ਪਾਕਿਸਤਾਨ ਚੋਣਾਂ: 8 ਫ਼ਰਵਰੀ ਨੂੰ ‘ਪਲਾਨ ਸੀ’ ਨਾਲ ਸਾਰਿਆਂ ਨੂੰ ਹੈਰਾਨ ਕਰ ਦੇਵਾਂਗੇ: ਇਮਰਾਨ ਖਾਨ

ਇਸਲਾਮਾਬਾਦ – ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ 8 ਫ਼ਰਵਰੀ ਨੂੰ ਆਪਣੇ ‘ਪਲਾਨ ਸੀ’ ਨਾਲ ਸਾਰਿਆਂ ਨੂੰ ਹੈਰਾਨ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਇਹ ਯੋਜਨਾ ‘ਪਲਾਨ ਏ’ ਅਤੇ ‘ਪਲਾਨ ਬੀ’ ਦੀ ਅਸਫ਼ਲਤਾ ਤੋਂ ਬਾਅਦ ਤਿਆਰ ਕੀਤੀ ਗਈ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਪਾਰਟੀ ਦੇ ਸੰਸਥਾਪਕ ਖ਼ਾਨ (71) ਕਈ ਮਾਮਲਿਆਂ ਵਿੱਚ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਦੀ ਪਾਰਟੀ ਨੂੰ ‘ਕ੍ਰਿਕਟ ਬੈਟ’ ਚੋਣ ਨਿਸ਼ਾਨ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ, ਜੋ ਕਿ ਸਾਬਕਾ ਅੰਤਰਰਾਸ਼ਟਰੀ ਕ੍ਰਿਕਟਰ ਦਾ ਸਮਾਨਾਰਥੀ ਬਣ ਗਿਆ ਸੀ।
ਪਾਕਿਸਤਾਨ ਦੇ ਚੋਣ ਕਮਿਸ਼ਨ (ਈ.ਸੀ.ਪੀ.) ਨੇ ਉਨ੍ਹਾਂ ਦੇ ਅਤੇ ਉਸ ਦੀ ਪਾਰਟੀ ਦੇ ਆਗੂਆਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਹਨ। ਅਖ਼ਬਾਰ ‘ਡੌਨ’ ਨੇ ਖ਼ਬਰ ਦਿੱਤੀ ਕਿ ਆਪਣੀ ਸਿਆਸੀ ਪਾਰਟੀ ’ਤੇ ਲੰਬੀ ਕਾਰਵਾਈ ਦੇ ਬਾਵਜੂਦ ਖਾਨ ਨੇ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ’ਚ ਪੱਤਰਕਾਰਾਂ ਨੂੰ ‘ਪਲਾਨ ਸੀ’ ਬਾਰੇ ਹੈਰਾਨ ਕਰਨ ਵਾਲੇ ਦਾਅਵੇ ਕੀਤੇ। ਇਹ ਪੱਤਰਕਾਰ ਜੇਲ੍ਹ ਵਿੱਚ ਉਨ੍ਹਾਂ ਖ਼ਿਲਾਫ਼ ਚੱਲ ਰਹੇ ਸਿਫ਼ਰ ਕੇਸ ਸਮੇਤ ਕੇਸਾਂ ਦੀ ਕਾਰਵਾਈ ਦੀ ਕਵਰੇਜ ਕਰਨ ਲਈ ਇਕੱਠੇ ਹੋਏ ਸਨ। ਹਾਲਾਂਕਿ, ਖਾਨ ਨੇ ਇਹ ਨਹੀਂ ਦੱਸਿਆ ਹੈ ਕਿ ‘ਪਲਾਨ ਸੀ’ ਦਾ ਕੀ ਮਤਲਬ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ‘ਪਲਾਨ ਬੀ’ ਸਪੱਸ਼ਟ ਤੌਰ ’ਤੇ ਇੱਕ ਸੌਦਾ ਸੀ ਜਿਸ ’ਤੇ ਪੀ.ਟੀ.ਆਈ. ਨੇ ਆਪਣੇ ਤੋਂ ਵੱਖ ਹੋਏ ਸਮੂਹ ‘ਪੀ.ਟੀ.ਆਈ.-ਨਜ਼ਾਰਿਆਤੀ’ ਨਾਲ ‘ਬੱਲੇਬਾਜ਼’ ਚੋਣ ਨਿਸ਼ਾਨ ’ਤੇ ਚੋਣਾਂ ਲੜਨ ਲਈ ਹਸਤਾਖਰ ਕੀਤੇ ਸਨ, (ਪਰ) ਜਿਸ ਨੂੰ ਈ.ਸੀ.ਪੀ. ਨੇ ਅਸਫ਼ਲ ਕਰ ਦਿੱਤਾ ਸੀ।

Related posts

ਡੰਕੀ ਰੂਟ : ਮਨੁੱਖੀ ਤਸਕਰਾਂ ਦੁਆਰਾ ਨੌਜਵਾਨਾਂ ਦੇ ਗੈਰ-ਕਾਨੂੰਨੀ ਪ੍ਰਵਾਸ ਲਈ ਵਰਤੇ ਜਾਂਦੇ ਅਣ-ਅਧਿਕਾਰਤ ਖਤਰਨਾਕ ਰਸਤੇ !

ਈਰਾਨ-ਅਮਰੀਕਾ ਦੀ ਜੇਨੇਵਾ ‘ਚ ਦੂਜੇ ਦੌਰ ਦੀ ਗੱਲਬਾਤ ਬੇ-ਸਿੱਟਾ ਰਹੀ !

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !