ਨਵੀਂ ਦਿੱਲੀ – ਪਾਕਿਸਤਾਨ ਦੀ ਖ਼ੁਫੀਆ ਏਜੰਸੀ (ਆਈਐੱਸਆਈ) ਦੇ ਮੁਖੀ ਲੈਫਟੀਨੈਂਟ ਜਨਰਲ ਫੈਜ਼ ਹਮੀਦ ਕਾਬੁਲ ’ਚ ਹੈ। ਉਨ੍ਹਾਂ ਦੀ ਅਗਵਾਈ ’ਚ ਇਕ ਪਾਕਿਸਤਾਨੀ ਪ੍ਰਤੀਨਿਧੀ ਮੰਡਲ ਵੀ ਅਫ਼ਗਾਨਿਸਤਾਨ ’ਚ ਹੈ। ਖ਼ਾਸ ਗੱਲ ਇਹ ਹੈ ਕਿ ਆਈਐਸਆਈ ਮੁਖੀ ਦਾ ਇਹ ਕਾਬੁਲ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ, ਜਦੋਂ ਪੰਜਸ਼ੀਰ ਘਾਟੀ ’ਚ ਦਬਦਬੇ ਲਈ ਤਾਲਿਬਾਨ ਅਤੇ ਪੰਜਸ਼ੀਰ ਲੜਾਕਿਆਂ ’ਚ ਜੰਗ ਚੱਲ ਰਹੀ ਹੈ। ਦੂਸਰੇ, ਅਫ਼ਗਾਨਿਸਤਾਨ ’ਚ ਸਰਕਾਰ ਦੇ ਗਠਨ ਨੂੰ ਲੈ ਕੇ ਤਾਲਿਬਾਨ ਅਤੇ ਹੋਰ ਗੁੱਟਾਂ ’ਚ ਜ਼ਬਰਦਸਤ ਮਤਭੇਦ ਉਭਰ ਕੇ ਸਾਹਮਣੇ ਆਏ ਹਨ। ਅਜਿਹੇ ’ਚ ਪਾਕਿ ਆਈਐੱਸਆਈ ਮੁਖੀ ਦੇ ਤਾਲਿਬਾਨ ਦੌਰੇ ਦਾ ਕੀ ਮਤਲਬ ਹੈ? ਪਾਕਿਸਤਾਨ ਦੇ ਤਾਲਿਬਾਨ ਮੋਹ ਪਿੱਛੇ ਦੀ ਸੱਚਾਈ ਕੀ ਹੈ। ਇਸ ਦੌਰੇ ਨਾਲ ਭਾਰਤ ’ਤੇ ਕੀ ਅਸਰ ਹੋਵੇਗਾ? ਪ੍ਰੋ. ਹਰਸ਼ ਪੰਤ ਦਾ ਕਹਿਣਾ ਹੈ ਕਿ ਪਾਕਿਸਤਾਨ ਤਾਲਿਬਾਨ ਸਰਕਾਰ ਦੇ ਗਠਨ ’ਚ ਆਪਣੀ ਅਹਿਮ ਭੂਮਿਕਾ ਚਾਹੁੰਦਾ ਹੈ। ਪਾਕਿਸਤਾਨ, ਅਫ਼ਗਾਨਿਸਤਾਨ ’ਚ ਇਕ ਅਜਿਹੀ ਸਰਕਾਰ ਦੇ ਗਠਨ ਦਾ ਇਛੁੱਕ ਹੈ, ਜੋ ਉਸਦੇ ਇਸ਼ਾਰੇ ’ਤੇ ਕੰਮ ਕਰੇ।ਦਹਿਸ਼ਤ ‘ਚ ਹਨ ਅਫ਼ਗਾਨਿਸਤਾਨ ‘ਚ ਵਸੇ ਉਈਗਰ ਮੁਸਲਮਾਨ, ਚਿਨਫਿੰਗ ਦੇ ਦਬਾਅ ‘ਚ ਚੀਨ ਨੂੰ ਸੌਂਪ ਸਕਦੈ ਤਾਲਿਬਾਨ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਤਾਲਿਬਾਨ ’ਤੇ ਪੂਰਾ ਕੰਟਰੋਲ ਚਾਹੁੰਦਾ ਹੈ। ਪਾਕਿਸਤਾਨ ਇਸਦੇ ਰਾਹੀਂ ਦੁਨੀਆ ਨੂੰ ਇਹ ਦਿਖਾਉਣਾ ਚਾਹੁੰਦਾ ਹੈ ਕਿ ਉਹ ਤਾਲਿਬਾਨ ਤੋਂ ਜੋ ਚਾਹੇ ਉਹ ਕਰਵਾ ਸਕਦਾ ਹੈ। ਅਫ਼ਗਾਨਿਸਤਾਨ ’ਚ ਆਪਣੀ ਪਸੰਦ ਦੀ ਸਰਕਾਰ ਬਣਵਾਉਣ ਪਿਛੇ ਉਸਦਾ ਇਕ ਹੋਰ ਮਕਸਦ ਵੀ ਹੈ। ਇਸਦੇ ਰਾਹੀਂ ਉਹ ਪਾਕਿਸਤਾਨ ’ਚ ਸਰਗਰਮ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ’ਤੇ ਵੀ ਕਾਬੂ ਪਾਉਣਾ ਚਾਹੁੰਦਾ ਹੈ। ਪੰਜਸ਼ੀਰ ਘਾਟੀ ’ਚ ਤਾਲਿਬਾਨ ਨੂੰ ਫ਼ੌਜ ਸਮਰਥਨ ਦੇ ਕੇ ਵੀ ਉਹ ਦਿਖਾਉਣਾ ਚਾਹੁੰਦਾ ਹੈ ਕਿ ਪੂਰੀ ਦੁਨੀਆ ’ਚ ਉਹ ਇਕੱਲਾ ਮੁਲਕ ਹੈ ਜੋ ਉਸਦੇ ਹਰ ਫ਼ੈਸਲੇ ਪਿੱਛੇ ਖੜ੍ਹਾ ਰਹਿੰਦਾ ਹੈ। ਅਜਿਹਾ ਕਰਕੇ ਉਹ ਤਾਲਿਬਾਨ ਦਾ ਹੋਰ ਖ਼ਾਸ ਬਣਨਾ ਚਾਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਤਾਲਿਬਾਨ ਰਾਹੀਂ ਨਾ ਸਿਰਫ਼ ਚੀਨ ਤੇ ਰੂਸ ਨੇੜੇ ਜਾਣਾ ਚਾਹੁੰਦਾ ਹੈ, ਬਲਕਿ ਉਹ ਭਵਿੱਖ ’ਚ ਅਮਰੀਕਾ ’ਤੇ ਵੀ ਦਬਾਅ ਬਣਾਉਣ ਦੀ ਭੂਮਿਕਾ ਚਾਹੁੰਦਾ ਹੈ।ਪ੍ਰੋ. ਪੰਤ ਨੇ ਕਿਹਾ ਕਿ ਜੇਕਰ ਅਫ਼ਗਾਨਿਸਤਾਨ ’ਚ ਪਾਕਿਸਤਾਨ ਦੀ ਪਸੰਦ ਵਾਲੀ ਤਾਲਿਬਾਨੀ ਸਰਕਾਰ ਆਉਂਦੀ ਹੈ ਤਾਂ ਇਸਦਾ ਭਾਰਤ ’ਤੇ ਸਿੱਧਾ ਅਤੇ ਵੱਡਾ ਅਸਰ ਹੋਵੇਗਾ। ਖ਼ਾਸ ਤੌਰ ’ਤੇ ਕਸ਼ਮੀਰ ਘਾਟੀ ’ਚ ਸਰਗਰਮ ਅੱਤਵਾਦ ਨੂੰ ਲੈ ਕੇ। ਪਾਕਿਸਤਾਨ ਤਾਲਿਬਾਨ ’ਤੇ ਕਸ਼ਮੀਰ ’ਚ ਪਰਮਪੰਥੀਆਂ ਦੀ ਸਰਗਰਮੀ ਨੂੰ ਲੈ ਕੇ ਜ਼ਬਰਦਸਤ ਦਬਾਅ ਬਣਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸ਼ਾਂਤ ਕਸ਼ਮੀਰ ਘਾਟੀ ’ਚ ਚਰਮਪੰਥ ਸਰਗਰਮ ਹੋ ਸਕਦਾ ਹੈ।