ਜਰਮਨੀ ਦੇ ਫੈਡਰਲ ਚਾਂਸਲਰ ਫ੍ਰੀਡਰਿਕ ਮਰਜ਼ 12 ਤੋਂ 13 ਜਨਵਰੀ ਤੱਕ ਭਾਰਤ ਦੀ ਦੋ ਦਿਨਾਂ ਦੀ ਸਰਕਾਰੀ ਯਾਤਰਾ ਦੇ ਲਈ ਅੱਜ ਸੋਮਵਾਰ, 12 ਜਨਵਰੀ 2026 ਨੂੰ ਥੋੜ੍ਹੀ ਦੇ ਪਹਿਲਾਂ ਗੁਜਰਾਤ ਵਿਖੇ ਅਹਿਮਦਾਬਾਦ ਦੇ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚ ਗਏ ਹਨ। ਇਹ ਦੌਰਾ ਪ੍ਰਧਾਨ ਮੰਤਰੀ ਮੋਦੀ ਦੇ ਸੱਦੇ ‘ਤੇ ਹੋ ਰਿਹਾ ਹੈ ਅਤੇ ਚਾਂਸਲਰ ਮਰਜ਼ ਦੀ ਭਾਰਤ ਲਈ ਪਹਿਲੀ ਸਰਕਾਰੀ ਯਾਤਰਾ ਹੈ। ਪ੍ਰਧਾਨ ਮੰਤਰੀ ਮੋਦੀ ਅੱਜ ਅਹਿਮਦਾਬਾਦ ਵਿੱਚ ਚਾਂਸਲਰ ਮਰਜ਼ ਨਾਲ ਮੁਲਾਕਾਤ ਕਰਨਗੇ। ਦੋਵੇਂ ਨੇਤਾ ਅੱਜ ਸਵੇਰੇ ਕਰੀਬ 9.30 ਵਜੇ ਸਾਬਰਮਤੀ ਆਸ਼੍ਰਮ ਦਾ ਦੌਰਾ ਕਰਨਗੇ ਅਤੇ ਕਰੀਬ 10 ਵਜੇ ਸਾਬਰਮਤੀ ਰਿਵਰਫਰੰਟ ‘ਤੇ ਅੰਤਰਰਾਸ਼ਟਰੀ ਪਤੰਗ ਮੇਲੇ ਵਿੱਚ ਸ਼ਾਮਲ ਹੋਣਗੇ। ਇਸ ਤੋਂ ਬਾਅਦ ਭਾਰਤ-ਜਰਮਨ ਦੋਪੱਖੀ ਮੁਲਾਕਾਤ ਸਵੇਰੇ 11.15 ਵਜੇ ਤੋਂ ਗਾਂਧੀਨਗਰ ਦੇ ਮਹਾਤਮਾ ਮੰਦਰ ਵਿੱਚ ਸ਼ੁਰੂ ਹੋਣਗੀਆਂ।
ਜਰਮਨ ਚਾਂਸਲਰ ਫ੍ਰੈਡਰਿਕ ਮਰਜ਼ ਅਤੇ ਪ੍ਰਧਾਨ ਮੰਤਰੀ ਮੋਦੀ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ, ਆਪਸੀ ਨਿਵੇਸ਼ ਵਧਾਉਣ ਅਤੇ ਵਿਸ਼ਵ ਰਣਨੀਤਕ ਭਾਈਵਾਲੀ ਨੂੰ ਅੱਗੇ ਵਧਾਉਣ ‘ਤੇ ਚਰਚਾ ਕਰਨਗੇ। ਜਰਮਨ ਚਾਂਸਲਰ ਬਣਨ ਤੋਂ ਬਾਅਦ ਇਹ ਮਰਜ਼ ਦਾ ਏਸ਼ੀਆ ਦਾ ਪਹਿਲਾ ਦੌਰਾ ਹੈ ਅਤੇ ਇਸਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਭਾਰਤ ਅਤੇ ਜਰਮਨੀ ਦੋਵਾਂ ਦੇਸ਼ਾਂ ਦੇ ਨੇਤਾਵਾਂ ਦੇ ਵਿੱਚਕਾਰ ਅੱਜ ਤੋਂ ਹੋਣ ਜਾ ਰਹੀ ਦੋ ਦਿਨਾਂ ਮੁਲਾਕਾਤ ਜਿਥੇ ਭਾਰਤ-ਜਰਮਨ ਸਬੰਧਾਂ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਵੇਗੀ ਉਥੇ ਦੋਵਾਂ ਦੇਸ਼ਾਂ ਵਿਚਕਾਰ ਨਵੇਂ ਸਬੰਧ, ਵਿਸ਼ਵ ਦੀ ਰਾਜਨੀਤੀ ਨੂੰ ਵੀ ਪ੍ਰਭਾਵਿਤ ਕਰਨਗੇ। ਜਰਮਨ ਚਾਂਸਲਰ ਫ੍ਰੈਡਰਿਕ ਮਰਜ਼ ਦਾ ਇਹ ਦੌਰਾ ਉਸ ਸਮੇਂ ਹੋ ਰਿਹਾ ਹੈ, ਜਦੋਂ ਪੂਰੀ ਦੁਨੀਆਂ ਦੇ ਲੋਕਾਂ ਦੀਆਂ ਨਜ਼ਰਾਂ ਵਿਸ਼ਵ ਰਾਜਨੀਤੀ ਵਿੱਚ ਚੱਲ ਰਹੀ ਲਗਾਤਾਰ ਅਸਥਿਰਤਾ ਵੱਲ ਲੱਗੀਆਂ ਹੋਈਆਂ ਹਨ। ਇਸਦੇ ਨਾਲ ਹੀ ਵਿਸ਼ਵ ਦੇ ਨੇਤਾਵਾਂ ਦੇ ਵਲੋਂ ਭਾਰਤ-ਜਰਮਨ ਸਬੰਧਾਂ ਨੂੰ ਬਹੁਤ ਹੀ ਅਹਿਮ ਸਮਝਿਆ ਜਾ ਰਿਹਾ ਹੈ। ਭਾਰਤ-ਜਰਮਨਂ ਰੱਖਿਆ ਸਹਿਯੋਗ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣਗੇ ਅਤੇ ਵਿਸ਼ਵ ਰਾਜਨੀਤੀ ਦੇ ਉਪਰ ਵੀ ਇਸਦਾ ਪ੍ਰਭਾਵ ਦੇਖਣ ਨੂੰ ਮਿਲੇਗਾ।
ਪ੍ਰਧਾਨ ਮੰਤਰੀ ਮੋਦੀ ਅਤੇ ਜਰਮਨ ਚਾਂਸਲਰ ਵਿਚਕਾਰ ਮੁਲਾਕਤਾਂ ਦੁਵੱਲੇ ਮੁੱਦਿਆਂ ਤੱਕ ਸੀਮਤ ਨਹੀਂ ਰਹਿਣਗੀਆਂ। ਯੂਕਰੇਨ ਸੰਕਟ, ਵਿਸ਼ਵ ਸੁਰੱਖਿਆ ਸਥਿਤੀ ਅਤੇ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਵਧਦੇ ਤਣਾਅ ਵਰਗੇ ਵਿਸ਼ਿਆਂ ‘ਤੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ। ਇਹ ਮੁਲਾਕਾਤ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਦੁਨੀਆਂ ਦੇ ਕਈ ਹਿੱਸੇ ਰਾਜਨੀਤਿਕ ਅਤੇ ਫੌਜੀ ਉਥਲ-ਪੁਥਲ ਦਾ ਸਾਹਮਣਾ ਕਰ ਰਹੇ ਹਨ। ਜਰਮਨ ਚਾਂਸਲਰ ਬਣਨ ਤੋਂ ਬਾਅਦ ਇਹ ਮਰਜ਼ ਦਾ ਏਸ਼ੀਆ ਦਾ ਪਹਿਲਾ ਦੌਰਾ ਹੈ, ਅਤੇ ਇਸਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਜਰਮਨ ਚਾਂਸਲਰ ਫ੍ਰੈਡਰਿਕ ਮਰਜ਼ ਦੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਭਾਰਤ-ਜਰਮਨ ਸਬੰਧਾਂ ਨੂੰ ਨਵੀਆਂ ਬੁਲੰਦੀਆਂ ‘ਤੇ ਪਹੁੰਚਾ ਦੇਵੇਗੀ ਜਿਸ ਵਿੱਚ ਵਪਾਰ, ਨਿਵੇਸ਼, ਰੱਖਿਆ, ਅਤਿ-ਆਧੁਨਿਕ ਤਕਨਾਲੋਜੀ, ਅਤੇ ਨਾਲ ਹੀ 52,500 ਕਰੋੜ ਰੁਪਏ ਦੇ ਪਣਡੁੱਬੀ ਸੌਦੇ ਆਦਿ ‘ਤੇ ਨਵੇਂ ਸਮਝੌਤੇ ਹੋਣ ਦੀ ਉਮੀਦ ਹੈ ਜੋ ਭਾਰਤ-ਜਰਮਨ ਸਬੰਧਾਂ ਦੇ ਲਈ ਬਹੁਤ ਲਈ ਮਹੱਤਵਪੂਰਨ ਸਮਝੇ ਜਾ ਰਹੇ ਹਨ। ਇਹ ਸੌਦਾ ਭਾਰਤ ਦੀ ਸਮੁੰਦਰੀ ਸ਼ਕਤੀ ਨੂੰ ਮਜ਼ਬੂਤ ਕਰਨ ਵਿੱਚ ਇੱਕ ਵੱਡੀ ਭੂਮਿਕਾ ਨਿਭਾਏਗਾ। ਭਾਰਤੀ ਜਲ ਸੈਨਾ ਦੀ ਤਾਕਤ ਅਤੇ ਸਮਰੱਥਾ ਵਧਾਈ ਜਾਵੇਗੀ। ਸਵਦੇਸ਼ੀ ਰੱਖਿਆ ਉਤਪਾਦਨ ਨੂੰ ਹੁਲਾਰਾ ਦਿੱਤਾ ਜਾਵੇਗਾ। ਭਾਰਤ ਨੂੰ ਉੱਨਤ ਜਰਮਨ ਪਣਡੁੱਬੀ ਤਕਨਾਲੋਜੀ ਮਿਲੇਗੀ। ਰੱਖਿਆ ਖੇਤਰ ਵਿੱਚ ਮੇਕ ਇਨ ਇੰਡੀਆ ਨੂੰ ਮਜ਼ਬੂਤ ਕੀਤਾ ਜਾਵੇਗਾ। ਹਿੰਦ ਮਹਾਸਾਗਰ ਖੇਤਰ ਵਿੱਚ ਭਾਰਤ ਦੀ ਰਣਨੀਤਕ ਸਥਿਤੀ ਮਜ਼ਬੂਤ ਹੋਵੇਗੀ।
ਅਹਿਮਦਾਬਾਦ ਵਿੱਚ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਤੋਂ ਇਲਾਵਾ, ਫ੍ਰੈਡਰਿਕ ਮਰਜ਼ ਸਾਬਰਮਤੀ ਆਸ਼ਰਮ ਦਾ ਦੌਰਾ ਕਰਨਗੇ। ਉਹ ਪਤੰਗ ਉਤਸਵ ਅਤੇ ਇੱਕ ਹੁਨਰ ਵਿਕਾਸ ਪ੍ਰੋਗਰਾਮ ਵਿੱਚ ਵੀ ਸ਼ਾਮਲ ਹੋਣਗੇ। ਜਰਮਨ ਚਾਂਸਲਰ ਦੀ ਇਹ ਫੇਰੀ ਨਾ ਸਿਰਫ਼ ਇੱਕ ਰਾਜਨੀਤਿਕ ਬਲਕਿ ਇੱਕ ਸੱਭਿਆਚਾਰਕ ਅਤੇ ਸਮਾਜਿਕ ਸੰਦੇਸ਼ ਵੀ ਦਿੰਦੀ ਹੈ। ਭਾਰਤ-ਜਰਮਨ ਸਬੰਧ ਬਹੁਪੱਖੀ ਹਨ ਅਤੇ ਲਗਾਤਾਰ ਮਜ਼ਬੂਤ ਹੋ ਰਹੇ ਹਨ।