ਪੈਰਾਲੰਪਿਕ ਲਈ ਭਾਰਤੀ ਨਿਸ਼ਾਨੇਬਾਜ਼ੀ ਟੀਮ ਪੈਰਿਸ ਲਈ ਹੋਈ ਰਵਾਨਾ

ਨਵੀਂ ਦਿੱਲੀ- ਪਿਸਟਲ ਨਿਸ਼ਾਨੇਬਾਜ਼ ਮਨੀਸ਼ ਨਰਵਾਲ ਨੇ ਆਗਾਮੀ ਪੈਰਿਸ ਖੇਡਾਂ ਵਿਚ ਟੋਕੀਓ ਪੈਰਾਲੰਪਿਕ ਵਿਚ ਭਾਰਤੀ ਨਿਸ਼ਾਨੇਬਾਜ਼ੀ ਟੀਮ ਦੇ ਤਮਗੇ ਦਾ ਅੰਕੜਾ ਪਾਰ ਕਰਨ ਦਾ ਭਰੋਸਾ ਜਤਾਉਂਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਟੀਮ ‘ਕਠੋਰ’ ਅਭਿਆਸ ਤੋਂ ਬਾਅਦ ਚੰਗੀ ਸਥਿਤੀ ਵਿਚ ਹੈ। ਰਾਈਫਲ ਨਿਸ਼ਾਨੇਬਾਜ਼ ਅਵਨੀ ਲੇਖਰਾ, ਮੋਨਾ ਅਗਰਵਾਲ ਅਤੇ ਨਰਵਾਲ ਸਮੇਤ 10 ਮੈਂਬਰੀ ਸ਼ੂਟਿੰਗ ਟੀਮ 30 ਅਗਸਤ ਤੋਂ ਪੈਰਿਸ ਨੇੜੇ ਚੈਟੋ ਵਿਖੇ ਹੋਣ ਵਾਲੇ ਸ਼ੂਟਿੰਗ ਮੁਕਾਬਲਿਆਂ ਵਿੱਚ ਚੁਣੌਤੀ ਪੇਸ਼ ਕਰਨਗੇ।ਭਾਰਤ ਨੇ ਟੋਕੀਓ ਪੈਰਾਲੰਪਿਕ ਵਿੱਚ ਦੋ ਸੋਨ, ਇੱਕ ਚਾਂਦੀ ਅਤੇ ਦੋ ਕਾਂਸੀ ਦੇ ਤਮਗੇ ਜਿੱਤੇ ਸਨ। ਟੋਕੀਓ ਵਿੱਚ 50 ਮੀਟਰ ਪਿਸਟਲ (ਐੱਸਐੱਚ1) ਵਿੱਚ ਸੋਨ ਤਮਗਾ ਜਿੱਤਣ ਵਾਲੇ ਨਰਵਾਲ ਨੇ ਸ਼ਨੀਵਾਰ ਨੂੰ ਟੀਮ ਦੇ ਰਵਾਨਾ ਹੋਣ ਤੋਂ ਪਹਿਲਾਂ ਕਿਹਾ, ‘‘ਸਾਡੀਆਂ ਤਿਆਰੀਆਂ ਚੰਗੀਆਂ ਹਨ ਅਤੇ ਅਸੀਂ ਪੈਰਿਸ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਦੇਣ ਲਈ ਬੇਤਾਬ ਹਾਂ। ਸਾਡਾ ਟੀਚਾ ਆਪਣੇ ਪਿਛਲੇ ਪ੍ਰਦਰਸ਼ਨ ਨੂੰ ਪਿੱਛੇ ਛੱਡ ਕੇ ਹੋਰ ਤਮਗੇ ਲਿਆਉਣਾ ਹੈ।” ਨਰਵਾਲ ਪੈਰਿਸ ਖੇਡਾਂ ਵਿੱਚ 10 ਮੀਟਰ ਏਅਰ ਪਿਸਟਲ ਵਿੱਚ ਹਿੱਸਾ ਲਵੇਗਾ। ਨਰਵਾਲ, ਅਵਨੀ ਅਤੇ ਮੋਨਾ ਤੋਂ ਇਲਾਵਾ ਟੀਮ ਦੇ ਹੋਰ ਮੈਂਬਰ ਅਮੀਰ ਅਹਿਮਦ ਭੱਟ, ਰੁਦਰਾਂਸ਼ ਖੰਡੇਲਵਾਲ, ਰੁਬੀਨਾ ਫਰਾਂਸਿਸ, ਸਵਰੂਪ ਉਨਹਾਲਕਰ, ਸਿਧਾਰਥ ਬਾਬੂ, ਸ਼੍ਰੀਹਰਸ਼ ਦੇਵਰਾੜੀ ਅਤੇ ਨਿਹਾਲ ਸਿੰਘ ਹਨ।

Related posts

ਟੀ-20 ਵਿਸ਼ਵ ਕੱਪ : ਆਸਟ੍ਰੇਲੀਆ ਨੇ ਓਮਾਨ ਨੂੰ ਹਰਾ ਕੇ ਆਖਰੀ ਮੈਚ ਜਿੱਤਿਆ

ਟੀ-20 ਵਿਸ਼ਵ ਕੱਪ 2026 : ਨਿਊਜ਼ੀਲੈਂਡ ਨੇ ਕੈਨੇਡਾ ਨੂੰ ਹਰਾ ਕੇ ਸੁਪਰ 8 ‘ਚ ਜਗ੍ਹਾ ਬਣਾਈ

ਮਾਨਸਾ ਦੇ ਖਾਲਸਾ ਕ੍ਰਿਕਟ ਗਰਾਊਂਡ ਦੀ ਆਪਣੀ ਵਿਲੱਖਣ ਪਹਿਚਾਣ – ਮੀਤ ਹੇਅਰ