ਪੂਰੇ ਵਿਕਟੋਰੀਆ ਵਿੱਚ ਐਂਬੂਲੈਂਸ ਸੇਵਾਵਾਂ ਲਈ ਰੈੱਡ ਐਸਕਲੇਸ਼ਨ ਦਾ ਐਲਾਨ

ਐਂਬੂਲੈਂਸ ਵਿਕਟੋਰੀਆ ਨੇ ਸ਼ੁੱਕਰਵਾਰ, 9 ਜਨਵਰੀ 2026 ਨੂੰ ਸਵੇਰੇ 7 ਵਜੇ ਤੋਂ ਪੂਰੇ ਵਿਕਟੋਰੀਆ ਦੇ ਵਿੱਚ ਰੈੱਡ ਐਸਕਲੇਸ਼ਨ ਦਾ ਐਲਾਨ ਕੀਤਾ ਹੈ।

ਐਂਬੂਲੈਂਸ ਵਿਕਟੋਰੀਆ ਨੇ ਸ਼ੁੱਕਰਵਾਰ, 9 ਜਨਵਰੀ 2026 ਨੂੰ ਸਵੇਰੇ 7 ਵਜੇ ਤੋਂ ਪੂਰੇ ਵਿਕਟੋਰੀਆ ਦੇ ਵਿੱਚ ਰੈੱਡ ਐਸਕਲੇਸ਼ਨ ਲਾਗੂ ਕਰਨ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਸਾਉਥ-ਵੈਸਟ, ਵਿਮੇਰਾ, ਨੌਰਥ ਸੈਂਟ੍ਰਲ ਅਤੇ ਨੌਰਥ ਕੰਟਰੀ ਇਲਾਕਿਆਂ ਵਿੱਚ ਐਲਾਨੇ ਗਏ ਭਿਆਨਕ ਅੱਗ ਦੇ ਜਾਨਲੇਵਾ ਪੱਧਰ ਦੇ ਮੱਦੇਨਜ਼ਰ ਅਤੇ ਐਮਰਜੈਂਸੀ ਸਰਵਿਸ ਪਾਰਟਨਰਜ਼ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਲਿਆ ਗਿਆ ਹੈ।

ਪੈਰਾਮੈਡਿਕਸ ਅਤੇ ਫਸਟ ਰਿਸਪੋਂਡਰਜ਼ ਨੂੰ ਇਨ੍ਹਾਂ ਖੇਤਰਾਂ ਵਿੱਚ ਤਾਂ ਹੀ ਭੇਜਿਆ ਜਾਵੇਗਾ ਜਦ ਕੋਈ ਗੰਭੀਰ ਜਾਂ ਜਾਨਲੇਵਾ ਬੀਮਾਰੀ ਹੋਵੇ ਅਤੇ ਸਾਡੇ ਸਟਾਫ਼ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪੂਰੀ ਤਰ੍ਹਾਂ ਨਾਲ ਜੋਖਮ ਦੇ ਮੁਲਾਂਕਣ ਤੋਂ ਬਾਅਦ ਹੀ ਭੇਜਿਆ ਜਾਵੇਗਾ ਅਤੇ ਉਹ ਵੀ ਤਾਂ ਜੇ ਕਰਮਚਾਰੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

ਵਿਕਟੋਰੀਆ ਵਾਸੀਆਂ ਨੂੰ VicEmergency ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਆਪਣੀ ਤੇ ਐਮਰਜੈਂਸੀ ਸੇਵਾ ਕਰਮਚਾਰੀਆਂ ਦੀ ਸੁਰੱਖਿਆ ਦੇ ਲਈ ਹੁਣੇ ਹੀ ਦੂਸਰੀ ਥਾਂ ਜਾਣ ਲਈ ਕਿਹਾ ਗਿਆ ਹੈ।

ਅਸੀਂ ਭਾਈਚਾਰੇ ਨੂੰ ਚੇਤੇ ਕਰਾਉਂਦੇ ਹਾਂ ਕਿ ਕਿਰਪਾ ਕਰਕੇ ਦੂਸਰੀ ਕੇਅਰ ਸਰਵਸਿ ਦਾ ਇਸਤੇਮਾਲ ਕਰਨ ਜਿਸ ਵਿੱਚ ਸ਼ਾਮਿਲ ਹੈ:

  • ਵਿਕਟੋਰੀਅਨ ਵਰਚੁਅਲ ਐਮਰਜੈਂਸੀ ਡਿਪਾਰਟਮੈਂਟ (VVED) — 24/7 ਆਨਲਾਈਨ: www.vved.org.au
  • ਨਰਸ ਆਨ ਕਾਲ ਨੂੰ 1300 60 60 24 ’ਤੇ ਫ਼ੋਨ ਕਰਕੇ, ਦਿਨ ਦੇ 24 ਘੰਟੇ, ਹਫ਼ਤੇ ਦੇ 7 ਦਿਨ

ਵਿਕਟੋਰੀਆ ਦੇ ਹੋਰਨਾਂ ਖੇਤਰਾਂ ਵਿੱਚ ਕਮਿਊਨਿਟੀ ਲੋਕਲ ਅਰਜੈਂਟ ਕੇਅਰ ਕਲੀਨਿਕ ਤੋਂ ਜਾਂ ਆਪਣੇ ਜੀਪੀ ਜਾਂ ਲੋਕਲ ਫਾਰਮਾਸਿਸਟ ਕੋਲ ਜਾ ਕੇ ਵੀ ਨਾਨ-ਅਰਜੈਂਟ ਮੈਡੀਕਲ ਮੱਦਦ ਲੈ ਸਕਦੇ ਹੋ।

  • ਸਥਾਨਕ Urgent Care Clinics
  • ਆਪਣੇ GP (ਡਾਕਟਰ) ਜਾਂ ਸਥਾਨਕ ਫਾਰਮਾਸਿਸਟ ਨਾਲ ਸੰਪਰਕ ਕਰਕੇ

ਰੈੱਡ ਐਸਕਲੇਸ਼ਨ ਐਂਬੂਲੈਂਸ ਵਿਕਟੋਰੀਆ ਦੇ ਰਿਸਪਾਂਸ ਫਰੇਮਵਰਕ ਦਾ ਸਭ ਤੋਂ ਉੱਚਾ ਲੈਵਲ ਹੁੰਦਾ ਹੈ। ਇਹ ਉਸ ਸਮੇਂ ਐਲਾਨਿਆ ਜਾਂਦਾ ਹੈ ਜਦੋਂ ਕੋਈ ਘਟਨਾ ਨਾਰਮਲ ਅਪਰੇਸ਼ਨ ’ਤੇ ਗੰਭੀਰ ਅਸਰ ਪਾਉਂਦੀ ਹੈ ਜਾਂ ਪਾਉਣ ਦੀ ਸੰਭਾਵਨਾ ਹੁੰਦੀ ਹੈ। ਇਹ ਐਂਬੂਲੈਂਸ ਵਿਕਟੋਰੀਆ ਨੂੰ ਆਪਣੀ ਐਮਰਜੈਂਸੀ ਰਿਸਪਾਂਸ ਪਲੈਨ ਐਕਟਿਵ ਕਰਨ ਅਤੇ ਨਾਰਮਲ ਬਿਜ਼ਨੈਸ ਤੋਂ ਅੱਗੇ ਵਧਕੇ ਭਾਈਚਾਰੇ, ਪੈਰਾਮੈਡਿਕ ਸੁਰੱਖਿਆ ਅਤੇ ਮਰੀਜ਼ਾਂ ਦੀ ਸੰਭਾਲ ਨੂੰ ਯਕੀਨੀ ਬਨਾਉਣ ਲਈ ਹੋਰ ਵੀ ਕਦਮ ਚੁੱਕਣ ਦੇ ਵਿੱਚ ਮੱਦਦ ਕਰਦਾ ਹੈ।

ਗਰਮੀ ਦੌਰਾਨ ਸਿਹਤ ਸਬੰਧੀ ਸੁਝਾਅ (Heat Health Tips):

  • ਪਾਣੀ ਪੀਦੇ ਰਹੋ — ਨਿਯਮਿਤ ਤੌਰ ’ਤੇ ਪਾਣੀ ਪੀਓ, ਆਪਣੇ ਨਾਲ ਬੋਤਲ ਰੱਖੋ ਅਤੇ ਸ਼ਰਾਬ ਦੀ ਵਰਤੋਂ ਸੰਯਮ ਨਾਲ ਕਰੋ।
  • ਠੰਢੇ ਰਹੋ — ਏਅਰ ਕੰਡੀਸ਼ਨਰ ਜਾਂ ਪੱਖੇ ਵਰਤੋ, ਟੋਪੀ ਅਤੇ ਸਨਸਕ੍ਰੀਨ ਲਗਾਓ, ਅਤੇ ਸੰਭਵ ਹੋਵੇ ਤਾਂ ਦਿਨ ਦੇ ਸਭ ਤੋਂ ਗਰਮ ਸਮੇਂ ਬਾਹਰ ਜਾਣ ਤੋਂ ਬਚੋ।
  • ਹੋਰਾਂ ਦੀ ਖ਼ਬਰ ਲਓ — ਖ਼ਾਸ ਕਰਕੇ ਵੱਡੀ ਉਮਰ ਦੇ ਲੋਕਾਂ, ਇਕੱਲੇ ਰਹਿੰਦੇ ਵਿਅਕਤੀਆਂ, ਬਿਮਾਰੀਆਂ ਵਾਲੇ ਲੋਕਾਂ ਅਤੇ ਬੱਚਿਆਂ ਦੀ।
  • ਪਾਣੀ ਕੋਲ ਸਾਵਧਾਨੀ ਰੱਖੋ — ਬੱਚਿਆਂ ਦੀ ਨਿਗਰਾਨੀ ਕਰੋ, ਦੋਸਤਾਂ ਨਾਲ ਤੈਰਾਕੀ ਕਰੋ ਅਤੇ ਹਮੇਸ਼ਾ ਨਿਸ਼ਾਨਬੱਧ ਝੰਡਿਆਂ ਦਰਮਿਆਨ ਹੀ ਤੈਰੋ।
  • ਗਰਮ ਕਾਰਾਂ ਜਾਨਲੇਵਾ ਹੋ ਸਕਦੀਆਂ ਹਨ — ਕਦੇ ਵੀ ਬੱਚਿਆਂ, ਵੱਡੀ ਉਮਰ ਦੇ ਲੋਕਾਂ ਜਾਂ ਪਾਲਤੂ ਜਾਨਵਰਾਂ ਨੂੰ ਖੜੀ ਕਾਰ ਵਿੱਚ ਨਾ ਛੱਡੋ।

ਜੰਗਲੀ ਅੱਗ (Bushfire) ਤੋਂ ਪ੍ਰਭਾਵਿਤ ਖੇਤਰਾਂ ਲਈ ਜਾਣਕਾਰੀ:

  • VicEmergency ਵੈੱਬਸਾਈਟ ਦੇ Incidents and Warnings ਟੈਬ ਹੇਠ ਚੇਤਾਵਨੀਆਂ ’ਤੇ ਨਿਗਰਾਨੀ ਰੱਖੋ।
  • ਜੇ ਹਾਲੇ ਤੱਕ ਨਹੀਂ ਕੀਤਾ, ਤਾਂ VicEmergency ਐਪ ਡਾਊਨਲੋਡ ਕਰੋ, ਆਪਣੇ watch zones ਸੈੱਟ ਕਰੋ ਅਤੇ ਫ਼ੋਨ ਨੂੰ ਹਮੇਸ਼ਾ ਚਾਰਜ ਅਤੇ ਆਪਣੇ ਕੋਲ ਰੱਖੋ।
  • ਹਮੇਸ਼ਾ ਘੱਟੋ-ਘੱਟ ਦੋ ਜਾਣਕਾਰੀ ਸਰੋਤ ਤਿਆਰ ਰੱਖੋ (ਜਿਵੇਂ ਰੇਡੀਓ, ਟੈਲੀਵਿਜ਼ਨ, ਫ਼ੋਨ), ਤਾਂ ਜੋ ਬਿਜਲੀ ਬੰਦ ਹੋਣ ਦੀ ਸਥਿਤੀ ਵਿੱਚ ਵੀ ਜਾਣਕਾਰੀ ਮਿਲਦੀ ਰਹੇ।
  • ਇੱਕ ਐਮਰਜੈਂਸੀ ਬੈਗ ਤਿਆਰ ਅਤੇ ਤਿਆਰ-ਹਾਲਤ ਵਿੱਚ ਰੱਖੋ। ਇਸ ਵਿੱਚ ਦਵਾਈਆਂ, ਪ੍ਰਿਸਕ੍ਰਿਪਸ਼ਨ ਅਤੇ ਘੱਟੋ-ਘੱਟ 3 ਦਿਨਾਂ ਲਈ ਜ਼ਰੂਰੀ ਸਮਾਨ ਸ਼ਾਮਲ ਕਰੋ।
  • ਆਪਣੀ ਫਾਇਰ ਯੋਜਨਾ ਅੱਪਡੇਟ ਰੱਖੋ ਅਤੇ ਲੋੜ ਪੈਣ ’ਤੇ ਤੁਰੰਤ ਇਵੈਕੁਏਸ਼ਨ ਲਈ ਤਿਆਰ ਰਹੋ।
  • ਜੇ ਤੁਸੀਂ ਅੱਗ ਦੇ ਖ਼ਤਰੇ ਵਾਲੇ ਖੇਤਰ ਵਿੱਚ ਹੋ, ਤਾਂ ਜਲਦੀ ਨਿਕਲੋ — ਦੇਰ ਹੋਣ ਦੀ ਉਡੀਕ ਨਾ ਕਰੋ।

ਹੋਰ ਵਾਧੂ ਸਰੋਤਤਾਂ (Additional Resources) ਤੋਂ ਸੁਰੱਖਿਅਤ ਰਹਿਣ ਬਾਰੇ ਲਾਭਦਾਇਕ ਜਾਣਕਾਰੀ ਹਾਸਿਲ ਕਰ ਸਕਦੇ ਹੋ:

  • ਮੌਸਮ ਦੀ ਨਿਗਰਾਨੀ: BoM ਵੈੱਬਸਾਈਟ
  • ਗਰਮੀ ਨਾਲ ਨਜਿੱਠਣ ਲਈ ਸਿਹਤ ਸੁਝਾਅ: Extreme heat and heatwaves
  • ਕੈਂਪਿੰਗ ਕਰਨ ਵਾਲਿਆਂ ਲਈ: Parks Victoria ਵੈੱਬਸਾਈਟ ਚੈੱਕ ਕਰੋ, ਕਿਉਂਕਿ ਕੁਝ ਖੇਤਰ ਬੰਦ ਹੋ ਸਕਦੇ ਹਨ ਅਤੇ ਇਵੈਕੁਏਸ਼ਨ ਦੀ ਲੋੜ ਪੈ ਸਕਦੀ ਹੈ।

Related posts

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

Sussan Ley Extends Thai Pongal 2026 Greetings to Tamil Community

ਵਿਕਟੋਰੀਅਨ ਅੱਗ ਪੀੜਤਾਂ ਲਈ ਹੋਰ ਫੰਡ, ‘ਲੁੱਕ ਓਵਰ ਦ ਫਾਰਮ ਗੇਟ’ ਦੀ ਵੀ ਸ਼ੁਰੂਆਤ !