ਪਿੰਡ-ਪਿੰਡ ਜਾ ਵੋਟਾਂ ਮੰਗ ਰਹੇ 94 ਸਾਲਾ ਸਾਬਕਾ ਮੁੱਖ ਮੰਤਰੀ

ਸ਼੍ਰੀ ਮੁਕਤਸਰ ਸਾਹਿਬ – ਪੰਜਾਬ ਵਿੱਚ ਬਾਰਸ਼ ਹੁੰਦੀ ਰਹੀ, ਇਸ ਦੇ ਬਾਵਜੂਦ ਸਿਆਸੀ ਪਾਰਾ ਚੜ੍ਹਿਆ ਰਿਹਾ। ਬਾਰਸ਼ ਦੀ ਪਰਵਾਹ ਨਾ ਕਰਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਆਪਣੇ ਹਲ਼ਕੇ ਦੇ ਪਿੰਡਾਂ ਵਿੱਚ ਦੂਜੇ ਦਿਨ ਚੋਣ ਪ੍ਰਚਾਰ ਕੀਤਾ ਤੇ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ।ਚੋਣਾਂ ਨੇ ਗਰਮੀ ਇੰਨੀ ਵਧਾ ਦਿੱਤੀ ਹੈ ਕਿ 94 ਸਾਲਾ ਬਾਦਲ ਪਿੰਡ-ਪਿੰਡ ਜਾ ਕੇ ਪ੍ਰਚਾਰ ਕਰ ਰਹੇ ਹਨ। ਬਾਦਲ ਨੇ ਫਿਰ ਆਪਣਾ ਬਿਆਨ ਦੁਹਰਾਉਂਦੇ ਹੋਏ ਕਿਹਾ ਕਿ ਹਲਕਾ ਲੰਬੀ ਮੇਰਾ ਪਰਿਵਾਰ ਹੈ। ਮੈਂ ਹਰ ਦੁੱਖ-ਸੁੱਖ ਵਿੱਚ ਸ਼ਰੀਕ ਹੁੰਦਾ ਹਾਂ। ਉਨ੍ਹਾਂ ਆਮ ਆਦਮੀ ਪਾਰਟੀ ਤੇ ਕਾਗਰਸ ਨੂੰ ਵੀ ਨਿਸ਼ਾਨੇ ‘ਤੇ ਲਿਆ ਤੇ ਕਾਂਗਰਸ ਨੂੰ ਸੂਬੇ ਦੀ ਦੁਸ਼ਮਣ ਪਾਰਟੀ ਦੱਸਿਆ।

ਦੱਸ ਦਈਏ ਕਿ ਪੰਜਾਬ ਦੀ ਅਹਿਮ ਸੀਟ ਵਿਧਾਨ ਸਭਾ ਹਲਕਾ ਲੰਬੀ ‘ਤੇ ਪੂਰੇ ਪੰਜਾਬ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਹਨ। ਇਸ ਹਲ਼ਕੇ ਤੋਂ ਛੇਵੀਂ ਵਾਰ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਅੱਜ ਉਨ੍ਹਾਂ ਵੱਲੋਂ ਦੂਜੇ ਦਿਨ ਵੀ ਹਲ਼ਕੇ ਦੇ ਪਿੰਡ ਮਲਕੋ ਕੀ ਡੱਬਵਾਲੀ, ਕੰਗਣ ਖੇੜਾ ਵਿੱਚ ਚੋਣ ਪ੍ਰਚਾਰ ਕਰਕੇ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ।

ਇਸ ਮੌਕੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਨੂੰ ਨਿਸ਼ਾਨੇ ‘ਤੇ ਲੈਂਦੇ ਕਿਹਾ ਕਾਗਰਸ ਨੇ ਸੂਬੇ ਨੂੰ ਆਰਥਿਕ, ਰਾਜਨੀਤਕ ਤੇ ਧਾਰਮਿਕ ਤੌਰ ‘ਤੇ ਨੁਕਸਾਨ ਕੀਤਾ ਹੈ। ਇਹ ਕਦੇ ਸੂਬੇ ਦੀ ਭਲਾਈ ਬਾਰੇ ਨਹੀਂ ਸੋਚ ਸਕਦੇ। ਜਿੱਥੇ ਬਾਦਲ ਆਪਣਾ ਚੋਣ ਪ੍ਰਚਾਰ ਕਰ ਰਹੇ ਹਨ, ਉੱਥੇ ਉਹ ਹਲ਼ਕੇ ਦੇ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣਾ ਨਹੀਂ ਭੁੱਲਦੇ। ਅੱਜ ਵੀ ਉਹ ਇੱਕ ਪਰਿਵਾਰ ਦੇ ਨਵੇਂ ਵਿਆਹੇ ਜੋੜੇ ਨੂੰ ਆਸ਼ੀਰਵਾਦ ਦੇਣ ਪੁੱਜੇ।

Related posts

ਭੱਠਲ ਦੇ ਬਿਆਨਾਂ ਤੋਂ ਪਤਾ ਚੱਲਦਾ, ਕਾਂਗਰਸ ਲੋਕਾਂ ਨੂੰ ਲੜਵਾ-ਮਰਵਾ ਕੇ ਸੱਤਾ ‘ਚ ਆਉਂਦੀ ਰਹੀ ਹੈ : ਕੁਲਦੀਪ ਸਿੰਘ ਧਾਲੀਵਾਲ

ਪਰਗਟ ਸਿੰਘ ਤੇ ਚੰਨੀ ਵਲੋਂ ਗੁਰੂ ਰਵਿਦਾਸ ਜੀ ਦੇ 649ਵੇਂ ਗੁਰਪੁਰਬ ਦੀਆਂ ਵਧਾਈਆਂ ਤੇ ਸ਼ੁੱਭਕਾਮਨਾਵਾਂ

ਪੰਜਾਬ ਨੇ 9 ਮਹੀਨਿਆਂ ‘ਚ ਵਿਕਾਸ ਪ੍ਰੋਜੈਕਟਾਂ ਲਈ 31,750 ਕਰੋੜ ਰੁਪਏ ਉਧਾਰ ਲਏ