ਪਾਕਿਸਤਾਨ, ਸਿੰਧ ਤੇ ਬਲੋਚਿਸਤਾਨ ਸੂਬਿਆਂ ‘ਚ ਭਾਰੀ ਮੀਂਹ ਕਾਰਨ ਅੱਠ ਹੋਰ ਲੋਕਾਂ ਦੀ ਮੌਤ

ਕਰਾਚੀ – ਪਾਕਿਸਤਾਨ ਦੇ ਸਿੰਧ ਅਤੇ ਬਲੋਚਿਸਤਾਨ ਸੂਬੇ ਦੇ ਕਈ ਇਲਾਕਿਆਂ ‘ਚ ਭਾਰੀ ਬਾਰਿਸ਼ ਜਾਰੀ ਹੈ। ਇਸ ਕਾਰਨ ਆਮ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਜਾਣਕਾਰੀ ਮੁਤਾਬਕ ਸਿੰਧ ਅਤੇ ਬਲੋਚਿਸਤਾਨ ਸੂਬੇ ‘ਚ ਮੀਂਹ ਨਾਲ ਹੋਏ ਹਾਦਸਿਆਂ ‘ਚ ਅੱਠ ਹੋਰ ਲੋਕਾਂ ਦੀ ਜਾਨ ਚਲੀ ਗਈ ਹੈ। ਡਾਨ ਦੀ ਰਿਪੋਰਟ ਮੁਤਾਬਕ ਸਿੰਧ ਦੇ ਖੈਰਪੁਰ ਜ਼ਿਲੇ ‘ਚ ਭਾਰੀ ਮੀਂਹ ਦੌਰਾਨ ਇਕ ਘਰ ਦੀ ਛੱਤ ਡਿੱਗ ਗਈ। ਜਿਸ ਵਿਚ ਇਕ ਵਿਅਕਤੀ ਅਤੇ ਉਸ ਦੇ ਦੋ ਨਾਬਾਲਗ ਪੁੱਤਰਾਂ ਦੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਅਤੇ ਦੋ ਬੇਟੀਆਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਈਆਂ।

ਰਿਪੋਰਟ ਮੁਤਾਬਕ ਕਰਾਚੀ ਵਿੱਚ ਮੀਂਹ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਇੰਨਾ ਹੀ ਨਹੀਂ ਸ਼ਹਿਰ ਦੇ ਕਈ ਇਲਾਕੇ ਲਗਾਤਾਰ ਤੀਜੇ ਦਿਨ ਵੀ ਮੀਂਹ ਦੇ ਪਾਣੀ ਵਿੱਚ ਡੁੱਬੇ ਹੋਏ ਹਨ। ਇਸ ਤੋਂ ਇਲਾਵਾ ਭਾਰੀ ਮੀਂਹ ਕਾਰਨ ਮੀਰਪੁਰਖਾਸ, ਲਰਕਾਣਾ, ਦਾਦੂ, ਕੰਬਰ-ਸ਼ਾਹਦਾਦਕੋਟ ਅਤੇ ਹੋਰ ਨੇੜਲੇ ਕਸਬਿਆਂ ਵਿਚ ਪਾਣੀ ਭਰ ਗਿਆ ਹੈ। ਉਂਜ, ਭਾਰੀ ਮੀਂਹ ਤੋਂ ਰਾਹਤ ਦੀ ਤਲਾਸ਼ ਕਰ ਰਹੇ ਨਾਗਰਿਕਾਂ ਨੂੰ ਆਮ ਜੀਵਨ ਵਿੱਚ ਪਰਤਣ ਲਈ ਇੱਕ ਹੋਰ ਦਿਨ ਦਾ ਇੰਤਜ਼ਾਰ ਕਰਨਾ ਪਵੇਗਾ। ਮੌਸਮ ਵਿਭਾਗ ਨੇ ਕਿਹਾ ਹੈ ਕਿ ਬੁੱਧਵਾਰ ਤਕ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਵੀਰਵਾਰ ਤੋਂ ਆਮ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ।

ਮੌਸਮ ਦਫਤਰ ਦੇ ਇੱਕ ਸੰਖੇਪ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਰਾਚੀ ਅਤੇ ਸਿੰਧ ਦੇ ਹੋਰ ਹਿੱਸਿਆਂ ਵਿੱਚ 27 ਜੁਲਾਈ ਤਕ ਹਲਕੀ ਬਾਰਿਸ਼ ਜਾਂ ਭਾਰੀ ਮੀਂਹ ਦੇ ਨਾਲ ਵਿਆਪਕ ਮੀਂਹ, ਗਰਜ, ਤੂਫ਼ਾਨ ਜਾਂ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਲਗਾਤਾਰ ਪੈ ਰਹੇ ਮੀਂਹ ਕਾਰਨ ਕਈ ਘੰਟੇ ਬਿਜਲੀ ਬੰਦ ਰਹੀ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਭਰ ਗਿਆ। ਦੱਸ ਦੇਈਏ ਕਿ ਐਤਵਾਰ ਤੜਕੇ ਸ਼ੁਰੂ ਹੋਈ ਬਾਰਿਸ਼ ਅਜੇ ਵੀ ਜਾਰੀ ਹੈ। ਹੁਣ ਤਕ 204 ਮਿਲੀਮੀਟਰ ਤਕ ਮੀਂਹ ਪੈ ਚੁੱਕਾ ਹੈ।

ਮੌਸਮ ਵਿਭਾਗ ਦੇ ਅਧਿਕਾਰੀ ਸਰਫਰਾਜ਼ ਨੇ ਕਿਹਾ, ‘ਸਿਸਟਮ ਬਹੁਤ ਹੈ। ਤਾਜ਼ਾ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਅਗਲੇ ਦੋ ਦਿਨਾਂ ਤਕ ਮੀਂਹ ਜਾਰੀ ਰਹੇਗਾ। ਕਰਾਚੀ ਅਤੇ ਸਿੰਧ ਦੇ ਨੀਵੇਂ ਇਲਾਕਿਆਂ ਵਿੱਚ 27 ਜੁਲਾਈ ਦੇ ਅੰਤ ਤਕ ਭਾਰੀ ਮੀਂਹ ਪੈ ਸਕਦਾ ਹੈ। ਭਾਰੀ ਮੀਂਹ ਕਾਰਨ ਸੋਮਵਾਰ ਨੂੰ ਕਰਾਚੀ ਅਤੇ ਹੈਦਰਾਬਾਦ ਦੇ ਨਾਗਰਿਕਾਂ ਲਈ ਪਹਿਲਾਂ ਹੀ ਛੁੱਟੀ ਦਾ ਐਲਾਨ ਕੀਤਾ ਗਿਆ ਸੀ। ਉਂਜ ਪ੍ਰਸ਼ਾਸਨ ਵੱਲੋਂ ਸ਼ਹਿਰਾਂ ਵਿੱਚ ਘੰਟਿਆਂਬੱਧੀ ਮੁਸ਼ੱਕਤ ਮਗਰੋਂ ਕਈ ਵੱਡੀਆਂ ਸੜਕਾਂ ਨੂੰ ਸਾਫ਼ ਕਰ ਦਿੱਤਾ ਗਿਆ ਹੈ।

Related posts

ਮਾਪੇ ਬੇਖ਼ਬਰ, ਨੌਜਵਾਨ ਨਿਕੋਟਿਨ ਦੀ ਲਤ ਜਾਂ ਆਦਤ ਵਿੱਚ ਫਸਦੇ ਜਾ ਰਹੇ !

ਮੇਰੇ ਦੋਸਤ, ਟਰੰਪ ਨਾਲ ਗੱਲ ਕਰਕੇ ਚੰਗਾ ਲੱਗਾ, ਟੈਰਿਫ ਹੁਣ 18% ਤੱਕ ਘਟਾ ਦਿੱਤਾ ਜਾਵੇਗਾ – ਮੋਦੀ

ਪਾਕਿਸਤਾਨੀ ਫੌਜ ਦੀੇ ਬਲੋਚਿਸਤਾਨ ਵਿੱਚ ਦੋ ਦਿਨਾਂ ਕਾਰਵਾਈ ਦੌਰਾਨ 145 ਤੋਂ ਵੱਧ ਲੋਕਾਂ ਦੀ ਮੌਤ