ਪਰਥ ਵਿਖੇ ਹੋਈ ਗੁਟਕਾ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਬਿ੍ਰਸਬੇਨ ਚ ਪ੍ਰਦਰਸ਼ਨ

ਬਿ੍ਰਸਬੇਨ -ਪਰਥ ਵਿਖੇ ਹੋਈ ਗੁਟਕਾ ਸਾਹਿਬ ਦੀ ਬੇਅਦਬੀ ਦੇ ਰੋਸ ‘ਚ ਬਿ੍ਰਸਬੇਨ ਦੀ ਸਿੱਖ ਸੰਗਤ ਵੱਲੋਂ ਸਮੂਹ ਗੁਰਦੁਆਰਾ ਸਾਹਿਬਾਨਾਂ ਦੇ ਸਹਿਯੋਗ ਨਾਲ ਬਿ੍ਰਸਬੇਨ ਸ਼ਹਿਰ ਚ ਰੋਸ ਪ੍ਰਦਰਸ਼ਨ ਕੀਤਾ ਗਿਆ । ਜਿਸ ਵਿਚ ਭਾਰੀ ਗਿਣਤੀ ਚ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ। ਸਿੱਖ ਸੰਗਤ ਨੇ ਪਰਥ ਸ਼ਹਿਰ ‘ਚ ਹੋਈ ਗੁਟਕਾ ਸਾਹਿਬ ਜੀ ਦੀ ਬੇਅਦਬੀ ‘ਤੇ ਆਪਣਾ ਰੋਸ ਪ੍ਰਗਟ ਕਰਦਿਆਂ ਹੋਇਆ ਕਿਹਾ ਕਿ ਗੁਰਬਾਣੀ ਦੀ ਬੇਅਦਬੀ ਕਿਸੇ ਕੀਮਤ ‘ਤੇ ਵੀ ਬਰਦਾਸ਼ਤ ਨਹੀ ਕੀਤੀ ਜਾਵੇਗੀ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖ ਸੰਗਤ ਨੇ ਦੱਸਿਆ ਕਿ ਪੰਜਾਬ ਚ 2015 ਚ ਸ਼ੁਰੂ ਹੋਇਆ ਬੇਅਦਬੀਆਂ ਦਾ ਦੌਰ ਅਜੇ ਤੱਕ ਬਦਸਤੂਰ ਜਾਰੀ ਹੈ। ਅਸੀਂ ਇਹ ਹਰਗਿਜ ਬਰਦਾਸ਼ਤ ਨਹੀ ਕਰਾਂਗੇ ਕਿ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਵਿਦੇਸ਼ਾਂ ਦੀ ਧਰਤੀ ‘ਤੇ ਵੀ ਵਾਪਰਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਇਕ ਦੁਸ਼ਟ ਵੱਲੋਂ ਪਰਥ ਸ਼ਹਿਰ ਦੇ ਗੁਰਦੁਆਰਾ ਸਾਹਿਬ ਦੇ ਬਾਹਰਵਾਰ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ । ਜਿਸ ਕਾਰਨ ਆਸਟ੍ਰੇਲੀਆ ਦੀ ਸਿੱਖ ਸੰਗਤ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਇਸ ਘਟਨਾ ਤੋਂ ਬਾਅਦ ਪੁਲਸ ਵੱਲੋਂ ਅਪਰਾਧੀ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ।

Related posts

ਬਿਨਾਂ ਪਰਮਿਟ ਹੱਜ ਕਰਨ ‘ਤੇ 25 ਲੱਖ ਰੁਪਏ ਜੁਰਮਾਨਾ ਹੋ ਸਕਦਾ !

ਈਰਾਨ ਨੇ ਅਮਰੀਕਾ ਉਪਰ ਯੁੱਧ ਨੂੰ ਭੜਕਾਉਣ ਦਾ ਦੋਸ਼ ਲਗਾਇਆ

ਭਾਰਤ-ਆਸਟ੍ਰੀਆ ਵਲੋਂ ਵਪਾਰ, ਨਿਵੇਸ਼ ਅਤੇ ਹਰੀ ਤਕਨਾਲੋਜੀ ‘ਚ ਸਹਿਯੋਗ ਵਧਾਉਣ ‘ਤੇ ਜ਼ੋਰ