ਪੁਲਾੜ ਚ ਫਸੀ ਸੁਨੀਤਾ ਵਿਲੀਅਮਜ਼ ਨੂੰ ਹੋਈ ਗੰਭੀਰ ਬੀਮਾਰੀ

ਨਿਊਯਾਰਕ – ਅਜੇ ਤੱਕ ਕੋਈ ਨਿਸ਼ਚਿਤ ਤਰੀਕ ਨਹੀਂ ਹੈ ਕਿ ਭਾਰਤੀ-ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਧਰਤੀ ‘ਤੇ ਕਦੋਂ ਵਾਪਸ ਆਉਣਗੇ। ਦੋਵਾਂ ਪੁਲਾੜ ਯਾਤਰੀਆਂ ਨੂੰ ਵਾਪਸ ਲਿਆਉਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ। ਇਸ ਦੌਰਾਨ, ਸਪੇਸ ਸਟੇਸ਼ਨ ਵਿੱਚ ਸੁਨੀਤਾ ਵਿਲੀਅਮਜ਼ ਦੀ ਸਿਹਤ ਨੂੰ ਲੈ ਕੇ ਇੱਕ ਚਿੰਤਾਜਨਕ ਗੱਲ ਸਾਹਮਣੇ ਆਈ ਹੈ। ਸੁਨੀਤਾ ਵਿਲੀਅਮਜ਼ ਮਾਈਕ੍ਰੋ ਗ੍ਰੈਵਿਟੀ ਦੇ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਕਾਰਨ ਅੱਖਾਂ ਦੀ ਦਿ੍ਰਸ਼ਟੀ ਨਾਲ ਸਬੰਧਤ ਬਿਮਾਰੀ ਤੋਂ ਪੀੜਤ ਹੈ।ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਇਸ ਸਮੇਂ ਸਪੇਸਫਲਾਈਟ ਐਸੋਸੀਏਟਿਡ ਨਿਊਰੋ ੳਕੂਲਰ ਸਿੰਡਰੋਮ ਨਾਂ ਦੀ ਬੀਮਾਰੀ ਤੋਂ ਪੀੜਤ ਹੈ। ਇਹ ਬਿਮਾਰੀ ਸਰੀਰ ਵਿੱਚ ਤਰਲ ਦੀ ਵੰਡ ਨੂੰ ਪ੍ਰਭਾਵਿਤ ਕਰਦੀ ਹੈ। ਇਸ ਨਾਲ ਨਜ਼ਰ ਨਾਲ ਸਬੰਧਤ ਸਮੱਸਿਆਵਾਂ ਜਿਵੇਂ ਧੁੰਦਲਾ ਨਜ਼ਰ ਆਉਣਾ ਅਤੇ ਅੱਖਾਂ ਦੀ ਬਣਤਰ ਵਿੱਚ ਬਦਲਾਅ ਆਉਂਦਾ ਹੈ। ਉਸਦਾ ਕੋਰਨੀਆ, ਰੈਟੀਨਾ ਅਤੇ ਲੈਂਸ ਹੁਣੇ ਹੀ ਸਕੈਨ ਕੀਤੇ ਗਏ ਹਨ। ਤਾਂ ਜੋ ਉਨ੍ਹਾਂ ਦੀ ਹਾਲਤ ਦੀ ਗੰਭੀਰਤਾ ਦਾ ਪਤਾ ਲਗਾਇਆ ਜਾ ਸਕੇ।ਸੁਨੀਤਾ ਵਿਲੀਅਮਜ਼ ਨੇ ਬੋਇੰਗ ਸਟਾਰਲਾਈਨਰ ਪੁਲਾੜ ਯਾਨ ‘ਤੇ ਸਵਾਰ ਹੋ ਕੇ 6 ਜੂਨ 2024 ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਅੱਠ ਦਿਨਾਂ ਦੇ ਮਿਸ਼ਨ ‘ਤੇ ਸ਼ੁਰੂਆਤ ਕੀਤੀ। ਹਾਲਾਂਕਿ, ਸੁਨੀਤਾ ਅਤੇ ਉਸ ਦੇ ਸਹਿ-ਪੁਲਾੜ ਯਾਤਰੀ ਵਿਲਮੋਰ ਆਪਣੇ ਪੁਲਾੜ ਯਾਨ ਵਿੱਚ ਤਕਨੀਕੀ ਖਰਾਬੀ ਕਾਰਨ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (9SS) ‘ਤੇ ਫਸੇ ਹੋਏ ਹਨ।ਪੁਲਾੜ ਯਾਤਰੀਆਂ ਨੂੰ ਵਾਪਸ ਲਿਆਉਣ ਦੀ ਕੀ ਯੋਜਨਾ ਹੈ।

Related posts

ਅਮਰੀਕਾ ਦੇ ਸਹਿਯੋਗ ਤੋਂ ਬਿਨਾਂ ਇਜ਼ਰਾਈਲ ਦਾ ਬਚਾਅ ਬੇਹੱਦ ਮੁਸ਼ਕਲ ਹੋ ਜਾਂਦਾ – ਟਰੰਪ

ਅਮਰੀਕਾ-ਈਰਾਨ ਸਮਝੌਤੇ ਤੋਂ ਬਾਅਦ 34 ਭਾਰਤੀ ਜਹਾਜ਼ ਹੋਰਮੁਜ਼ ਜਲਡਮਰੂ ਤੋਂ ਰਵਾਨਾ ਹੋਣਗੇ

ਯੋਰਪ ਵਿੱਚ ਹੋਵੇਗਾ ਅਮਰੀਕਾ ਅਤੇ ਈਰਾਨ ਵਿਚਕਾਰ ਸਮਝੌਤਾ !