ਪਾਕਿਸਤਾਨ : ਪੁਲਸ ਹੈੱਡਕੁਆਰਟਰ ਤੇ ਅੱਤਵਾਦੀਆਂ ਦਾ ਹਮਲਾ, 3 ਪੁਲਸ ਮੁਲਾਜ਼ਮਾਂ ਦੀ ਮੌਤ

ਪੇਸ਼ਾਵਰ  – ਉੱਤਰ-ਪੱਛਮੀ ਪਾਕਿਸਤਾਨ ਵਿੱਚ ਸ਼ੁੱਕਰਵਾਰ ਨੂੰ ਇੱਕ ਖੇਤਰੀ ਪੁਲਸ ਹੈੱਡਕੁਆਰਟਰ ’ਤੇ ਅੱਤਵਾਦੀਆਂ ਵਲੋਂ ਹਮਲਾ ਕਰ ਦਿੱਤਾ ਗਿਆ, ਜਿਸ ਵਿੱਚ ਘੱਟੋ-ਘੱਟ 3 ਪੁਲਸ ਕਰਮਚਾਰੀਆਂ ਦੇ ਮਾਰੇ ਜਾਣ ਦੀ ਸੂਚਨਾ ਮਿਲੀ ਹੈ। ਇਸ ਹਮਲੇ ’ਚ 3 ਪੁਲਸ ਕਰਮਚਾਰੀ ਜ਼ਖ਼ਮੀ ਵੀ ਹੋਏ ਹਨ। ਤਿੰਨ ਦਿਨ ਪਹਿਲਾਂ ਵੀ ਇਸੇ ਇਲਾਕੇ ’ਚ ਅੱਤਵਾਦੀਆਂ ਨੇ 23 ਜਵਾਨਾਂ ਦੀ ਹੱਤਿਆ ਕਰ ਦਿੱਤੀ ਸੀ।
ਇਕ ਰਿਪੋਰਟ ਮੁਤਾਬਕ ਇਹ ਹਮਲਾ ਖੈਬਰ ਪਖਤੂਨਖਵਾ ਦੇ ਟਾਂਕ ਜ਼ਿਲ੍ਹੇ ’ਚ ਪੁਲਸ ਲਾਈਨ ’ਤੇ ਹੋਇਆ ਹੈ। ਸੂਤਰਾਂ ਨੇ ਟੈਂਕ ਦੇ ਜ਼ਿਲ੍ਹਾ ਪੁਲਸ ਅਧਿਕਾਰੀ ਇਫਤਿਖਾਰ ਸ਼ਾਹ ਦੇ ਹਵਾਲੇ ਨਾਲ ਕਿਹਾ, ’’ਇਕ ਅੱਤਵਾਦੀ ਨੇ ਆਤਮਘਾਤੀ ਬੰਬ ਨਾਲ ਆਪਣੇ ਆਪ ਨੂੰ ਉਡਾ ਲਿਆ’’ ਅਤੇ ’’ਇਕ ਵੱਡਾ ਹਮਲਾ ਟਲ ਗਿਆ’’। ਉਨ੍ਹਾਂ ਨੇ ਦੱਸਿਆ ਕਿ ਪੁਲਸ ਲਾਈਨ ’ਚ ਮੌਜੂਦ ਸਾਰੇ ਜਵਾਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਇਲਾਕੇ ’ਚ ਹੋਰ ਅੱਤਵਾਦੀਆਂ ਦੀ ਮੌਜੂਦਗੀ ਦੀ ਚਿਤਾਵਨੀ ਤੋਂ ਬਾਅਦ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਦੱਸ ਦੇਈਏ ਕਿ ਇੱਕ ਨਵੇਂ ਅੱਤਵਾਦੀ ਸਮੂਹ ਅੰਸਾਰੁਲ ਜੇਹਾਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਹ ਹਮਲਾ ਤਹਿਰੀਕ-ਏ-ਜੇਹਾਦ ਪਾਕਿਸਤਾਨ (ਟੀਜੇਪੀ) ਦੇ ਅੱਤਵਾਦੀਆਂ ਦੇ ਹਮਲੇ ਤੋਂ ਕੁਝ ਦਿਨ ਬਾਅਦ ਹੋਇਆ ਹੈ। ਟੀਜੇਪੀ ਦੇ ਹਮਲੇ ਵਿੱਚ 23 ਸੈਨਿਕ ਮਾਰੇ ਗਏ ਸਨ।

Related posts

ਰੂਸ ਵਲੋਂ ਸਟ੍ਰੇਟ ਆਫ ਹੋਰਮੁਜ਼ ‘ਤੇ ਇਰਾਨ ਦੇ ਅਧਿਕਾਰਾਂ ਦਾ ਸਮਰਥਨ

ਡੇਵਿਡ ਬ੍ਰੈਟ ਆਸਟ੍ਰੇਲੀਆ ‘ਚ ਅਗਲੇ ਅਮਰੀਕੀ ਰਾਜਦੂਤ ਹੋਣਗੇ !

ਮੋਦੀ ਤੇ ਜਾਪਾਨ ਦੀ ਪ੍ਰਧਾਨ ਮੰਤਰੀ ਸਮੇਤ ਕਈ ਵਿਸ਼ਵ ਨੇਤਾ ਆਸਟ੍ਰੇਲੀਆ ਦਾ ਦੌਰਾ ਕਰਨਗੇ !