਨ ਦੇ ਝੰਡੇ ਲਹਿਰਾਵਾਂਗੇ। ਇਸ ਸੱਦੇ ਤੋਂ ਬਾਅਦ ਅਸੀਂ ਹਿਮਾਚਲ ਅਤੇ ਹਰਿਆਣਾ ਵਿਚ ਵੀ ਆਪਣੇ ਪ੍ਰੋਗਰਾਮ ਉਲੀਕੇ ਹੋਏ ਸਨ, ਪਰ ਪਟਿਆਲਾ ਵਿਖੇ ਸਾਡਾ ਕੋਈ ਵੀ ਪ੍ਰੋਗਰਾਮ ਨਹੀਂ ਸੀ। ਉਨਾ ਕਿਹਾ ਕਿ ਜੋ ਪਟਿਆਲਾ ਵਿਚ ਟਕਰਾਅ ਦੀ ਸਥਿਤੀ ਬਣੀ ਹੈ, ਉਹ ਕੁਝ ਸਰਾਰਤੀ ਅਨਸਰਾਂ ਵੱਲੋਂ ਸੋਚੀ ਸਮਝੀ ਸਾਜਿਸ ਦਾ ਹਿੱਸਾ ਹੈ। ਇਸ ਲਈ ਅਸੀਂ ਪ੍ਰਸਾਸਨ ਦੇ ਨਾਲ ਹਾਂ ਅਤੇ ਸਮੂਹ ਸਿੱਖ ਹਿੰਦੂ ਭਾਈਚਾਰੇ ਨੂੰ ਆਪਸੀ ਸਾਂਝ ਬਰਕਰਾਰ ਰੱਖਣ ਦਾ ਸੱਦਾ ਦਿੰਦੇ ਹਾਂ।
-ਪਟਿਆਲਾ ‘ਚ ਇੰਟਰਨੈਟ ਸੇਵਾਵਾਂ ਰਹੀਆਂ ਬੰਦ
ਬੀਤੇ ਦਿਨ ਹੋਈ ਘਟਨਾ ਅਤੇ ਅੱਜ ਦਿੱਤੇ ਗਏ ਬੰਦ ਦੇ ਸੱਦੇ ਦੇ ਮੱਦੇਨਜਰ ਪ੍ਰਸਾਸਨ ਨੇ ਪਟਿਆਲਾ ਸਹਿਰ ਅਤੇ ਆਸ ਪਾਸ ਦੇ ਕੁਝ ਖੇਤਰਾਂ ਵਿਚ ਇੰਨਰਨੈਟ ਸੇਵਾਂਵਾਂ ਬੰਦ ਕਰ ਦਿੱਤੀਆਂ ਸਨ। ਅੱਜ ਸਵੇਰੇ ਕਰੀਬ 9.30 ਵਜੇ ਤੋਂ ਲੈਕੇ ਦੇਰ ਸਾਮ ਤੱਕ ਇੰਟਰਨੈਟ ਸੇਵਾਵਾ ਬੰਦ ਰਹੀਆਂ। ਜਦਕਿ ਲੀਜ ਲਾਇਨ ਅਤੇ ਵਾਈ ਫਾਈ ਸੁਵਿੱਧਾ ਜਾਰੀ ਰਹੀ। ਇਸ ਦੋਰਾਨ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਖਾਸ ਕਰ ਜਿਨ ਬੱਚਿਆਂ ਦੇ ਪੇਪਰ ਚਲ ਰਹੇ ਹਨ ਜਾਂ ਕੁਝ ਬੱਚੇ ਆਨਲਾਇਨ ਕਲਾਸਾਂ ਲਗਾ ਰਹੇ ਹਨ, ਉਨਾਂ ਨੂੰ ਭਾਰੀ ਦਿੱਕਤਾਂ ਆਈਆਂ।

Related posts

US ਇਮੀਗ੍ਰੇਸ਼ਨ ਕੋਰਟ ‘ਚ 3.38 ਮਿਲੀਅਨ ਕੇਸ ਫੈਸਲੇ ਦੀ ਉਡੀਕ ‘ਚ : ਪ੍ਰਵਾਸੀ ਕਾਨੂੰਨ ਦੀ ਪਾਲਣਾ ਕਰਦੇ, ਨਾ ਕਿ ਕ੍ਰਿਮੀਨਲ !

ਪੰਜਾਬ ਵਿੱਚ ਨਸ਼ੇ ਦੀ ‘ਹੋਮ ਡਿਲੀਵਰੀ’ ਹੋ ਰਹੀ ਹੈ – ਅਸ਼ਵਨੀ ਸ਼ਰਮਾ

‘ਮੈਂਟਰਿੰਗ, ਐਡਵਾਈਜ਼ਿੰਗ ਤੇ ਪੀਅਰ ਲਰਨਿੰਗ ’ਚ AI ਦੀ ਭੂਮਿਕਾ’ ਵਿਸ਼ੇ ’ਤੇ ਵਰਕਸ਼ਾਪ