ਪਾਕਿਸਤਾਨ ਦੇ ਡ੍ਰੋਨ ਮਾਰ ਸੁੱਟਣ ਲਈ ਬੀਐੱਸਐੱਫ ਨੂੰ ਮਿਲੇਗੀ ਖ਼ਾਸ ਗੰਨ

ਨਵੀਂ ਦਿੱਲੀ – ਭਾਰਤ ਲਈ ਸੁਰੱਖਿਆ ਚੁਣੌਤੀ ਬਣੇ ਪਾਕਿਸਤਾਨ ਡ੍ਰੋਨ ਦੇ ਦਿਨ ਗਿਣੇ-ਚੁਣੇ ਰਹਿ ਗਏ ਹਨ। ਸਰਹੱਦ ’ਤੇ ਇਨ੍ਹਾਂ ਦੀ ਦਹਿਸ਼ਤ ਰੋਕਣ ਲਈ ਬਾਰਡਰ ਸਕਿਓਰਿਟੀ ਫੋਰਸ ਨੂੰ ਬਹੁਤ ਜਲਦ ਐਂਟੀ ਡ੍ਰੋਨ ਗੰਨ ਨਾਲ ਲੈਸ ਕੀਤਾ ਜਾਵੇਗਾ। ਇਹ ਸਪੈਸ਼ਲ ਗੰਨ ਡ੍ਰੋਨ ਨੂੰ ਮਾਰ ਸੁੱਟਣ ’ਚ ਬਹੁਤ ਕਾਰਗਰ ਹਨ।

ਇਹ ਜਾਣਕਾਰੀ ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਦਿੱਤੀ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਸਬੰਧ ’ਚ ਬੀਐੱਸਐੱਫ ਵੱਲੋਂ ਕਵਾਲੀਟੇਵਿਟ ਰਿਕਵਾਇਰਮੈਂਟਸ ਡਰਾਫਟ (ਕਿਊਆਰਐੱਸ) ਭੇਜਿਆ ਗਿਆ ਹੈ। ਇਸ ਸਪੈਸ਼ਲ ਗੰਨ ਦੀ ਬਾਜ਼ਾਰ ’ਚ ਮੌਜੂਦਗੀ ਨੂੰ ਪੱਕਾ ਕਰਨ ਲਈ ਵਿਕ੍ਰੇਤਾਵਾਂ ਤੇ ਸੰਭਾਵਿਤ ਨਿਰਮਾਤਾਵਾਂ ਤੋਂ ਬੋਲੀਆਂ ਮੰਗੀਆਂ ਗਈਆਂ ਹਨ। ਬੀਐੱਸਐੱਫ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਹੈਂਡਹੇਲਡ ਐਂਟੀ-ਡ੍ਰੋਨ ਗੰਨ ਸਰਹੱਦੀ ਇਲਾਕਿਆਂ ’ਚ ਗਸ਼ਤ ਕਰਨ ਵਾਲੀਆਂ ਟੀਮਾਂ ਲਈ ਬਹੁਤ ਲਾਹੇਵੰਦ ਹੋਣਗੀਆਂ ਜੋ ਕਦੇ-ਕਦੇ ਡ੍ਰੋਨ ਉੱਡਦਾ ਦੇਖਦੇ ਹਨ ਪਰ ਜ਼ਿਆਦਾ ਕੁਝ ਨਹੀਂ ਕਰ ਸਕਦੇ ਕਿਉਂਕਿ ਇਹ ਉਨ੍ਹਾਂ ਦੀ ਫਾਇਰਿੰਗ ਰੇਂਜ ਤੋਂ ਬਾਹਰ ਹੁੰਦੇ ਹਨ।

ਬੀਐੱਸਐੱਫ ਨੇ ਐਂਟੀ-ਡ੍ਰੋਨ ਗੰਨ ’ਚ ਕੀ-ਕੀ ਵਿਸ਼ੇਸ਼ਤਾਵਾਂ ਚਾਹੀਦੀਆਂ ਹਨ, ਬਾਰੇ ਆਪਣੇ ਕਿਊਆਰਐੱਸ ’ਚ ਵਿਸਤਾਰ ਦੇ ਜ਼ਿਕਰ ਕੀਤਾ ਹੈ। ਇਸ ਸਾਲ ਪੰਜਾਬ ਨਾਲ ਲੱਗਦੀ ਸਰਹੱਦ ਨੇੜੇ ਡ੍ਰੋਨ ਦੇਖੇ ਜਾਣ ਦੀਆਂ 60 ਤੋਂ ਵੱਧ ਸੂਚਨਾਵਾਂ ਮਿਲੀਆਂ ਸਨ। ਕਈ ਮਾਮਲਿਆਂ ਬਾਰੇ ’ਚ ਤਾਂ ਸੂਚਨਾ ਵੀ ਨਹੀਂ ਮਿਲ ਸਕੀ। ਪੰਜਾਬ ਜੰਮੂ-ਕਸ਼ਮੀਰ ਸਰਹੱਦ ’ਤੇ ਪਾਕਿਸਤਾਨ ਵੱਲੋਂ ਡ੍ਰੋਨ ਦੀ ਵਰਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਵਿਸਫੋਟਕ ਤੇ ਛੋਟੇ ਹਥਿਆਰ ਸੁੱਟਣ ਲਈ ਕੀਤਾ ਜਾਂਦਾ ਹੈ।

Related posts

ਸੁਪਰੀਮ ਕੋਰਟ ਵਲੋਂ ਸੀਬੀਆਈ ਨੂੰ ਡਿਜੀਟਲ ਗ੍ਰਿਫ਼ਤਾਰੀਆਂ ਦੀ ਸੁਤੰਤਰ ਜਾਂਚ ਕਰਨ ਦਾ ਹੁਕਮ

ਭਾਰਤ ਦੁਨੀਆ ਦੇ 60 ਪ੍ਰਤੀਸ਼ਤ ਟੀਕਿਆਂ ਦਾ ਉਤਪਾਦਨ ਕਰਦਾ ਹੈ

ਭਾਰਤ ਵਿੱਚ ਸਾਰੇ ਮੋਬਾਈਲ ਫੋਨਾਂ ‘ਚ ਹੁਣ ‘ਸੰਚਾਰ ਸਾਥੀ’ ਮੋਬਾਈਲ ਐਪ ਹੋਣਾ ਲਾਜ਼ਮੀ