ਪੌਪ ਫਰਾਂਸਿਸ 2 ਸਤੰਬਰ ਤੋਂ 4 ਦੇਸ਼ਾਂ ਦਾ ਦੌਰਾ ਕਰਨਗੇ

ਵੈਟਿਕਨ ਸਿਟੀ – ਪੋਪ ਫਰਾਂਸਿਸ 2 ਤੋਂ 13 ਸਤੰਬਰ ਤੱਕ ਇੰਡੋਨੇਸ਼ੀਆ, ਪਾਪੂਆ ਨਿਊ ਗੀਨੀ, ਈਸਟ ਤਿਮੋਰ ਅਤੇ ਸਿੰਗਾਪੁਰ ਦੀ ਯਾਤਰਾ ਕਰਨਗੇ। 4 ਦੇਸ਼ਾਂ ਦੀ ਇਹ ਯਾਤਰਾ ਮੂਲ ਤੌਰ ’ਤੇ 2020 ਲਈ ਨਿਰਧਾਰਿਤ ਕੀਤੀ ਗਈ ਸੀ ਪਰ ਕੋਵਿਡ-19 ਕਾਰਨ ਇਸ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਮੁਸਲਿਮ ਆਬਾਦੀ ਵਾਲੇ, ਦੁਨੀਆ ਦੇ ਸਭ ਤੋਂ ਵੱਡੇ ਦੇਸ਼ ਇੰਡੋਨੇਸ਼ੀਆ ’ਚ ਫਰਾਂਸਿਸ ਦੇ ਇਸਾਈ-ਮੁਸਲਿਮ ਸਬੰਧਾਂ ਨੂੰ ਬਿਹਤਰ ਬਣਾਉਣ ‘ਤੇ ਜ਼ੋਰ ਦੇਣ ਦੀ ਸੰਭਾਵਨਾ ਹੈ। ਪਾਪੂਆ ਨਿਊ ਗੀਨੀ ’ਚ, ਫਰਾਂਸਿਸ ਵਾਤਾਵਰਣੀ ਖਤਰਿਆਂ ਦੇ ਨਾਲ ਨਾਲ ਉੱਥੋਂ ਦੇ ਲਗਭਗ ਇਕ ਕਰੋੜ ਲੋਕਾਂ ਦੀ ਵੰਨ-ਸੁਵੰਨਤਾ ਵੱਲ ਵੀ ਇਸ਼ਾਰਾ ਕਰਨਗੇ, ਜੋ ਲਗਭਗ 800 ਭਾਸ਼ਾਵਾਂ ਬੋਲਦੇ ਹਨ ਪਰ ਜਾਤੀ ਸੰਘਰਸ਼ਾਂ ਤੋਂ ਪ੍ਰਭਾਵਿਤ ਹਨ। ਫਰਾਂਸਿਸ ਦੀ ਸਿੰਗਾਪੁਰ ਯਾਤਰਾ ਉਨ੍ਹਾਂ ਨੂੰ ਚੀਨ ਤੱਕ ਪਹੁੰਚਣ ਦਾ ਇਕ ਹੋਰ ਮੌਕਾ ਪ੍ਰਦਾਨ ਕਰੇਗੀ ਕਿਉਂਕਿ ਵੈਟਿਕਨ ਚੀਨ ਦੇ ਲਗਭਗ 1.2 ਕਰੋੜ ਕੈਥੋਲਿਕਾਂ ਦੇ ਹਿੱਤ ’ਚ ਬਿਹਤਰ ਸਬੰਧ ਚਾਹੁੰਦਾ ਹੈ।ਸਿੰਗਾਪੁਰ ’ਚ ਤਿੰਨ-ਚੌਥਾਈ ਆਬਾਦੀ ਚੀਨੀ ਮੂਲ ਦੀ ਹੈ।

Related posts

ਹੈਲੀਕਾਪਟਰ ਸੁੱਟਣ ‘ਤੇ ਅਮਰੀਕਾ ਵਲੋਂ ਇਰਾਨੀ ਟਿਕਾਣਿਆਂ ਉਪਰ ਹਵਾਈ ਹਮਲਿਆਂ ਦੀ ਬਾਛੜ !

ਅਮਰੀਕਨ ਕੋਰਟ ਵਲੋਂ ਨਵੇਂ ਐੱਚ-1ਬੀ ਵੀਜ਼ਾ ‘ਤੇ 1 ਲੱਖ ਡਾਲਰ ਫੀਸ ਗੈਰ-ਕਾਨੂੰਨੀ ਕਰਾਰ !

ਈਰਾਨ ਵਿਰੁੱਧ ਫੌਜੀ ਕਾਰਵਾਈ ਰੋਕਣ ਲਈ ਅਮਰੀਕਨ ਕਾਂਗਰਸ ਵਲੋਂ ਮਤਾ ਪਾਸ