ਪਿਉ-ਪੁੱਤਰ ਦੀ ਜੋੜੀ ਵਲੋਂ ਖੇਡਾਂ ਵਿੱਚ ਮੈਡਲ ਜਿੱਤੇ

ਕਾਕਾ ਸਿੰਘ ਉੱਭਾ ਆਪਣੇ ਪੁੱਤਰ ਇਕਬਾਲ ਸੰਧੂ ਉੱਭਾ ਈ.ਟੀ.ਟੀ ਅਧਿਆਪਕ ਦੇ ਨਾਲ।

ਮਾਨਸਾ – ਜੈਤੋ ਵਿਖੇ 22 ਫਰਵਰੀ 2026 ਨੂੰ ਹੋਈ ਚੌਥੀ ਪੰਜਾਬ ਵੈਟਰਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਭਾਗ ਲੈਂਦੇ ਹੋਏ ਪਿਉ-ਪੁੱਤਰ ਦੀ ਜੋੜੀ ਨੇ ਪਿੰਡ ਉੱਭਾ ਅਤੇ ਮਾਨਸਾ ਦਾ ਨਾਂ ਰੌਸ਼ਨ ਕੀਤਾ ਹੈ। ਕਾਕਾ ਸਿੰਘ ਉੱਭਾ ਨੇ 5 ਹਜਾਰ ਮੀਟਰ ਪੈਦਲ ਚਾਲ ਅਤੇ ਸ਼ਾਟ ਪੁੱਟ ਵਿੱਚ ਭਾਗ ਲੈਂਦੇ ਪੰਜਾਬ ਪੱਧਰ ਚਾਂਦੀ ਦੇ ਦੋ ਮੈਡਲ ਪ੍ਰਾਪਤ ਕੀਤੇ। ਇਕਬਾਲ ਸੰਧੂ ਉੱਭਾ ਈ.ਟੀ.ਟੀ ਅਧਿਆਪਕ ਰਾਮਦਿੱਤੇ ਵਾਲਾ ਨੇ 5 ਹਜਾਰ ਮੀਟਰ ਪੈਦਲ ਚਾਲ ਵਿਚੋਂ ਕਾਂਸੇ ਦਾ ਤਗਮਾ ਪ੍ਰਾਪਤ ਕੀਤਾ। ਪਿਉ-ਪੁੱਤਰ ਦੀ ਜੋੜੀ ਦਾ ਕਹਿਣਾ ਹੈ ਕਿ ਸਾਰੇ ਇਨਸਾਨਾਂ ਨੂੰ ਖੇਡਾਂ ਵਿੱਚ ਜ਼ਰੂਰ ਲੈਣਾ ਚਾਹੀਦਾ ਹੈ। ਇਸ ਜੋੜੀ ਨੇ ਨੈਸ਼ਨਲ ਖੇਡਾਂ ਵਿੱਚ ਭਾਗ ਲੈਣ ਲਈ ਵੀ ਕੁਆਲੀਫਾਈ ਕੀਤਾ ਹੈ।

Related posts

ਸਿੱਕਮ ‘ਚ ‘ਆਨੰਦ ਮੈਰਿਜ ਐਕਟ’ ਪਹਿਲੀ ਜੂਨ ਤੋਂ ਲਾਗੂ ਹੋ ਜਾਵੇਗਾ

ਵਿਦਿਆਰਥਣਾਂ ਨੇ ਦਸਤਾਰ ਬੰਦੀ ਮੁਕਾਬਲੇ ’ਚ ਮੱਲ੍ਹਾਂ ਮਾਰੀਆਂ

1 ਜੁਲਾਈ ਤੋਂ ਨੌਵੀਂ ਜਮਾਤ ਲਈ 3 ਭਾਸ਼ਾਵਾਂ ਪੜ੍ਹਨਾ ਹੁਣ ਹੋਵੇਗਾ ਲਾਜ਼ਮੀ