ਪੁਲਿਸ ਵੱਲੋਂ ਭਾਰੀ ਅਸਲੇ ਸਮੇਤ ਕਾਬੂ ਕੀਤੇ 7 ਵਿਅਕਤੀ ਅਦਾਲਤ ‘ਚ ਪੇਸ਼ 

ਸ੍ਰੀ ਅਨੰਦਪੁਰ ਸਾਹਿਬ – ਬੀਤੀ ਦੇਰ ਸ਼ਾਮ ਸਥਾਨਕ ਪੁਲਿਸ ਵੱਲੋਂ ਵੱਡੀ ਸਫਲਤਾ ਪ੍ਰਾਪਤ ਕਰਦਿਆਂ ਭਾਰੀ ਅਸਲੇ ਅਤੇ ਕਾਰ ਨੰ: ਪੀਬੀ08 ਸੀਆਰ 2205 ਮਾਰੂਤੀ ਆਰਟਿਗਾ ਸਮੇਤ 255459 ਅਸਲਾ ਐਕਤ ਤਹਿਤ ਕਾਬੂ ਕੀਤੇ 7 ਵਿਅਕਤੀਆਂ ਨੂੰ ਅੱਜ ਇਥੋਂ ਦੇ ਮਾਨਯੋਗ ਐਸ. ਡੀ. ਜੇ. ਐਮ. ਜਗਮਿਲਾਪ ਸਿੰਘ ਦੀ ਅਦਾਲਤ ’ਚ ਪੇਸ ਕੀਤਾ ਗਿਆ ਜਿਥੇ ਮਾਨਯੋਗ ਅਦਾਲਤ ਨੇ ਦੋਵੇਂ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਉਪਰੰਤ 4 ਮੁਲਜ਼ਮਾਂ ਨੂੰ 4 ਮਈ ਤੱਕ ਪੁਲਿਸ ਰਿਮਾਂਡ ਅਤੇ ਤਿੰਨ ਮੁਲਜ਼ਮਾਂ ਨੂੰ 16 ਮਈ 2022 ਤੱਕ ਜੁਡੀਸ਼ੀਅਲ ’ਤੇ ਭੇਜ ਦਿੱਤਾ ।
ਇਸ ਮੌਕੇ ਸਥਾਨਕ ਥਾਣਾ ਮੁੱਖੀ ਸਿਮਰਨਜੀਤ ਸਿੰਘ ਅਤੇ ਪੁਲਿਸ ਚੌਂਕੀ ਇੰਚਾਰਜ ਐਸ ਆਈ ਸਵਾਤੀ ਧੀਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਮੁਰਜ਼ਮਾਂ ’ਚ  ਗੁਰਿੰਦਰਵੀਰ ਸਿੰਘ ਪੁੱਤਰ ਸੱਜਣ ਸਿੰਘ, ਕੁਲਵਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀਆਨ ਰਣੀਕੇ ਜ਼ਿਲ੍ਹਾ ਅੰਮ੍ਰਿਤਸਰ, ਹਰਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀਆਨ ਪਿੰਡ ਨੱਥੂਪੁਰਾ ਲੋਦੀਗੁਰਜ ਜ਼ਿਲ੍ਹਾ ਅੰਮ੍ਰਿਤਸਰ ਅਤੇ ਜਰਮਨਜੀਤ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀਆਨ ਪਿੰਡ ਕਿਰਲਗੜ੍ਹ ਜ਼ਿਲ੍ਹਾ ਅੰਮ੍ਰਿਤਸਰ ਨੂੰ 4 ਮਈ ਤੱਕ ਪੁਲਿਸ ਰਿਮਾਂਡ ਦਿੱਤਾ ਗਿਆ ਹੈ ਜਦੋਂ ਕਿ ਰਜਿੰਦਰ ਸਿੰਘ ਪੁੱਤਰ ਸਵਰਨ ਸਿੰਘ, ਜਸਪਾਲ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀਆਨ ਰਣੀਕੇ ਜ਼ਿਲ੍ਹਾ ਅੰਮ੍ਰਿਤਸਰ ਅਤੇ ਹਰਜਿੰਦਰ ਸਿੰਘ ਪੁੱਤਰ ਅਵਤਾਰ ਸਿੰਘ
ਵਾਸੀ ਪਿੰਡ ਕਿਰਲਗੜ੍ਹ ਜ਼ਿਲ੍ਹਾ ਅੰਮ੍ਰਿਤਸਰ ਨੂੰ 16 ਮਈ 2022 ਤੱਕ ਨਿਆਇਕ ਰਿਮਾਂਡ ’ਤੇ ਜੇਲ ਭੇਜ ਦਿੱਤਾ ਗਿਆ। ਉਕਤ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗ੍ਰਿਫਤਾਰ ਮੁਰਜ਼ਮਾਂ ਤੋਂ ਹੋਰ ਜਾਣਕਾਰੀਆਂ ਇਕੱਤਰ ਕਰਨ ਲਈ ਪੁਛਗਿੱਛ ਕੀਤੀ ਜਾ ਰਹੀ ਹੈ ।
ਇੱਥੇ ਇਹ ਵੀ ਦੱਸਣਯੋਗ ਹੈ ਕਿ  ਪੁਲਿਸ ਅਧਿਕਾਰੀਆਂ ਵੱਲੋਂ ਘਟਨਾ ਉਪਰੰਤ ਪੱਤਰਕਾਰਾਂ ਨੂੰ ਦਿੱਤੀਆਂ ਜਾਣਕਾਰੀਆਂ ’ਚ ਸਥਾਨਕ ਇੱਕ ਧਾਰਮਿਕ ਅਸਥਾਨ ਦਾ ਨਾਂ ਲਿਆ ਗਿਆ ਸੀ । ਪਰ ਪੁਲਿਸ ਵੱਲੋਂ ਦਰਜ ਮੁਢਲੀ ਰਿਪੋਰਟ ’ਚ ਉਹ ਵੇਰਵੇ ਦਰਜ ਨਾ ਹੋਣ ਲੋਕਾਂ ’ਚ ਚਰਚਾਵਾਂ ਦਾ ਵਿਸ਼ਾ ਬਣ ਗਿਆ ਹੈ ਜਦੋਂ ਇਸ ਸਬੰਧੀ ਉਕਤ ਪੁਲਿਸ ਅਧਿਕਾਰੀਆਂ ਨੂੰ ਪੁੱਛਿਆ ਗਿਆ ਤਦ ਉਨ੍ਹਾਂ ਯੂ ਟਰਨ ਲੈਂਦਿਆਂ ਕਿਹਾ ਕਿ ਉਨ੍ਹਾਂ ਮੀਡੀਆ ਨਾਲ ਸਾਂਝੀ ਕੀਤੀ ਕਿਸੇ ਵੀ ਜਾਣਕਾਰੀ ਦੌਰਾਨ ਕਿਸੇ ਧਾਰਮਿਕ ਅਸਥਾਨ ਦਾ ਨਾਂ ਨਹੀਂ ਲਿਆ ਸੀ । ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਘਟਨਾ ਸਬੰਧੀ ਵੱਖ ਵੱਖ ਬਿਆਨਬਾਜੀਆਂ ਲੋਕਾਂ ਦੇ ਗਲੇ ’ਚੋਂ ਉਤਰ ਨਹੀਂ ਰਹੀਆਂ ਹਨ ।

Related posts

US ਇਮੀਗ੍ਰੇਸ਼ਨ ਕੋਰਟ ‘ਚ 3.38 ਮਿਲੀਅਨ ਕੇਸ ਫੈਸਲੇ ਦੀ ਉਡੀਕ ‘ਚ : ਪ੍ਰਵਾਸੀ ਕਾਨੂੰਨ ਦੀ ਪਾਲਣਾ ਕਰਦੇ, ਨਾ ਕਿ ਕ੍ਰਿਮੀਨਲ !

ਪੰਜਾਬ ਵਿੱਚ ਨਸ਼ੇ ਦੀ ‘ਹੋਮ ਡਿਲੀਵਰੀ’ ਹੋ ਰਹੀ ਹੈ – ਅਸ਼ਵਨੀ ਸ਼ਰਮਾ

‘ਮੈਂਟਰਿੰਗ, ਐਡਵਾਈਜ਼ਿੰਗ ਤੇ ਪੀਅਰ ਲਰਨਿੰਗ ’ਚ AI ਦੀ ਭੂਮਿਕਾ’ ਵਿਸ਼ੇ ’ਤੇ ਵਰਕਸ਼ਾਪ