ਪਿੰਡ ਸੁੰਡਰਾ ਵਿਖੇ 45 ਝੁੱਗੀਆ ਨੂੰ ਅੱਗ ਲੱਗਣ ਕਾਰਨ ਇੱਕ ਡੇਢ ਸਾਲ ਦੀ ਬੱਚੀ ਦੀ ਮੌਤ , ਤਿੰਨ ਸਾਲ ਦੀ  ਬੱਚੀ ਦੀ ਗੰਭੀਰ ਹਾਲਤ 

ਡੇਰਾਬੱਸੀ –  ਪਿੰਡ ਸੁੰਡਰਾ ਵਿਖੇ ਅੱਜ ਦੁਪਹਿਰ  ਖੇਤਾਂ  ਨੇੜੇ ਵਸੀ ਝੁੱਗੀਆਂ ਨੂੰ ਭਿਆਨਕ ਅੱਗ ਲੱਗਣ ਕਾਰਨ 45 ਝੁੱਗੀਆਂ ਸੜ ਕੇ ਸੁਆਹ ਹੋ ਗਈ। ਅੱਗ ਚ ਝੁਲਸਨ ਕਾਰਨ ਇਕ ਡੇਢ ਸਾਲ ਦੀ ਬੱਚੀ ਦੀ ਦਰਦਨਾਕ ਮੌਤ ਹੋ ਗਈ ਜਦਕਿ ਇਕ ਛੋਟੀ ਬੱਚੀ ਝੁਲਸ ਗਈ ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੰਚਕੂਲਾ, ਰਾਮਗੜ੍ਹ ਅਤੇ ਡੇਰਾਬੱਸੀ ਤੋਂ ਪਹੁੰਚੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਰੀਬ ਤਿੰਨ ਘੰਟੇ  ਅੱਗ ’ਤੇ ਕਾਬੂ ਪਾਇਆ। ਝੁੱਗੀਆਂ ਸੜਨ ਮਗਰੋਂ ਸਾਰੇ ਲੋਕ ਬੇਘਰ ਹੋ ਗਏ।
 ਜਾਣਕਾਰੀ ਅਨੁਸਾਰ ਪਿੰਡ ਸੁੰਡਰਾ ਵਿਖੇ ਖੇਤਾਂ ਦੇ ਨੇੜੇ ਪ੍ਰਵਾਸੀ ਵਿਅਕਤੀ ਵੱਲੋਂ ਲੰਘੇ ਕਈਂ ਸਾਲਾ ਤੋਂ ਇਥੇ 45 ਦੇ ਕਰੀਬ ਝੁੱਗੀਆਂ ਬਣਾ ਕੇ ਰਹਿ ਰਹੇ ਸੀ।  ਪਿੰਡ ਦੇ ਇਕ ਵਿਅਕਤੀ ਨੇ ਖੇਤਾਂ ਵਿੱਚ ਕਣਕ ਦੀ ਕਟਾਈ ਮਗਰੋਂ ਨਾੜ ਨੂੰ ਅੱਗ ਲਾਈ ਤੇ ਨਾੜ ਦੀ ਅੱਗ ਨੇ ਝੁੱਗੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਤਾ। ਜਿਸ ਕਾਰਨ  ਰਹਿ ਰਹੇ ਲੋਕਾਂ ਵਿੱਚ ਹਾਹਾਕਾਰ ਮਿਚ ਗਿਆ । ਅੱਗ ਲੱਗਣ ਕਾਰਨ ਇਕ ਝੁੱਗੀ ਵਿੱਚ ਖੇਡ ਰਹੀ ਡੇਢ ਸਾਲ ਦੀ ਬੱਚੀ ਦੀ ਅੱਗ ਵਿੱਚ ਸੜ ਕੇ ਮੌਤ ਹੋ ਗਈ। ਮ੍ਰਿਤਕ ਬੱਚੀ ਦੀ ਪਛਾਣ ਡੇਢ ਸਾਲ ਦੀ ਰੁਪਾਲੀ ਪੁੱਤਰੀ ਰਾਮਬੀਰ ਅਤੇ ਮਾਤਾ ਚਾਂਦਨੀ ਦੇ ਰੂਪ ਵਜੋਂ ਹੋਈ ਹੈ, ਮਾਪੇ ਆਪਣੇ ਕੰਮ ’ਤੇ ਗਏ ਹੋਏ ਸੀ। ਇਸ ਤੋਂ ਇਲਾਵਾ ਇਕ ਤਿੰਨ ਸਾਲ ਦੀ ਬੱਚੀ ਹੋਰ ਬੁਰੀ ਤਰਾਂ ਝੁਲਸ ਗਈ ਜਿਸ ਨੂੰ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਅੱਗ ਦੀ ਸੂਚਨਾ ਮਿਲਣ ਮਗਰੋਂ ਹਰਿਆਣਾ ਦੇ ਪੰਚਕੂਲਾ, ਰਾਮਗੜ੍ਹ ਅਤੇ ਡੇਰਾਬੱਸੀ ਤੋਂ ਪਹੁੰਚੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਤਕਰੀਬਨ ਸਾਢੇ ਛੇਂ ਵਜੇ ਤੱਕ  ਅੱਗ ’ਤੇ ਕਾਬੂ ਪਾਇਆ। ਅੱਗ ਨਾਲ ਸਾਰੀ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਮੌਕੇ ’ਤੇ ਝੁੱਗੀਆਂ ਸੜਨ ਮਗਰੋਂ ਉਥੇ ਰਹਿ ਰਹੇ ਲੋਕ ਸਹਿਮੇ ਹੋਏ ਸੀ ਜਿਨ੍ਹਾਂ ਦੇ ਘਰ ਸੜ ਜਾਣ ਨਾਲ ਉਨ੍ਹਾਂ ਨੂੰ ਚਿੰਤਾ ਸਤਾ ਰਹੀ ਸੀ ਕਿ ਹੁਣ ਉਹ ਅੱਤ ਦੀ ਗਰਮੀ ਵਿੱਚ ਕਿਥੇ ਰਹਿਣਗੇ। ਇਹ ਸਾਰੇ ਵਿਅਕਤੀ ਨੇੜੇ ਦੀਆਂ ਫੈਕਟਰੀਆਂ ਅਤੇ ਖੇਤਾਂ ਵਿੱਚ ਦਿਹਾੜੀ ਕਰਦੇ ਸਨ।
ਫਾਇਰ ਅਫਸਰ ਬਲਜੀਤ ਸਿੰਘ ਨੇ ਕਿਹਾ ਕਿ ਸੂਚਨਾ ਮਿਲਣ ਮਗਰੋਂ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਝੁੱਗੀਆਂ ਨੇੜੇ  ਵਸੀ ਹੋਣ ਕਾਰਨ ਸਾਰੀ ਝੁੱਗੀਆਂ ਸੜ ਗਈਆਂ।

Related posts

ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਬੰਧਾਂ ਖਿਲਾਫ ਦੋਸ਼ਾਂ ਦੇ ਸਾਰੇ ਸਬੂਤ ਸੰਗਤ ਸ੍ਹਾਮਣੇ ਰੱਖਾਂਗਾ – ਗਿਆਨੀ ਰਘਬੀਰ ਸਿੰਘ

ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਦੀ ਬਦਨਾਮੀ ਕੀਤੀ – ਐਡਵੋਕੇਟ ਹਰਜਿੰਦਰ ਸਿੰਘ ਧਾਮੀ

ਲਾਅ ਦੇ ਵਿਦਿਆਰਥੀਆਂ ਵਲੋਂ ਸਿਖਲਾਈ ਪ੍ਰੋਗਰਾਮ ਦੇ ਹਿੱਸੇ ਵਜੋਂ ਪੁਲਿਸ ਸਟੇਸ਼ਨ ਦਾ ਦੌਰਾ