ਪਾਕਿਸਤਾਨੀ ਪੱਤਰਕਾਰਾਂ ਨੇ PDM ਕਾਨੂੰਨ ਨੂੰ ਕੀਤਾ ਖਾਰਜ, ਦੱਸਿਆ ਮੌਲਿਕ ਅਧਿਕਾਰਾਂ ਦੇ ਖਿਲਾਫ਼

ਇਸਲਾਮਾਬਾਦ – ਪਾਕਿਸਾਤਾਨੀ ਪੱਤਰਕਾਰਾਂ ਨੇ ਸ਼ੁੱਕਰਵਾਰ ਨੂੰ ਪ੍ਰਸਤਾਵਿਤ ਕਾਨੂੰਨ ਪਾਕਿਸਤਾਨ ਮੀਡੀਆ ਡਿਵੈੱਲਪਮੈਂਟ ਅਥਾਰਟੀ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਨੇ ਇਸ ਸੰਵਿਧਾਨ ਦੁਆਰਾ ਪ੍ਰਦਾਨ ਕੀਤੇ ਗਏ ਮੌਲਿਕ ਅਧਿਕਾਰਾਂ ਖਿਲਾਫ਼ ਦੱਸਿਆ ਹੈ। ਦ ਨਿਊਜ਼ ਇੰਟਰਨੈਸ਼ਨਲ ਦੀ ਰਿਪੋਰਟ ਅਨੁਸਾਰ ਵੱਖ-ਵੱਖ ਸਮਾਚਾਰ ਸੰਗਠਨਾਂ ਨਾਲ ਜੁੜੇ ਪੱਤਰਕਾਰਾਂ, ਪੇਸ਼ਾਵਰ ਪ੍ਰੈੱਸ ਕਲਬ ਤੇ ਖੈਬਰ ਯੂਨੀਅਨ ਆਫ਼ ਜਰਨੀਲਿਸਟ੍ਰਸ ਦੇ ਮੈਂਬਰਾਂ ਨੇ ਇਕ ਦਿਵਸ ਸੈਮੀਨਰ ਦੇ ਬਾਅਦ ਇਕ ਸਰਬਸੰਮਤੀ ਨਾਲ ਮਤਾ ਪਾਸ ਕੀਤਾ।

ਵੱਖ-ਵੱਖ ਸਮਾਚਾਰ ਸੰਗਠਨਾਂ ਤੇ ਪ੍ਰੈੱਸ ਯੂਨੀਅਨਾਂ ਨਾਲ ਜੁੜੇ ਪੱਤਰਕਾਰਾਂ ਨੇ ਪੀਐੱਮਡੀਏ ਕਾਨੂੰਨ ਨੂੰ ਦੇਸ਼ ਦੇ ਸੰਵਿਧਾਨ ਦੀ ਧਾਰਾ 19 ਦੇ ਖਿਲਾਫ਼ ਕਰਾਰ ਦਿੱਤਾ, ਜੋ ਲੋਕਾਂ ਨੂੰ ਭਾਸ਼ਾ ਤੇ ਪ੍ਰਗਟਾਵੇ ਦੀ ਆਜ਼ਾਦੀ ਦਾ ਅਧਿਕਾਰ ਦਿੰਦਾ ਹੈ। ਗਰੁੱਪ ਨੇ ਇਹ ਵੀ ਦੱਸਿਆ ਕਿ ਪ੍ਰਸਤਾਵਿਤ ਕਾਨੂੰਨ ਨਾ ਸਿਰਫ਼ ਪੱਤਰਕਾਰਾਂ ਤੇ ਮੀਡੀਆ ਸੰਗਠਨਾਂ ਨੂੰ ਪ੍ਰੈੱਸ ਦੀ ਸੁਤੰਤਰਤਾ ਤੋਂ ਵਾਂਝਾ ਕਰ ਦੇਵੇਗਾ, ਬਲਕਿ ਨਾਗਰਿਕ ਸਮਾਜ, ਵਿਦਿਆਰਥੀਆਂ, ਵਕੀਲਾਂ, ਅਧਿਆਪਕਾਂ, ਕਾਨੂੰਨ ਨਿਰਮਾਤਾਵਾਂ, ਟ੍ਰੈਡ ਯੂਨੀਅਨਾਂ, ਰਾਜਨੀਤਿਕ, ਧਾਰਮਿਕ ਪ੍ਰੋਗਰਾਮ ਤੇ ਦੇਸ਼ ਦੀ 22 ਕਰੋੜ ਜਨਤਾ ਨੂੰ ਵੀ ਆਪਣੇ ਮੂਲ ਅਧਿਕਾਰਾਂ ਤੋਂ ਵਾਂਝਾ ਕਰੇਗਾ।

Related posts

ਕੀ ਜੇਲ੍ਹ ਵਿੱਚ ਹੀ ਮਾਰ-ਮੁਕਾ ਦਿੱਤਾ ਹੈ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ?

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਭਾਰਤ ਦੌਰਾ 4 ਦਸੰਬਰ ਤੋਂ

ਲਾਹੌਰ ਦੁਨੀਆਂ ਦੇ ਸਭ ਤੋਂ ਪ੍ਰਦੂਸ਼ਤ ਸ਼ਹਿਰਾਂ ਦੀ ਸੂਚੀ ਵਿੱਚ ਸਿਖਰਾਂ ਨੂੰ ਛੋਹਣ ਲੱਗਾ !