ਪਾਕਿਸਤਾਨ ’ਚ ਚੀਨੀ ਕਾਫਿਲੇ ’ਤੇ ਹਮਲਾ, ਦੋ ਮਰੇ, ਚੀਨ ਨੇ ਘਟਨਾ ’ਤੇ ਸਖ਼ਤ ਵਿਰੋਧ ਪ੍ਰਗਟਾਇਆ

ਸ਼ੰਘਾਈ – ਪਾਕਿਸਤਾਨ ਦੇ ਬਲੋਚਿਸਤਾਨ ’ਚ ਚੀਨੀ ਨਾਗਰਿਕਾਂ ਦੇ ਕਾਫਿਲੇ ’ਤੇ ਮੁੜ ਤੋਂ ਆਤਮਘਾਤੀ ਹਮਲਾ ਕੀਤਾ ਗਿਆ। ਇਸ ਹਮਲੇ ’ਚ ਇਕ ਚੀਨੀ ਨਾਗਰਿਕ ਜ਼ਖ਼ਮੀ ਹੋ ਗਿਆ। ਦੋ ਬੱਚਿਆਂ ਦੀ ਮੌਤ ਹੋਈ ਹੈ। ਘਟਨਾ ’ਚ ਕਈ ਲੋਕ ਜ਼ਖ਼ਮੀ ਹੋਏ ਹਨ। ਇਹ ਘਟਨਾ ਗਵਾਦਰ ਈਸਟ ਵੇ ਐਕਸਪ੍ਰੈੱਸ ਨੇੜੇ ਵਾਪਰੀ। ਚੀਨ ਨੇ ਇਸ ਅੱਤਵਾਦੀ ਘਟਨਾ ’ਤੇ ਪਾਕਿਸਤਾਨ ਨਾਲ ਗੰਭੀਰ ਨਾਰਾਜ਼ਗੀ ਪ੍ਰਗਟਾਈ ਹੈ। ਚੀਨੀ ਨਾਗਰਿਕਾਂ ਦੀ ਸਖ਼ਤ ਸੁਰੱਖਿਆ ਕਰਨ ਲਈ ਕਿਹਾ ਹੈ। ਇਕ ਮਹੀਨੇ ’ਚ ਚੀਨੀ ਨਾਗਰਿਕਾਂ ’ਤੇ ਹਮਲੇ ਦੀ ਇਹ ਦੂਜੀ ਘਟਨਾ ਹੈ।
ਪੀਟੀਆਈ ਮੁਤਾਬਕ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਚੀਨ ਦੇ ਨਾਗਰਿਕਾਂ ਦਾ ਇਕ ਕਾਫਿਲਾ ਫਿਸ਼ਰ ਕਾਲੋਨੀ, ਗਵਾਦਰ ਤੋਂ ਲੰਘ ਰਿਹਾ ਸੀ, ਉਸੇ ਸਮੇਂ ਆਤਮਘਾਤੀ ਨੌਜਵਾਨ ਕਾਫਿਲੇ ਵੱਲ ਵਧਿਆ। ਸਾਦੇ ਕੱਪੜਿਆਂ ’ਚ ਤਾਇਨਾਤ ਫ਼ੌਜ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਬੰਬ ਫਟ ਗਿਆ। ਘਟਨਾ ’ਚ ਦੋ ਬੱਚਿਆਂ ਦੀ ਮੌਤ ਹੋ ਗਈ। ਚੀਨੀ ਨਾਗਰਿਕ ਸਮੇਤ ਦੋ ਲੋਕ ਜ਼ਖ਼ਮੀ ਹੋਏ ਹਨ।
ਜ਼ਿਕਰਯੋਗ ਹੈ ਕਿ ਜੁਲਾਈ ’ਚ ਇਕ ਆਤਮਘਾਤੀ ਹਮਲੇ ’ਚ ਨੌਂ ਚੀਨੀ ਨਾਗਰਿਕਾਂ ਸਮੇਤ 13 ਲੋਕਾਂ ਦੀ ਮੌਤ ਹੋ ਗਈ ਸੀ। ਪਿਛਲੇ ਮਹੀਨੇ ਇਕ ਚੀਨੀ ਨਾਗਰਿਕ ’ਤੇ ਕਰਾਚੀ ’ਚ ਵੀ ਹੋਇਆ ਸੀ।ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ’ਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦਾ ਹੱਥ ਹੈ। ਟੀਟੀਪੀ ਨੇ ਇਨ੍ਹਾਂ ਘਟਨਾਵਾਂ ’ਚ ਸ਼ਾਮਲ ਹੋਣ ਤੋਂ ਨਾਂਹ ਕੀਤੀ ਹੈ।
ਗਵਾਦਰ ’ਚ ਚੀਨ-ਪਾਕਿਸਤਾਨ ਆਰਥਿਕ ਗਲਿਆਰਾ ਤਹਿਤ ਕਈ ਪ੍ਰਾਜੈਕਟ ਚੱਲ ਰਹੇ ਹਨ। ਬੀਜਿੰਗ ’ਤੇ ਵੱਧਦੀ ਨਿਰਭਰਤਾ ਕਾਰਨ ਪਾਕਿਸਤਾਨ ਲਈ ਚੀਨ ਨਾਲ ਸਬੰਧ ਅਹਿਮ ਹਨ ਪਰ ਇਨ੍ਹਾਂ ਹਮਲਿਆਂ ਬਾਰੇ ਚੀਨ ਦੀ ਨਾਰਾਜ਼ਗੀ ਵੱਧ ਰਹੀ ਹੈ।

Related posts

ਕੀ ਜੇਲ੍ਹ ਵਿੱਚ ਹੀ ਮਾਰ-ਮੁਕਾ ਦਿੱਤਾ ਹੈ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ?

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਭਾਰਤ ਦੌਰਾ 4 ਦਸੰਬਰ ਤੋਂ

ਲਾਹੌਰ ਦੁਨੀਆਂ ਦੇ ਸਭ ਤੋਂ ਪ੍ਰਦੂਸ਼ਤ ਸ਼ਹਿਰਾਂ ਦੀ ਸੂਚੀ ਵਿੱਚ ਸਿਖਰਾਂ ਨੂੰ ਛੋਹਣ ਲੱਗਾ !